ਨਵੀਂ ਦਿੱਲੀ- ਭਾਰਤੀ ਟੀਮ ਦੇ ਸਾਬਕਾ ਸਪਿਨਰ ਰਾਹੁਲ ਸ਼ਰਮਾ ਨੇ ਵਿਆਹ ਕਰਵਾ ਲਿਆ ਹੈ। ਰਾਹੁਲ ਨੇ ਆਪਣੀ ਪਤਨੀ ਨਾਲ ਵਿਆਹ ਦੀਆਂ ਕੁਝ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਨਵਾਂ ਵਿਆਹਿਆ ਜੋੜਾ ਕਾਫ਼ੀ ਖ਼ੁਸ਼ ਨਜ਼ਰ ਆ ਰਿਹਾ ਹੈ। ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਰਾਹੁਲ ਹੁਣ ਘਰੇਲੂ ਟੀ-20 ਲੀਗ ਵਿੱਚ ਸਰਗਰਮ ਹਨ। ਉਹ ਲੀਜੈਂਡਜ਼ ਕ੍ਰਿਕਟ ਲੀਗ ਦੌਰਾਨ ਵੀ ਐਕਸ਼ਨ ਵਿੱਚ ਨਜ਼ਰ ਆਏ ਸਨ।
ਸਹਿਵਾਗ ਨੇ ਰਾਹੁਲ ਸ਼ਰਮਾ ਦੇ ਡੈਬਿਊ ਨੂੰ ਬਣਾਇਆ ਸੀ ਯਾਦਗਾਰ
ਰਾਹੁਲ ਨੇ ਦਸੰਬਰ 2011 ਵਿੱਚ ਵਨਡੇ ਵਿੱਚ ਡੈਬਿਊ ਕੀਤਾ ਸੀ। ਵਿੰਡੀਜ਼ ਖਿਲਾਫ਼ ਖੇਡੇ ਗਏ ਇਸ ਮੈਚ 'ਚ ਰਾਹੁਲ ਨੇ 3 ਵਿਕਟਾਂ ਲਈਆਂ ਸਨ। ਮੈਚ ਦੀ ਖਾਸ ਗੱਲ ਇਹ ਰਹੀ ਕਿ ਰਾਹੁਲ ਨੇ ਇਹ ਤਿੰਨੋਂ ਵਿਕਟਾਂ ਬੱਲੇਬਾਜ਼ਾਂ ਨੂੰ ਬੋਲਡ ਕਰਕੇ ਹਾਸਲ ਕੀਤੀਆਂ ਸਨ। ਵੀਰੇਂਦਰ ਸਹਿਵਾਗ ਦੇ ਦੋਹਰੇ ਸੈਂਕੜੇ ਕਾਰਨ ਵੀ ਲੋਕ ਇਸ ਮੈਚ ਨੂੰ ਯਾਦ ਕਰਦੇ ਹਨ। ਇਸੇ ਮੈਚ 'ਚ ਸਹਿਵਾਗ ਨੇ ਵਿੰਡੀਜ਼ ਖਿਲਾਫ਼ ਰਿਕਾਰਡ 219 ਦੌੜਾਂ ਬਣਾ ਕੇ ਸਚਿਨ ਤੇਂਦੁਲਕਰ ਦੇ 200 ਦੌੜਾਂ ਦੇ ਰਿਕਾਰਡ ਨੂੰ ਤੋੜ ਦਿੱਤਾ ਸੀ।
ਪੰਜਾਬ ਲਈ ਖੇਡਿਆ ਪਹਿਲੀ ਸ਼੍ਰੇਣੀ ਦਾ ਕ੍ਰਿਕਟ
ਜਲੰਧਰ 'ਚ ਜਨਮੇ ਰਾਹੁਲ ਸ਼ਰਮਾ ਨੇ ਪੰਜਾਬ ਲਈ 21 ਪਹਿਲੇ ਦਰਜੇ ਦੇ ਮੈਚ ਖੇਡ ਹਨ, ਜਿਸ ਵਿਚ ਉਨ੍ਹਾਂ ਨੇ 39 ਵਿਕਟਾਂ ਲਈਆਂ ਹਨ। ਉਨ੍ਹਾਂ ਦਾ ਸਰਵੋਤਮ ਗੇਂਦਬਾਜ਼ੀ ਪ੍ਰਦਰਸ਼ਨ 92 ਦੌੜਾਂ ਦੇ ਕੇ 6 ਵਿਕਟਾਂ ਹਨ। ਰਾਹੁਲ ਨੇ 4 ਵਨਡੇ 'ਚ 6 ਵਿਕਟਾਂ ਅਤੇ 2 ਟੀ-20 'ਚ 3 ਵਿਕਟਾਂ ਲਈਆਂ ਹਨ। 25 ਲਿਸਟ ਏ ਮੈਚਾਂ 'ਚ ਉਨ੍ਹਾਂ ਦੇ ਨਾਮ 40 ਵਿਕਟਾਂ ਦਰਜ ਹਨ। ਰਾਹੁਲ ਆਈ.ਪੀ.ਐੱਲ. ਵਿੱਚ ਪੁਣੇ ਵਾਰੀਅਰਜ਼ ਲਈ ਖੇਡ ਚੁੱਕੇ ਹਨ।
ਦੱਖਣੀ ਅਫਰੀਕਾ ਦੀ ਮਿਗਨਾਨ ਡੂ ਪ੍ਰੀਜ਼ ਨੇ ਲਿਆ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ
NEXT STORY