ਫਰੂਖਾਬਾਦ- ਉੱਤਰ ਪ੍ਰਦੇਸ਼ ਦੇ ਫਰੂਖਾਬਾਦ ਕਸਬੇ 'ਚ 8 ਸਾਲਾ ਕੁੜੀ ਨਾਲ ਜਬਰ ਜ਼ਿਨਾਹ ਕਰ ਕੇ ਕਤਲ ਕਰਨ ਵਾਲੇ ਦੋਸ਼ੀ ਨੂੰ ਅੱਜ ਯਾਨੀ ਸ਼ੁੱਕਰਵਾਰ ਨੂੰ ਮੁਕਾਬਲੇ 'ਚ ਮਾਰ ਸੁੱਟਿਆ ਗਿਆ। ਪੁਲਸ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਇਕ ਗੁਪਤ ਸੂਚਨਾ ਤੋਂ ਬਾਅਦ ਜਾਲ ਵਿਛਾਇਆ। ਪੁਲਸ ਨੇ ਦੱਸਿਆ ਕਿ ਦੋਸ਼ੀ ਨੇ ਪੁਲਸ 'ਤੇ ਗੋਲੀਆਂ ਚਲਾਈਆਂ, ਜਿਸ ਦੇ ਜਵਾਬ 'ਚ ਪੁਲਸ ਨੇ ਵੀ ਗੋਲੀ ਚਲਾਈ, ਜਿਸ 'ਚ ਸ਼ੱਕੀ ਜ਼ਖ਼ਮੀ ਹੋ ਗਿਆ। ਉਸ ਨੂੰ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਦੋਸ਼ੀ ਦੀ ਪਛਾਣ ਮੁਹੰਮਦਾਬਾਦ ਕੋਤਵਾਲੀ ਵਾਸੀ ਮਨੁ ਵਜੋਂ ਹੋਈ ਹੈ। ਪੁਲਸ ਸੁਪਰਡੈਂਟ ਆਰਤੀ ਸਿੰਘ ਅਨੁਸਾਰ, ਪੁਲਸ ਕਈ ਦਿਨਾਂ ਤੋਂ ਦੋਸ਼ੀ ਦੀ ਭਾਲ ਕਰ ਰਹੀ ਸੀ। ਦੋਸ਼ੀ ਖ਼ਿਲਾਫ਼ ਕਤਲ ਅਤੇ ਅਗਵਾ ਵਰਗੇ ਕਈ ਮਾਮਲੇ ਦਰਜ ਸਨ। ਕੋਤਵਾਲੀ ਮੁਹੰਮਦਾਬਾਦ 'ਚ ਆਪਣੀ ਨਾਨੀ ਦੇ ਘਰ ਆਈ 8 ਸਾਲਾ ਬੱਚੀ 27 ਜੂਨ ਨੂੰ ਲਾਪਤਾ ਹੋਈ ਸੀ। ਅਗਲੇ ਦਿਨ 28 ਜੂਨ ਨੂੰ ਉਸ ਦੀ ਲਾਸ਼ ਮੈਨਪੁਰੀ ਦੇ ਭੋਗਾਂਵ 'ਚ ਮਿਲੀ। ਐੱਸਪੀ ਨੇ ਦੋਸ਼ੀ ਦੀ ਗ੍ਰਿਫ਼ਤਾਰੀ ਲਈ 6 ਤੋਂ ਵੱਧ ਟੀਮਾਂ ਲਗਾਈਆਂ। ਸਿੰਘ ਨੇ ਦੱਸਿਆ ਕਿ ਸੀਸੀਟੀਵੀ ਰਾਹੀਂ ਸ਼ੱਕੀ ਦੀ ਪਛਾਣ ਕੀਤੀ ਗਈ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵੱਡੀ ਖ਼ਬਰ : 40 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਕੰਬਿਆ ਪੂਰਾ ਸ਼ਹਿਰ
NEXT STORY