ਪੈਰਿਸ— ਭਾਰਤ ਦੇ ਸ਼ੁਭੰਕਰ ਡੇ ਨੇ ਮੈਰਾਥਨ ਸੰਘਰਸ਼ 'ਚ ਇੰਡੋਨੇਸ਼ੀਆ ਦੇ ਟਾਮੀ ਸੁਗੀਆਰਤਾ ਨੂੰ ਮੰਗਲਵਾਰ 15-21, 21-14, 21-17 ਨਾਲ ਹਰਾ ਕੇ ਫ੍ਰੈਂਚ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਦੌਰ 'ਚ ਪ੍ਰਵੇਸ਼ ਕਰ ਲਿਆ। ਵਿਸ਼ਵ ਰੈਂਕਿੰਗ 'ਚ 42ਵੇਂ ਨੰਬਰ ਦੇ ਭਾਰਤੀ ਖਿਡਾਰੀ ਨੇ 17ਵੀਂ ਰੈਂਕਿੰਗ ਦੇ ਸੁਗੀਆਰਤਾ ਨੂੰ ਇਕ ਘੰਟੇ 18 ਮਿੰਟ ਦੇ ਸੰਘਰਸ਼ ਮੁਕਾਬਲੇ 'ਚ ਹਰਾਇਆ। ਸ਼ੁਭੰਕਰ ਨੇ ਪਹਿਲਾ ਗੇਮ ਹਾਰਨ ਤੋਂ ਬਾਅਦ ਸ਼ਾਨਦਾਰ ਵਾਪਸੀ ਕਰ ਅਗਲੇ ਦੋ ਗੇਮ ਜਿੱਤੇ। ਇਸ ਜਿੱਤ ਨਾਲ ਸ਼ੁਭੰਕਰ ਨੇ ਸੁਗੀਆਰਤਾ ਵਿਰੁੱਧ ਆਪਣਾ ਕਰੀਅਰ ਰਿਕਾਰਡ 2-1 ਨਾਲ ਕਰ ਲਿਆ ਹੈ। ਸ਼ੁਭੰਕਰ ਨੇ ਇਸ ਸਾਲ ਸੁਗੀਆਰਤਾ ਨੂੰ ਇੰਡੀਆ ਓਪਨ 'ਚ ਵੀ ਹਰਾਇਆ ਸੀ।
ਬੰਗਲਾਦੇਸ਼ ਸੀਰੀਜ਼ ਦੇ ਲਈ ਵੀਰਵਾਰ ਨੂੰ ਚੁਣੀ ਜਾਵੇਗੀ ਭਾਰਤੀ ਟੀਮ
NEXT STORY