ਨਵੀਂ ਦਿੱਲੀ, (ਭਾਸ਼ਾ) ਭਾਰਤ ਦੇ ਸਭ ਤੋਂ ਤੇਜ਼ ਰਫਤਾਰ ਰੈਲੀ ਡਰਾਈਵਰ ਗੌਰਵ ਗਿੱਲ ਨਿਊਜ਼ੀਲੈਂਡ 'ਚ ਓਟਾਗੋ ਰੈਲੀ ਦੇ ਪਹਿਲੇ ਦਿਨ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਚੋਟੀ ਦੇ ਤਿੰਨ 'ਚ ਜਗ੍ਹਾ ਬਣਾਉਣ 'ਚ ਕਾਮਯਾਬ ਰਹੇ। ਜੇਕੇ ਟਾਇਰਜ਼ ਦੇ ਗਿੱਲ ਅਤੇ ਉਸ ਦਾ ਨਿਊਜ਼ੀਲੈਂਡ ਦੇ ਸਹਿ-ਡਰਾਈਵਰ ਜੈਰਡ ਹਡਸਨ ਅੰਕ ਸੂਚੀ 'ਚ ਚੋਟੀ 'ਤੇ ਕਾਬਜ਼ ਜੈਕ ਹਾਕਸਵੁੱਡ ਤੋਂ 30 ਸਕਿੰਟ ਜਦਕਿ ਦੂਜੇ ਸਥਾਨ 'ਤੇ ਰਹੇ ਰੌਬੀ ਸਟੋਕਸ ਤੋਂ 11 ਸਕਿੰਟ ਪਿੱਛੇ ਹਨ। ਗਿੱਲ ਅਤੇ ਹਡਸਨ 2022 APRC ਚੈਂਪੀਅਨ ਅਤੇ 10 ਵਾਰ ਦੇ ਓਟਾਗੋ ਰੈਲੀ ਜੇਤੂ ਹੇਡਨ ਪੈਡਨ ਦੀ ਹੁੰਡਈ ਆਈ20 ਐੱਨ ਰੈਲੀ 2 ਮਸ਼ੀਨ ਚਲਾ ਰਹੇ ਸਨ।
ਰੈਲੀ ਦੇ 16 ਪੜਾਵਾਂ ਵਿੱਚੋਂ ਪਹਿਲੇ ਦਿਨ ਡਰਾਈਵਰਾਂ ਨੂੰ ਅੱਠ ਵਿਸ਼ੇਸ਼ ਪੜਾਵਾਂ ਵਿੱਚੋਂ ਲੰਘਣਾ ਪਿਆ। ਗਿੱਲ ਨੇ ਪੰਜਵੇਂ ਪੜਾਅ ਵਿੱਚ ਇੱਕ ਗਲਤੀ ਕੀਤੀ ਜਿਸ ਕਾਰਨ ਉਸ ਨੇ 15 ਸਕਿੰਟ ਗੁਆ ਦਿੱਤੇ। ਤਿੰਨ ਵਾਰ ਦਾ ਏਪੀਆਰਸੀ ਚੈਂਪੀਅਨ ਗਿੱਲ ਚੌਥਾ, ਸੱਤਵਾਂ ਅਤੇ ਅੱਠਵਾਂ ਪੜਾਅ ਜਿੱਤ ਕੇ ਖਿਤਾਬ ਦੀ ਦੌੜ ਵਿੱਚ ਬਣਿਆ ਹੋਇਆ ਹੈ। ਅਰਜੁਨ ਐਵਾਰਡੀ ਗਿੱਲ ਨੇ ਕਿਹਾ, “ਇਹ ਬਹੁਤ ਹੀ ਵਿਲੱਖਣ ਅਨੁਭਵ ਰਿਹਾ ਹੈ। 'ਸੁਪਰ-ਫਾਸਟ ਪੜਾਅ' ਇਕ ਦੂਜੇ ਤੋਂ ਬਹੁਤ ਵੱਖਰੇ ਅਤੇ ਵੰਨ-ਸੁਵੰਨੇ ਹਨ। ਮੈਂ ਪਹਿਲਾਂ ਕਦੇ ਵੀ ਇੰਨੀ ਤੇਜ਼ ਗੱਡੀ ਨਹੀਂ ਚਲਾਈ।'' ਓਟਾਗੋ ਰੈਲੀ ਦੁਨੀਆ ਦੇ ਸਭ ਤੋਂ ਇਤਿਹਾਸਕ ਰੇਸਿੰਗ ਮੁਕਾਬਲਿਆਂ ਵਿੱਚੋਂ ਇੱਕ ਹੈ ਅਤੇ 1976 ਤੋਂ ਹਰ ਸਾਲ ਆਯੋਜਿਤ ਕੀਤੀ ਜਾਂਦੀ ਹੈ। ਗਿੱਲ ਪਹਿਲੀ ਵਾਰ ਇਸ ਵਿੱਚ ਹਿੱਸਾ ਲੈ ਰਿਹਾ ਹੈ।
ਜਾਪਾਨ ਬਿਲੀ ਜੀਨ ਕਿੰਗ ਕੱਪ ਦੇ ਫਾਈਨਲ ਵਿੱਚ ਪੁੱਜਾ
NEXT STORY