ਨਵੀਂ ਦਿੱਲੀ : ਪੂਰੀ ਦੁਨੀਆ 'ਚ ਫੁੱਟਬਾਲ ਦਾ ਰੋਮਾਂਚ ਚੋਟੀ 'ਤੇ ਹੈ। ਰੂਸ 'ਚ ਜਾਰੀ ਫੀਫਾ ਵਿਸ਼ਵ ਕੱਪ ਦਾ ਗਰੁਪ ਚਰਣ ਖਤਮ ਹੋ ਗਿਆ ਹੈ। ਹੁਣ ਟੀਮਾਂ ਦੀਆਂ ਨਜ਼ਰਾਂ ਫਾਈਨਲ 'ਚ ਪਹੁੰਚਣ ਦੇ ਵਲ ਹੈ। ਹਾਲਾਂਕਿ ਫਾਈਨਲ ਮੁਕਾਬਲਿਆਂ ਦੀ ਭਿੜੰਤ ਤੋਂ ਪਹਿਲਾਂ ਵਿਸ਼ਵ ਕੱਪ ਦੀ ਮਹੱਤਵਪੂਰਨ ਟੀਮਾਂ ਨੂੰ ਫੀਫਾ ਦੇ ਇਕ ਨਿਯਮ ਦੀ ਵਜ੍ਹਾ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦਰਅਸਲ ਫਾਈਨਲ ਦਾ ਲੰਬਾ ਰਾਹ ਤੈਅ ਕਰਨ ਤੋਂ ਪਹਿਲਾਂ ਕੁਝ ਸਟਾਰ ਖਿਡਾਰੀਆਂ ਦੇ ਮੁਅੱਤਲ ਹੋਣ ਦਾ ਖਤਰਾ ਹੈ। ਜਿਨ੍ਹਾਂ ਖਿਡਾਰੀਆਂ 'ਤੇ ਮੁਅੱਤਲ ਦਾ ਖਤਰਾ ਹੈ ਉਸ 'ਚ ਅਰਜਨਟੀਨਾ ਦੇ ਲਿਓਨੇਲ ਮੇਸੀ, ਪੁਰਤਗਾਲ ਦੇ ਕ੍ਰਿਸਟਿਆਨੋ ਰੋਨਾਲਡੋ ਅਤੇ ਬ੍ਰਾਜ਼ੀਲ ਦੇ ਨੇਮਾਰ ਵਰਗੇ ਸਟਾਰ ਖਿਡਾਰੀਆਂ ਦੇ ਨਾਮ ਸ਼ਾਮਲ ਹਨ।

ਕੀ ਹੈ ਇਹ ਨਿਯਮ
ਫੀਫਾ ਵਿਸ਼ਵ ਕੱਪ ਟੂਰਨਾਮੈਂਟ ਦੇ ਨਿਯਮ ਮੁਤਾਬਕ ਕੁਆਰਟਰ ਫਾਈਨਲ ਤੋਂ ਪਹਿਲਾਂ ਜੇਕਰ ਖਿਡਾਰੀਆਂ ਨੂੰ ਪੀਹਲਾ ਕਾਰਡ ਦਿਖਾਇਆ ਜਾਂਦਾ ਹੈ ਤਾਂ ਉਨ੍ਹਾਂ ਅਗੇਲ ਇਕ ਮੈਚ ਲਈ ਮੁਅੱਤਲ ਕੀਤਾ ਜਾਵੇਗਾ। ਜੇਕਰ ਕੁਆਰਟਰ ਫਾਈਨਲ ਦੇ ਬਾਅਦ ਉਹ ਰੈਫਰੀ ਵਲੋਂ ਦੂਜੀ ਵਾਰ ਬੁਕ ਪਾਏ ਜਾਂਦੇ ਹਨ ਤਾਂ ਉਸ ਨੂੰ ਸੈਮੀਫਾਈਨਲ ਲਈ ਮੁਅੱਤਲ ਕੀਤਾ ਜਾਵੇਗਾ।

ਸੂਤਰਾਂ ਮੁਤਾਬਕ ਅਰਜਨਟੀਨਾ ਦੇ ਸਟਾਰ ਖਿਡਾਰੀ ਲਿਓਨੇਲ ਮੇਸੀ ਨੂੰ ਗਰੁਪ ਮੈਚ 'ਚ ਨਾਈਜੀਰੀਆ ਖਿਲਾਫ ਆਖਰੀ ਮਿੰਟਾਂ 'ਚ ਸਮੇਂ ਬਰਬਾਦ ਕਰਨ ਨੂੰ ਲੈ ਕੇ ਪੀਲਾ ਕਾਰਡ ਦਿਖਾਇਆ ਗਿਆ ਸੀ। ਮੇਸੀ ਦੇ ਇਲਾਵਾ ਅਰਜਨਟੀਨਾ ਦੇ ਹੋਰ ਪੰਜ ਖਿਡਾਰੀਆਂ ਨੂੰ ਪੀਲਾ ਕਾਰਡ ਮਿਲ ਚੁੱਕਾ ਹੈ।

ਦੱਸ ਦਈਏ ਕਿ ਇਸ ਸੂਚੀ 'ਚ ਦੂਜਾ ਨਾਮ ਪੁਰਤਗਾਲ ਦੇ ਸਟਾਰ ਫੁੱਟਬਾਲਰ ਕ੍ਰਿਸਟਿਆਨੋ ਰੋਨਾਲਡੋ ਦਾ ਵੀ ਹੈ। ਇਰਾਨ ਨਾਲ ਮੈਚ ਦੌਰਾਨ ਉਸਦੇ ਡਿਫੈਂਡਰ ਨੂੰ ਕੋਹਣੀ ਮਾਰਨ ਲਈ ਰੋਨਾਲਡੋ ਨੂੰ ਪੀਲਾ ਕਾਰਡ ਦਿੱਤਾ ਗਿਆ ਸੀ। ਹਾਲਾਂਕਿ ਰੋਨਾਲਡੋ ਟੀਮ ਦੇ ਇਕਲੌਤੇ ਖਿਡਾਰੀ ਨਹਂੀਂ ਹਨ ਜਿਸਨੂੰ ਸ਼ਨੀਵਾਰ ਨੂੰ ਉਰੂਗਵੇ ਖਿਲਾਫ ਸਾਵਧਾਨ ਰਹਿਣਾ ਹੋਵੇਗਾ ਬਲਕਿ ਉਨ੍ਹਾਂ ਦੇ ਪੰਜ ਟੀਮ ਸਾਥੀ ਵੀ ਗਰੁਪ ਚਰਣ 'ਚ ਰੈਫਰੀ ਵਲੋਂ ਬੁੱਕ ਕੀਤੇ ਜਾ ਚੁੱਕੇ ਹਨ।

ਮੇਸੀ, ਰੋਨਾਲਡੋ ਤੋਂ ਇਲਾਵਾ ਬ੍ਰਾਜ਼ੀਲ ਦੀ ਤਿਕੜੀ- ਨੇਮਾਰ, ਫਿਲਿਪ ਕਾਟਿੰਨਹੋ ਅਤੇ ਕੈਸੀਮਿਰੋ 'ਤੇ ਵੀ ਮੁਅੱਤਲ ਹੋਣ ਦਾ ਖਤਰਾ ਹੈ। ਇਨ੍ਹਾਂ ਖਿਡਾਰੀਆਂ ਨੂੰ ਮੁਅੱਤਲ ਹੋਣ ਤੋਂ ਬਚੇ ਰਹਿਣ ਲਈ ਦੋ ਜੁਲਾਈ ਨੂੰ ਸਮਾਰਾ ਮੈਕਸਿਕੋ ਖਿਲਾਫ ਹੋਣ ਵਾਲੇ ਨਾਕਆਊਟ ਮੈਚ 'ਚ ਰੈਫਰੀ ਦੀ ਨਜ਼ਰ ਤੋਂ ਬਚਣਾ ਹੋਵੇਗਾ।
ਏਸ਼ੀਆਈ ਖੇਡਾਂ 'ਚ ਵੇਟਲਿਫਟਿੰਗ 'ਚ ਭਾਰਤੀ ਚੁਣੌਤੀ ਦੀ ਅਗਵਾਈ ਕਰੇਗੀ ਮੀਰਾਬਾਈ
NEXT STORY