ਸਾਓ ਪਾਓਲੋ : 2002 ਵਿੱਚ ਬ੍ਰਾਜ਼ੀਲ ਨੂੰ ਆਖਰੀ ਵਿਸ਼ਵ ਕੱਪ ਖਿਤਾਬ ਦਿਵਾਉਣ ਵਾਲੇ ਅਤੇ 2004 ਵਿੱਚ ਪੁਰਤਗਾਲ ਨੂੰ ਯੂਰਪੀਅਨ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਮਸ਼ਹੂਰ ਫੁੱਟਬਾਲ ਕੋਚ ਲੁਈਸ ਫੇਲਿਪ ਸਕੋਲਰੀ ਨੇ ਕਲੱਬ ਕੋਚਿੰਗ ਤੋਂ ਸੰਨਿਆਸ ਲੈਣ ਦੀ ਪੁਸ਼ਟੀ ਕੀਤੀ ਹੈ।
74 ਸਾਲਾ ਸਕੋਲਰੀ ਨੇ ਬ੍ਰਾਜ਼ੀਲ ਚੈਂਪੀਅਨਸ਼ਿਪ ਦੇ ਅੰਤਿਮ ਦੌਰ 'ਚ ਐਟਲੇਟਿਕੋ ਦੀ ਬੋਟਾਫੋਗੋ 'ਤੇ 3-0 ਨਾਲ ਜਿੱਤ ਤੋਂ ਬਾਅਦ ਖੇਡ ਨੂੰ ਅਲਵਿਦਾ ਕਹਿ ਦਿੱਤਾ। ਬ੍ਰਾਜ਼ੀਲ ਦੇ ਰਹਿਣ ਵਾਲੇ ਸਕੋਲਰੀ ਨੇ ਮੈਚ ਤੋਂ ਬਾਅਦ ਕਿਹਾ, ''ਇਹ ਮੇਰੀ ਜ਼ਿੰਦਗੀ ਹੈ ਅਤੇ ਮੈਂ ਆਪਣੀ ਜ਼ਿੰਦਗੀ ਦੇ ਇਸ ਅਧਿਆਏ ਨੂੰ ਸ਼ਾਨਦਾਰ ਤਰੀਕੇ ਨਾਲ ਖਤਮ ਕੀਤਾ ਹੈ ਅਤੇ ਅੱਜ ਮੈਂ ਇਸਨੂੰ ਸਮਾਪਤ ਕਰ ਰਿਹਾ ਹਾਂ। ”
ਅਹਿਮ ਖ਼ਬਰ : ਖਿਡਾਰੀਆਂ ਨੂੰ ਮਾਨ ਸਰਕਾਰ ਦਾ ਤੋਹਫ਼ਾ, ਖ਼ਤਮ ਕੀਤੀ ਗਈ ਇਹ ਸ਼ਰਤ
NEXT STORY