ਰੋਮ— ਭਾਰਤੀ ਅੰਡਰ-15 ਫੁੱਟਬਾਲ ਟੀਮ ਨੇ ਇਟਲੀ ਦੇ ਪਾਲਮਾਨੋਵ 'ਚ ਚਲ ਰਹੇ ਏ.ਐੱਮ.ਯੂ. 15 ਟੂਰਨਾਮੈਂਟ' 'ਚ ਸਲੋਵੇਨੀਆ ਦੇ ਨਾਲ ਮੁਕਾਬਲੇ 'ਚ ਆਖ਼ਰੀ ਪਲਾਂ 'ਚ ਗੋਲ ਕਰਕੇ ਮੁਕਾਬਲਾ 2-2 ਨਾਲ ਡਰਾਅ ਕਰਾ ਲਿਆ। ਮੁਕਾਬਲੇ ਦੇ ਸ਼ੁਰੂ 'ਚ ਭਾਰਤ ਵੱਲੋਂ ਸਿਧਾਰਥ ਨੇ ਗੋਲ ਦਾਗ ਕੇ ਟੀਮ ਨੂੰ ਅੱਗੇ ਕਰ ਦਿੱਤਾ ਸੀ ਪਰ ਸਲੋਵੇਨੀਆ ਦੇ ਐਨਜ ਮਾਰਸੇਟਿਚ ਨੇ 20ਵੇਂ ਮਿੰਟ 'ਚ ਗੋਲ ਕਰਕੇ ਸਕੋਰ ਨੂੰ ਬਰਾਬਰ ਕਰ ਦਿੱਤਾ।
ਹਾਫ ਟਾਈਮ ਤਕ ਦੋਵੇਂ ਟੀਮਾਂ ਇਕ-ਇਕ ਨਾਲ ਬਰਾਬਰ ਸੀ। ਦੂਜੇ ਹਾਫ 'ਚ ਸਲੋਵੇਨੀਆ ਨੇ ਭਾਰਤ 'ਤੇ ਜ਼ਬਰਦਸਤ ਦਬਾਅ ਬਣਾਇਆ ਜਿਸ ਦਾ ਫਾਇਦਾ ਉਨ੍ਹਾਂ ਨੂੰ 51ਵੇਂ ਮਿੰਟ 'ਚ ਇਕ ਹੋਰ ਗੋਲ ਕਰਕੇ ਮਿਲਿਆ। ਇਸ ਗੋਲ ਦੇ ਦੇ ਬਾਅਦ ਭਾਰਤ ਮੁਕਾਬਲੇ 'ਚ ਪਿੱਛੇ ਹੋ ਗਿਆ ਸੀ ਪਰ ਸਿਧਾਰਤ ਨੇ ਨਿਰਧਾਰਤ ਸਮੇਂ ਤੋਂ ਕੁਝ ਸਕਿੰਟ ਪਹਿਲਾਂ ਗੋਲ ਕਰਕੇ ਸਕੋਰ ਬਰਾਬਰੀ 'ਤੇ ਲਿਆ ਦਿੱਤਾ।
ਮਹਿਲਾ ਰੈਸਲਰ ਚਾਰਲੋਟ ਅਤੇ ਐਂਡ੍ਰੇਡ ਦੀ ਮੰਗਣੀ 'ਤੇ ਅਜੇ ਵੀ ਸਸਪੈਂਸ ਬਰਕਰਾਰ
NEXT STORY