ਕੋਲਕਾਤਾ— ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਭਵਿੱਖ 'ਚ ਭਾਰਤੀ ਟੀਮ ਦਾ ਕੋਚ ਬਣਨਾ ਚਾਹੁੰਦਾ ਹਾਂ ਪਰ ਮੌਜੂਦਾ ਸਮੇਂ 'ਚ ਇਸ ਜ਼ਿਮੇਵਾਰੀ ਵਾਲੇ ਅਹੁਦੇ ਦੇ ਲਈ ਤਿਆਰ ਨਹੀਂ ਹਾਂ। ਭਾਰਤੀ ਟੀਮ ਦੇ ਲਈ ਨਵੇਂ ਕੋਚ ਦੀ ਖੋਜ਼ ਜਾਰੀ ਹੈ ਕਿਉਂਕਿ ਵੈਸਟਇੰਡੀਜ਼ ਦੌਰੇ ਤੋਂ ਬਾਅਦ ਮੌਜੂਦਾ ਕੋਚ ਰਵੀ ਸ਼ਾਸਤਰੀ ਦਾ ਕਾਰਜਕਾਲ ਪੂਰਾ ਹੋ ਜਾਵੇਗਾ। ਗਾਂਗੁਲੀ ਨੇ ਕਿਹਾ ਕਿ ਉਹ ਇਕ ਦਿਨ ਭਾਰਤੀ ਟੀਮ ਦਾ ਕੋਚ ਬਣੇਗਾ ਪਰ ਹੁਣ ਨਹੀਂ ਕਿਉਂਕਿ ਉਸਦੇ ਕੋਲ ਦੂਜੀਆਂ ਜ਼ਿਮੇਦਾਰੀਆਂ ਹਨ। ਗਾਂਗੁਲੀ ਨੇ ਕਿਹਾ ਕਿ ਮੈਂ ਤਿਆਰ ਹਾਂ ਪਰ ਹੁਣ ਨਹੀਂ। ਇਹ ਦੌਰਾ ਨਿਕਲਣ ਦਿਉ ਮੈਂ ਇਸ ਦੌੜ 'ਚ ਸ਼ਾਮਲ ਹੋ ਜਾਵਾਂਗਾ। 47 ਸਾਲਾ ਦਾ ਇਹ ਸਾਬਕਾ ਕ੍ਰਿਕਟਰ ਅਜੇ ਬੰਗਾਲ ਕ੍ਰਿਕਟ ਸੰਘ (ਸੀ. ਏ. ਬੀ.) ਦਾ ਪ੍ਰਧਾਨ ਹੈ ਤੇ ਨਾਲ ਹੀ ਉਹ ਆਈ. ਪੀ. ਐੱਲ. ਫ੍ਰੈਂਚਾਇਜ਼ੀ ਦਿੱਲੀ ਕੈਪੀਟਲਸ ਦਾ ਸਲਾਹਕਾਰ ਦੇ ਤੌਰ 'ਤੇ ਜੁੜੇ ਹਨ। ਉਹ ਕ੍ਰਿਕਟ ਕੁਮੇਂਟਰੀ ਦੇ ਨਾਲ ਇਕ ਲੋਕ ਪ੍ਰਸਿੱਧ ਬੰਗਾਲੀ ਟੈਲੀਵਿਜ਼ਨ ਸ਼ੋਅ ਦੀ ਮਜ਼ਬਾਨੀ ਕਰਦੇ ਹਨ।

ਗਾਂਗੁਲੀ ਨੇ ਕਿਹਾ ਕਿ ਫਿਲਹਾਲ ਮੈਂ ਕਈ ਚੀਜ਼ਾਂ ਨਾਲ ਜੁੜੇ ਹਾਂ ਜਿਸ 'ਚ ਆਈ. ਪੀ. ਐੱਲ., ਸੀ. ਏ. ਬੀ. ਤੇ ਟੀ. ਵੀ. ਕੁਮੇਂਟਰੀ ਵੀ ਸ਼ਾਮਲ ਹੈ। ਮੈਨੂੰ ਇਨ੍ਹਾਂ ਦਾ ਕੰਮ ਖਤਮ ਕਰਨ ਦਿਉ। ਕਿਸੇ ਸਮੇਂ ਮੈਂ ਇਸ ਦੇ ਲਈ ਦਾਅਵੇਦਾਰੀ ਪੇਸ਼ ਕਰਾਂਗਾ। ਇਸ 'ਚ ਮੇਰੀ ਦਿਲਚਸਪੀ ਹੈ ਪਰ ਹੁਣ ਨਹੀਂ। ਕੋਚ ਦੇ ਅਹੁਦੇ ਲਈ ਇਕ ਵਾਰ ਫਿਰ ਤੋਂ ਸ਼ਾਸਤਰੀ ਦੀ ਰਾਏ ਦਾ ਸਨਮਾਨ ਕੀਤੇ ਜਾਣ ਦੀ ਜ਼ਰੂਰਤ ਹੈ। ਕੋਹਲੀ ਨੇ ਵੈਸਟਇੰਡੀਜ਼ ਰਵਾਨਾ ਹੋਣ ਤੋਂ ਪਹਿਲਾਂ ਪ੍ਰੈਸ ਕਾਨਫਰੰਸ 'ਚ ਇਹ ਗੱਲ ਨਹੀਂ ਲੁਕੋਈ ਸੀ ਕਿ ਉਹ ਮੌਜੂਦਾ ਮੁੱਖ ਕੋਚ ਰਵੀ ਸ਼ਾਸਤਰੀ ਨੂੰ ਦੋਬਾਰਾ ਇਸ ਅਹੁਦੇ 'ਤੇ ਦੇਖਣਾ ਚਾਹੁੰਦੇ ਹਨ। ਗਾਂਗੁਲੀ ਨੇ ਕਿਹਾ ਕਿ ਇਸ ਵਾਰ ਕੋਚ ਅਹੁਦੇ ਲਈ ਜ਼ਿਆਦਾ ਵੱਡੇ ਨਾਵਾਂ ਨੇ ਅਰਜ਼ੀਆਂ ਨਹੀਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਅਰਜ਼ੀਆਂ ਨੂੰ ਦੇਖਿਆ ਤਾਂ ਮੈਨੂੰ ਕੋਈ ਵੱਡਾ ਨਾਂ ਨਜ਼ਰ ਨਹੀਂ ਆਇਆ।

ਦੀਕਸ਼ਾ ਦੀ ਮਹਿਲਾ ਬ੍ਰਿਟਿਸ਼ ਓਪਨ 'ਚ ਖਰਾਬ ਸ਼ੁਰੂਆਤ
NEXT STORY