ਨਵੀਂ ਦਿੱਲੀ- ਆਪਣੇ ਜਮਾਨੇ ਦੇ ਦਿੱਗਜ ਸਪਿਨਰ ਬਿਸ਼ਨ ਸਿੰਘ ਬੇਦੀ ਦੀ ਕੁੱਝ ਦਿਨ ਪਹਿਲਾਂ ਸ਼ਹਿਰ ਦੇ ਇਕ ਹਸਪਤਾਲ ’ਚ ਬਾਈਪਾਸ ਸਰਜਰੀ ਕੀਤੀ ਗਈ ਅਤੇ ਹੁਣ ਉਹ ਸਿਹਤ ਲਾਭ ਕਰ ਰਹੇ ਹਨ। ਸਾਬਕਾ ਭਾਰਤੀ ਕਪਤਾਨ ਦੇ ਕਰੀਬੀ ਵਿਅਕਤੀ ਅਨੁਸਾਰ 74 ਸਾਲਾ ਬੇਦੀ ਦਾ 2-3 ਦਿਨ ਪਹਿਲਾਂ ਆਪ੍ਰੇਸ਼ਨ ਕੀਤਾ ਗਿਆ ਅਤੇ ਉਨ੍ਹਾਂ ਨੂੰ ਹਸਪਤਾਲ ਤੋਂ ਜਲਦ ਹੀ ਛੁੱਟੀ ਮਿਲ ਜਾਵੇਗੀ। ਉਨ੍ਹਾਂ ਕਿਹਾ,‘‘ਜਿੱਥੋਂ ਤੱਕ ਮੈਨੂੰ ਪਤਾ ਹੈ ਕਿ ਉਨ੍ਹਾਂ ਨੂੰ ਦਿਲ ਸਬੰਧੀ ਕੁੱਝ ਪ੍ਰੇਸ਼ਾਨੀਆਂ ਸੀ ਅਤੇ ਡਾਕਟਰਾਂ ਦੀ ਸਲਾਹ ’ਤੇ 2-3 ਦਿਨ ਪਹਿਲਾਂ ਉਨ੍ਹਾਂ ਦੀ ਬਾਈਪਾਸ ਸਰਜਰੀ ਕੀਤੀ ਗਈ।’’
ਉਨ੍ਹਾਂ ਕਿਹਾ,‘‘ਉਹ ਅਜੇ ਠੀਕ ਹੈ ਅਤੇ ਸਰਜਰੀ ਤੋਂ ਬਾਅਦ ਸਿਹਤ ਲਾਭ ਕਰ ਰਹੇ ਹਨ। ਉਮੀਦ ਹੈ ਕਿ ਉਨ੍ਹਾਂ ਨੂੰ ਹਸਪਤਾਲ ਤੋਂ ਜਲਦ ਛੁੱਟੀ ਮਿਲ ਜਾਵੇਗੀ।’’ ਖੱਬੇ ਹੱਥ ਦੇ ਸਪਿਨਰ ਬੇਦੀ ਨੇ ਭਾਰਤ ਵਲੋਂ 67 ਟੈਸਟ ਅਤੇ 10 ਵਨ ਡੇ ’ਚ ਹਿੱਸਾ ਲਿਆ ਅਤੇ ਕ੍ਰਮਵਾਰ : 266 ਅਤੇ 7 ਵਿਕਟਾਂ ਲਈਆਂ। ਪਿਛਲੇ ਸਾਲ ਦਸੰਬਰ ’ਚ ਦਿੱਲੀ ਅਤੇ ਜ਼ਿਲਾ ਕ੍ਰਿਕਟ ਸੰਘ (ਡੀ. ਡੀ. ਸੀ. ਏ.) ਦੇ ਫਿਰੋਜ਼ਸ਼ਾਹ ਕੋਟਲਾ ਸਟੇਡੀਅਮ ਦਾ ਨਾਮ ਸਾਬਕਾ ਕੇਂਦਰੀ ਮੰਤਰੀ ਅਰੁਣ ਜੇਟਲੀ ਦੇ ਨਾਮ ’ਤੇ ਰੱਖਣ ਦੇ ਫੈਸਲੇ ਦਾ ਵਿਰੋਧ ਕਰਨ ਕਾਰਣ ਉਹ ਚਰਚਾ ’ਚ ਆਏ ਸਨ। ਉਨ੍ਹਾਂ ਸਟੇਡੀਅਮ ਦੀ ਦਰਸ਼ਕ ਗੈਲਰੀ ਤੋਂ ਆਪਣਾ ਨਾਂ ਨਾ ਹਟਾਉਣ ਦੀ ਹਾਲਤ ’ਚ ਡੀ. ਡੀ. ਸੀ. ਏ. ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਧਮਕੀ ਦਿੱਤੀ ਸੀ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
IND v ENG : ਭਾਰਤ ਤੇ ਇੰਗਲੈਂਡ ਵਿਚਾਲੇ ਅੱਜ ਸ਼ੁਰੂ ਹੋਵੇਗਾ ਤੀਜਾ ਟੈਸਟ ਮੈਚ
NEXT STORY