ਰੇਕੇਵੇਕ (ਆਈਲੈਂਡ) (ਨਿਕਲੇਸ਼ ਜੈਨ)— ਸਾਬਕਾ ਵਿਸ਼ਵ ਚੈਂਪੀਅਨ ਬੌਬੀ ਫਿਸ਼ਰ ਦੀ ਯਾਦ ਵਿਚ ਆਯੋਜਿਤ ਗਾਮਾ ਰੇਕੇਵੇਕ ਇੰਟਰਨੈਸ਼ਨਲ ਸ਼ਤਰੰਜ ਟੂਰਨਾਮੈਂਟ ਦੇ ਰਾਊਂਡ-8 ਤੋਂ ਬਾਅਦ ਭਾਰਤ ਲਈ ਕੁਝ ਉਮੀਦ ਨਜ਼ਰ ਆ ਰਹੀ ਹੈ। ਭਾਰਤ ਦੀ ਤਾਨੀਆ ਸਚਦੇਵਾ ਨੇ ਪੋਲੈਂਡ ਦੀ ਗ੍ਰੈਂਡ ਮਾਸਟਰ ਮਾਰਕੇਲ ਕਰਾਰੇਕ ਦੇ ਨਾਲ ਡਰਾਅ ਖੇਡਦੇ ਹੋਏ 5.5 ਅੰਕਾਂ ਨਾਲ ਮਹਿਲਾਵਾਂ ਵਿਚ ਆਪਣੀ ਬੜ੍ਹਤ ਨੂੰ ਬਰਕਰਾਰ ਰੱਖਿਆ ਹੈ। ਉਸ ਤੋਂ ਠੀਕ ਪਿੱਛੇ ਕਜ਼ਾਕਿਸਤਾਨ ਦੀ ਸਦੁਸੂਕਸੋਵਾ ਦਿਨਾਰਾ ਤੇ ਭਾਰਤ ਦੀ ਵੈਸ਼ਾਲੀ ਆਰ. 5 ਅੰਕਾਂ ਨਾਲ ਖੇਡ ਰਹੀ ਹੈ ਤੇ ਜੇਕਰ ਆਖਰੀ ਰਾਊਂਡ ਵਿਚ ਤਾਨੀਆ ਡਰਾਅ ਵੀ ਖੇਡਦੀ ਹੈ ਤਾਂ ਉਸਦਾ ਮਹਿਲਾਵਾਂ ਵਿਚ ਪਹਿਲਾ ਸਥਾਨ ਤੈਅ ਨਜ਼ਰ ਆ ਰਿਹਾ ਹੈ।
ਪਰੁਥੂ ਗ੍ਰੈਂਡਮਾਸਟਰ ਬਣਨ ਦੇ ਨੇੜੇ
ਪ੍ਰਮੁੱਖ ਵਰਗ ਵਿਚ ਭਾਰਤ ਦੇ ਅਭਿਜੀਤ ਗੁਪਤਾ ਨੇ ਸਵੀਡਨ ਦੇ ਨਿਲਸ ਗ੍ਰਾਂਡਿਲਿਊਸ ਨਾਲ ਡਰਾਅ ਖੇਡ ਕੇ 6 ਅੰਕ ਬਣਾ ਲਏ ਹਨ, ਉਥੇ ਪਰੁਥੂ ਗੁਪਤਾ ਨੇ ਮੋਂਟੇਨੀਗ੍ਰੋ ਦਾ ਗ੍ਰੈਂਡ ਮਾਸਟਰ ਨਿਕੋਲ ਡੂਕਿਕ ਨੂੰ ਹਰਾਉਂਦੇ ਹੋਏ 6 ਅੰਕ ਬਣਾ ਲਏ ਹਨ ਤੇ ਹੁਣ ਉਸਦਾ ਗ੍ਰੈਂਡ ਮਾਸਟਰ ਬਣਨਾ ਤੈਅ ਨਜ਼ਰ ਆ ਰਿਹਾ ਹੈ। ਭਾਰਤ ਦੇ ਪਰੁਥੂ ਲਈ ਮੁਸ਼ਕਿਲ ਦੀ ਗੱਲ ਹੁਣ ਇਹ ਹੈ ਕਿ ਕੱਲ ਉਸ ਨੂੰ ਹਮਵਤਨ ਅਭਿਜੀਤ ਨਾਲ ਹੀ ਮੁਕਾਬਲਾ ਖੇਡਣਾ ਹੈ।
ਮੈਚ ਦੇਖਣ ਪਹੁੰਚੀ ਸ਼ਾਹਰੁਖ ਦੀ ਬੇਟੀ ਨੇ ਸ਼ੇਅਰ ਕੀਤੀ ਪੋਸਟ 'ਅਰਜੁਨ...ਆਏਗਾ'
NEXT STORY