ਨਵੀਂ ਦਿੱਲੀ— ਭਾਰਤ ਦੇ ਸਭ ਤੋਂ ਵੱਕਾਰੀ ਬੈਡਮਿੰਟਨ ਟੂਰਨਾਮੈਂਟ ਯੋਨੈਕਸ ਸਨਰਾਈਜ਼ ਇੰਡੀਆ ਓਪਨ ਦੇ 9ਵੇਂ ਸੈਸ਼ਨ ਦੀ ਸ਼ੁਰੂਆਤ 26 ਮਾਰਚ ਤੋਂ ਹੋਵੇਗੀ। 3,50,000 ਡਾਲਰ ਵਾਲੇ ਇਸ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ 31 ਮਾਰਚ ਨੂੰ ਖੇਡਿਆ ਜਾਵੇਗਾ।
ਪਿਛਲੇ 7 ਸਾਲਾਂ ਤੋਂ ਸਿਰੀ ਫੋਰਟ ਸਪੋਰਟਸ ਕੰਪਲੈਕਸ ਵਿਚ ਆਯੋਜਿਤ ਹੋਣ ਵਾਲਾ ਇਹ ਟੂਰਨਾਮੈਂਟ ਇਸ ਵਾਰ ਇੰਡੀਆ ਗਾਂਧੀ ਕੌਮਾਂਤਰੀ ਸਟੇਡੀਅਮ (ਆਈ. ਜੀ. ਆਈ.) ਵਿਚ ਆਯੋਜਿਤ ਕੀਤਾ ਜਾਵੇਗਾ। ਆਈ. ਜੀ. ਆਈ. ਸਟੇਡੀਅਮ ਵਿਚ 1982 ਦੀਆਂ ਏਸ਼ੀਆਈ ਖੇਡਾਂ ਦਾ ਆਯੋਜਨ ਕੀਤਾ ਗਿਆ ਸੀ। ਹਾਲ ਹੀ ਵਿਚ ਇਸ ਸਟੇਡੀਅਮ ਵਿਚ ਏ. ਆਈ. ਬੀ. ਏ. ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦਾ ਵੀ ਆਯੋਜਨ ਕੀਤਾ ਗਿਆ ਸੀ। ਯੋਨੈਕਸ ਸਨਰਾਈਜ਼ ਇੰਡੀਆ ਓਪਨ ਦੇ ਸਾਰੇ ਮੈਚ ਆਈ. ਜੀ. ਆਈ. ਸਟੇਡੀਅਮ ਵਿਚ ਸਥਿਤ ਕੇ. ਡੀ. ਜਾਧਵ ਇਨਡੋਰ ਹਾਲ 'ਚ ਖੇਡੇ ਜਾਣਗੇ।
ਭਾਰਤੀ ਬੈਡਮਿੰਟਨ ਸੰਘ (ਬੀ. ਏ. ਆਈ.) ਦੇ ਮੁਖੀ ਹੇਮੰਤ ਬਿਸਵਾ ਸਰਮਾ ਨੇ ਇਸ ਟੂਰਨਾਮੈਂਟ ਬਾਰੇ ਕਿਹਾ, ''ਇਹ ਟੂਰਨਾਮੈਂਟ ਭਾਰਤੀ ਖਿਡਾਰੀਆਂ ਲਈ ਦੁਨੀਆ ਭਰ ਦੇ ਸਰਵਸ੍ਰੇਸ਼ਠ ਸ਼ਟਲਰਾਂ ਵਿਰੁੱਧ ਖੇਡਣ ਦਾ ਇਕ ਵੱਡਾ ਮੰਚ ਰਿਹਾ ਹੈ। ਭਾਰਤੀ ਨੇ ਹਰੇਕ ਸਾਲ ਇਸ ਟੂਰਨਾਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਤੇ ਮੈਨੂੰ ਉਮੀਦ ਹੈ ਕਿ ਸਾਡੇ ਖਿਡਾਰੀ ਇਸ ਸਾਲ ਵੀ ਸ਼ਾਨਦਾਰ ਪ੍ਰਦਰਸ਼ਨ ਕਰਨਗੇ। ਮੈਂ ਲੋਕਾਂ ਤੋਂ ਵੱਡੀ ਗਿਣਤੀ ਵਿਚ ਮੈਚ ਖੇਡਣ ਲਈ ਆਉਣ ਦੀ ਬੇਨਤੀ ਕਰਦਾ ਹਾਂ।''
ਇਸ ਸਾਲ ਹੋਣ ਵਾਲੇ ਓਲੰਪਿਕ ਕੁਆਲੀਫਾਇਰ ਦੇ ਮੱਦੇਨਜ਼ਰ ਉਮੀਦ ਕੀਤੀ ਜਾ ਰਹੀ ਹੈ ਕਿ ਦੁਨੀਆ ਦੇ ਸਰਵਸ੍ਰੇਸ਼ਠ ਬੈਡਮਿੰਟਨ ਖਿਡਾਰੀ ਇਸ ਟੂਰਨਾਮੈਂਟ 'ਚ ਹਿੱਸਾ ਲੈਣਗੇ। ਖਿਡਾਰੀ ਇਸ ਟੂਰਨਾਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ 2020 ਟੋਕੀਓ ਓਲੰਪਿਕ ਲਈ ਸਿੱਧਾ ਕੁਆਲੀਫਾਈ ਕਰਨਾ ਚਾਹੁਣਗੇ।
IPL ਦਾ ਵਿਸ਼ਵ ਕੱਪ ਟੀਮ ਦੀ ਚੋਣ 'ਤੇ ਕੋਈ ਅਸਰ ਨਹੀਂ ਪਵੇਗਾ : ਕੋਹਲੀ
NEXT STORY