ਫਰੀਦਾਬਾਦ— ਕਬੱਡੀ ਭਾਰਤ ਦੀ ਹਰਮਨ ਪਿਆਰੀ ਖੇਡ ਹੈ। ਕਬੱਡੀ ਨੂੰ ਭਾਰਤ ਦੇ ਇਲਾਵਾ ਵਿਦੇਸ਼ਾਂ 'ਚ ਵੀ ਖੇਡਿਆ ਜਾਂਦਾ ਹੈ ਜਿਵੇਂ ਕਿ ਨੇਪਾਲ, ਪਾਕਿਸਤਾਨ ਆਦਿ 'ਚ। ਨੇਪਾਲ 'ਚ ਹੋਣ ਵਾਲੀ ਕੌਮਾਂਤਰੀ ਕਬੱਡੀ ਚੈਂਪੀਅਨਸ਼ਿਪ ਲਈ ਭਾਰਤੀ ਟੀਮ 'ਚ ਫਰੀਦਾਬਾਦ ਦੇ ਪੰਜ ਖਿਡਾਰੀ ਸ਼ਾਮਲ ਹੋਣਗੇ ਜਿਨ੍ਹਾਂ 'ਚੋਂ ਮੁੱਖ ਖਿਡਾਰੀ ਗੌਰਵ ਚੰਦੀਲਾ ਗ੍ਰੇਟਰ ਫਰੀਦਾਬਾਦ ਦੇ ਪਿੰਡ ਬੜੌਲਾ ਦੇ ਰਹਿਣ ਵਾਲੇ ਹਨ। ਗੌਰਵ ਤਿੰਨ ਸਾਲਾਂ ਤੋਂ ਕਬੱਡੀ ਖੇਡ ਰਹੇ ਹਨ ਅਤੇ ਉਹ ਡੀ.ਸੀ. ਮਾਡਲ ਸਕੂਲ 'ਚ 12ਵੀਂ ਜਮਾਤ ਦੇ ਵਿਦਿਆਰਥੀ ਹਨ। ਗੌਰਵ ਨੂੰ ਸ਼ਾਨਦਾਰ ਪ੍ਰਦਰਸ਼ਨ ਕਰਨ ਦੀ ਬਦੌਲਤ ਨੇਪਾਲ 'ਚ 11 ਤੋਂ 14 ਅਪ੍ਰੈਲ ਤਕ ਹੋਣ ਵਾਲੀ ਕਬੱਡੀ ਚੈਂਪੀਅਨਸ਼ਿਪ 'ਚ ਖੇਡਣ ਦਾ ਮੌਕਾ ਮਿਲਿਆ ਹੈ। ਗੌਰਵ ਤੋਂ ਇਲਾਵਾ ਭਾਰਤੀ ਟੀਮ 'ਚ ਹੇਮੰਤ, ਲਲਿਤ, ਕ੍ਰਿਸ਼ਨ ਅਤੇ ਰਾਜੂ ਵੀ ਸ਼ਾਮਲ ਹਨ।
ਕਿੰਗਜ਼ ਇਲੈਵਨ ਪੰਜਾਬ ਦੀ ਜਿੱਤ 'ਤੇ ਸੈਮ ਕੁਰੇਨ ਅਤੇ ਪ੍ਰੀਤੀ ਜ਼ਿੰਟਾ ਨੇ ਪਾਇਆ 'ਭੰਗੜਾ' (ਵੀਡੀਓ)
NEXT STORY