ਬਾਰਸੀਲੋਨਾ - ਕੇਟਲਨ ਚੈੱਸ ਸਰਕਟ ਦੇ ਤੀਜੇ ਟੂਰਨਾਮੈਂਟ 44ਵੇਂ ਵਿਲਾ ਦਿ ਸਿਟਜਸ ਇੰਟਰਨੈਸ਼ਨਲ ਸ਼ਤਰੰਜ ਵਿਚ ਟਾਪ ਸੀਡ ਅਜ਼ਰਬੈਜਾਨ ਦੇ ਗਾਦਿਰ ਗਸਿਮੋਵ ਨੇ ਆਪਣੇ ਪਹਿਲੇ 4 ਰਾਊਂਡ ਜਿੱਤ ਕੇ ਕੇਟਲਨ ਸਰਕਟ ਵਿਚ ਖਿਤਾਬੀ ਹੈਟ੍ਰਿਕ ਪੂਰੀ ਕਰਨ ਲਈ ਕਮਰ ਕੱਸ ਲਈ ਹੈ। ਇਸ ਵਾਰ ਭਾਰਤੀ ਸੀਨੀਅਰ ਖਿਡਾਰੀਆਂ ਦੀ ਕਮੀ ਮਹਿਸੂਸ ਹੋਣ ਦੇ ਬਾਵਜੂਦ ਨੌਜਵਾਨ ਖਿਡਾਰੀਆਂ ਨੇ ਚੰਗੀ ਖੇਡ ਦਿਖਾਈ ਹੈ।
8 ਭਾਰਤੀ ਖਿਡਾਰੀ 3 ਅੰਕਾਂ ਨਾਲ ਇੰਟਰਨੈਸ਼ਨਲ ਮਾਸਟਰ ਨਾਰਮ ਹਾਸਲ ਕਰਨ ਦੀ ਦੌੜ ਵਿਚ ਹਨ। ਭਾਰਤੀ ਖਿਡਾਰੀਆਂ ਵਿਚ ਸਾਬਕਾ ਏਸ਼ੀਅਨ ਚੈਂਪੀਅਨ ਭਗਤੀ ਕੁਲਕਰਨੀ 2 ਜਿੱਤਾਂ ਤੇ 2 ਡਰਾਅ ਨਾਲ 3 ਅੰਕ ਬਣਾ ਕੇ ਮਹਿਲਾ ਖਿਡਾਰੀਆਂ ਵਿਚ ਸਭ ਤੋਂ ਅੱਗੇ ਚੱਲ ਰਹੀ ਹੈ। ਹੁਣ ਉਹ ਕਿਊਬਾ ਦੇ ਓਲਿਵਾ ਕੇਵਲ ਨਾਲ ਮੁਕਾਬਲਾ ਖੇਡੇਗੀ।
ਫਿਲਪੀਨਜ਼ ਦੀ ਫ੍ਰਾਇਨਾ ਜੇਨੇਲ ਤੇ ਭਾਰਤ ਦੀ ਸਲੋਨੀ ਸਾਪਲੇ 2.5 ਅੰਕ ਬਣਾ ਕੇ ਉਸ ਤੋਂ ਪਿੱਛੇ ਚੱਲ ਰਹੀਆਂ ਹਨ। ਹੋਰਨਾਂ ਭਾਰਤੀ ਖਿਡਾਰੀਆਂ ਵਿਚ ਅਨੁਜ ਸ਼੍ਰੀਵਾਤ੍ਰੀ, ਨੀਲੇਸ਼ ਸਹਾ, ਸੌਰਭ ਆਨੰਦ, ਮਿਤ੍ਰਭਾ ਗੂਹਾ, ਓਮ ਕਦਮ, ਅਭਿਸ਼ੇਕ ਦਾਸ ਤੇ ਦੀਪਕ ਕਟਿਆਰ 3 ਅੰਕਾਂ 'ਤੇ ਹਨ। ਟੂਰਨਾਮੈਂਟ ਵਿਚ 22 ਦੇਸ਼ਾਂ ਦੇ 111 ਖਿਡਾਰੀ ਹਿੱਸਾ ਲੈ ਰਹੇ ਹਨ। 22 ਜੁਲਾਈ ਤੋਂ ਸ਼ੁਰੂ ਹੋਇਆ ਇਹ ਟੂਰਨਾਮੈਂਟ 29 ਜੁਲਾਈ ਤਕ ਚੱਲੇਗਾ।
ਜਰਮਨ ਫੁੱਟਬਾਲਰ ਓਜਿਲ ਦੇ ਸਮਰਥਨ 'ਚ ਉਤਰੀ ਸਾਨੀਆ
NEXT STORY