ਕੋਲੰਬੋ- ਸ਼੍ਰੀਲੰਕਾ ਦੇ ਸਾਬਕਾ ਆਫ ਸਪਿਨਰ ਸਚਿੱਤਰ ਸੈਨਾਨਾਇਕੇ ਨੂੰ ਹੰਬਨਟੋਟਾ ਹਾਈਕੋਰਟ ਨੇ ਲੰਕਾ ਪ੍ਰੀਮੀਅਰ ਲੀਗ (ਐੱਲ. ਪੀ. ਐੱਲ.) ਦੌਰਾਨ ਸਾਥੀ ਖਿਡਾਰੀ ਨੂੰ ਮੈਚ ਫਿਕਸਿੰਗ ਲਈ ਲਲਚਾਉਣ ਦਾ ਦੋਸ਼ੀ ਪਾਇਆ ਹੈ। ਅਟਾਰਨੀ ਜਨਰਲ ਦੇ ਵਿਭਾਗ ਨੇ ਕਿਹਾ ਕਿ ਦੇਸ਼ ’ਚ ਹਾਲ ਹੀ ’ਚ ਸ਼ੁਰੂ ਕੀਤੇ ਗਏ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਰਾਸ਼ਟਰੀ ਪੱਧਰ ਦੇ ਕਿਸੇ ਖਿਡਾਰੀ ਨੂੰ ਪਹਿਲੀ ਵਾਰ ਮੈਚ ਫਿਕਸਿੰਗ ਦਾ ਦੋਸ਼ੀ ਪਾਇਆ ਗਿਆ ਹੈ। ਉਸ ਨੂੰ 2023 ’ਚ ਗ੍ਰਿਫਤਾਰ ਕਰ ਕੇ ਜਮਾਨਤ ’ਤੇ ਛੱਡ ਦਿੱਤਾ ਗਿਆ ਸੀ।
40 ਸਾਲਾ ਸੈਨਾਨਾਇਕ ਨੇ 2012 ਤੋਂ 2016 ਵਿਚਾਲੇ ਸ਼੍ਰੀਲੰਕਾ ਲਈ 1 ਟੈਸਟ, 49 ਵਨਡੇ ਅਤੇ 24 ਟੀ-20 ਮੈਚ ਖੇਡ ਕੇ 78 ਵਿਕਟਾਂ ਲਈਆਂ ਹਨ।
ਜਿੱਤ ਦੀ ਗਰੰਟੀ ਨਹੀਂ...ਇੰਗਲੈਂਡ ਦੌਰੇ ਤੋਂ ਪਹਿਲਾ ਗੌਤਮ ਨੇ ਕਿਉਂ ਦਿੱਤਾ ਅਜਿਹਾ ਬਿਆਨ
NEXT STORY