ਰਿਆਦ- ਮੌਜੂਦਾ ਚੈਂਪੀਅਨ ਕੋਕੋ ਗੌਫ ਨੇ ਜੈਸਮੀਨ ਪਾਓਲਿਨੀ 'ਤੇ 6-3, 6-2 ਦੀ ਜਿੱਤ ਨਾਲ WTA ਫਾਈਨਲਜ਼ ਦੇ ਸੈਮੀਫਾਈਨਲ ਵਿੱਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ। ਗੌਫ ਆਪਣਾ ਸ਼ੁਰੂਆਤੀ ਮੈਚ ਜੈਸਿਕਾ ਪੇਗੁਲਾ ਤੋਂ ਤਿੰਨ ਸੈੱਟਾਂ ਵਿੱਚ ਹਾਰ ਗਈ। ਉਸਦਾ ਅਗਲਾ ਮੁਕਾਬਲਾ ਚੋਟੀ ਦੀ ਰੈਂਕਿੰਗ ਵਾਲੀ ਆਰੀਨਾ ਸਬਲੇਂਕਾ ਨਾਲ ਹੋਵੇਗਾ।
ਸੈਮੀਫਾਈਨਲ ਵਿੱਚ ਪਹੁੰਚਣ ਲਈ ਉਸਨੂੰ ਇਹ ਮੈਚ ਹਰ ਕੀਮਤ 'ਤੇ ਜਿੱਤਣਾ ਪਵੇਗਾ। ਸਬਲੇਂਕਾ ਪਹਿਲਾਂ ਹੀ ਪੇਗੁਲਾ ਨੂੰ 6-4, 2-6, 6-3 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਚੁੱਕੀ ਹੈ। ਪਾਓਲਿਨੀ ਲਗਾਤਾਰ ਦੋ ਮੈਚ ਹਾਰਨ ਤੋਂ ਬਾਅਦ ਸੈਮੀਫਾਈਨਲ ਦੌੜ ਤੋਂ ਬਾਹਰ ਹੋ ਗਈ ਹੈ। ਉਹ ਇਸ ਟੂਰਨਾਮੈਂਟ ਵਿੱਚ ਆਪਣੀ ਸਾਥੀ ਸਾਰਾ ਇਰਾਨੀ ਨਾਲ ਡਬਲਜ਼ ਵੀ ਖੇਡ ਰਹੀ ਹੈ।
ਅਰਸ਼ਦੀਪ ਸਿੰਘ ਨੂੰ ਇਸ ਲਈ ਟੀਮ 'ਚੋਂ ਰੱਖਿਆ ਜਾ ਰਿਹੈ ਬਾਹਰ, ਸਾਹਮਣੇ ਆਈ ਵਜ੍ਹਾ
NEXT STORY