ਨਵੀਂ ਦਿੱਲੀ : ਇੰਟਰ ਮਿਲਾਨ ਸਟਾਰ ਮੈਰੋ ਇਕਾਰਡੀ ਦੀ ਗਲੈਮਰਸ ਪਤਨੀ ਵਾਂਡਾ ਨਾਰਾ ਇਕ ਵਾਰ ਫਿਰ ਤੋਂ ਚਰਚਾ ਵਿਚ ਹੈ। ਵਾਂਡਾ ਨੇ ਪਤੀ ਦੇ ਨਾਲ ਬੇਹੱਦ ਬੋਲਡ ਫੋਟੋਸ਼ੂਟ ਕਰਵਾਇਆ ਹੈ। ਦੋਵਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਬਲੈਕ ਐਂਡ ਵਾਈਟ ਫੋਟਾਂ ਸ਼ੇਅਰ ਕੀਤੀਆਂ ਹਨ। ਵਾਂਡਾ ਦੀ ਆਈ. ਡੀ. 'ਤੇ ਪੋਸਟ ਇਕ ਫੋਟੋ ਨੇ ਤਾਂ ਇਕ ਦਿਨ ਵਿਚਹੀ ਸਾਢੇ 4 ਲੱਖ ਤੋਂ ਵੱਧ ਲਾਈਕਸ ਹਾਸਲ ਕਰ ਲਏ ਹਨ। ਉਕਤ ਫੋਟੋ ਸ਼ੂਟ ਵਿਚ ਦੋਵੇਂ ਲਗਜ਼ਰੀ ਕਾਰ ਬ੍ਰਾਂਡ ਰਾਇਲਜ਼ ਰਾਇਸ ਦੇ ਨਾਲ ਵੀ ਦਿਖਾਈ ਦਿੰਦੇ ਹਨ। ਦੱਸਿਆ ਜਾ ਰਿਹਾ ਹੈ ਕਿ ਇਕਾਰਡੀ ਚੈਲਿਸਾ ਕਲੱਬਾ ਵਿਚ ਜਾਣ ਦਾ ਚਾਹਵਾਨ ਹੈ ਪਰ ਵਾਂਡਾ ਉਸ ਨੂੰ ਜੁਵੈਂਟਸ ਕਲੱਬ ਵਲੋਂ ਖੇਡਦੇ ਹੋਏ ਦੇਖਣਾ ਚਾਹੁੰਦੀ ਹੈ। ਉਮੀਦ ਹੈ ਕਿ ਆਗਾਮੀ ਦੋ ਮਹੀਨਿਅੰ ਵਿਚ ਇਕਾਰਡੀ ਇਨ੍ਹਾਂ ਦੋ ਕਲੱਬਾਂ ਵਿਚੋਂ ਕਿਸੇ ਇਖ ਦੇ ਨਾਲ ਕਰਾਰ ਕਰੇਗਾ।

ਜ਼ਿਕਰਯੋਗ ਹੈ ਕਿ ਵਾਂਡਾ ਦੀ ਇਸ ਤੋਂ ਪਹਿਲਾਂ ਇਕਾਰਡੀ ਦੇ ਟੀਮ ਸਾਥੀ ਮੈਕਸੀ ਲਾਪੇਜ ਨਾਲ ਨੇੜਤਾ ਸੀ। ਦੋਵਾਂ ਦੀ ਵਿਆਹੁਤਾ ਜ਼ਿੰਦਗੀ 5 ਸਾਲ ਤੱਕ ਚੱਲੀ ਸੀ। ਦਰਅਸਲ ਮੈਕਸੀ ਨੇ ਵਾਂਡਾ 'ਤੇ ਤਾਂ ਵਾਂਡਾ ਨੇ ਮੈਕਸੀ 'ਤੇ ਹੋਰ ਰਿਸ਼ਤੇ ਰੱਖਣ ਦਾ ਦੋਸ਼ ਲਾਇਆ ਸੀ। ਵਾਂਡਾ ਦੇ ਦੋਵੇਂ ਵਿਆਹਾਂ ਤੋਂ 5 ਬੱਚੇ ਹਨ ਪਰ ਇਸ ਦੇ ਬਾਵਜੂਦ ਉਹ ਆਪਣੀ ਫਿਗਰ ਕਾਰਨ ਸੋਸ਼ਲ ਮੀਡੀਆ 'ਤੇ ਛਾਈ ਰਹਿੰਦੀ ਹੈ। 32 ਸਾਲ ਦੀ ਵਾਂਡਾ ਅਜੇ ਇਕਾਰਡੀ ਲਈ ਬਤੌਰ ਮੈਨੇਜਰ ਵੀ ਕੰਮ ਕਰਦੀ ਹੈ। ਉਹ ਅਰਜਨਟੀਨਾ ਦੀ ਮੀਡੀਆ ਇੰਡਸਟ੍ਰੀ ਨਾਲ ਵੀ ਜੁੜੀ ਰਹੀ ਹੈ। ਮਾਡਲਿੰਗ, ਸ਼ੋਅ ਗਰਲ ਦੇ ਇਲਾਵਾ ਖੇਡ ਨਾਲ ਜੁੜੇ ਕਈ ਪ੍ਰੋਗਰਾਮਾਂ ਵਿਚ ਉਹ ਪ੍ਰਾਜੈਂਟੇਸ਼ਨਰ ਵੀ ਰਹਿ ਚੁੱਕੀ ਹੈ। ਵਾਂਡਾ ਦੀ ਭੈਣ ਜਾਰਾ ਵੀ ਉਦੀ ਤਰ੍ਹਾਂ ਮਾਡਲਿੰਗ ਤੇ ਮੀਡੀਆ ਜਗਤ ਦਾ ਨਾਮੀ ਚੇਹਰਾ ਹੈ।

ਭਾਰਤ ਨੇ ਕ੍ਰਿਕਟ 2018-19 ਘਰੇਲੂ ਸੈਸ਼ਨ ਵਿਚ 2000 ਤੋਂ ਵੱਧ ਮੈਚ ਖੇਡੇ
NEXT STORY