ਨਵੀਂ ਦਿੱਲੀ— ਭਾਰਤ ਦੇ ਮੁੱਕੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇੱਥੇ 36ਵੇਂ ਫੇਲਿਸਕਾ ਸਟਾਮ ਇੰਟਰਨੈਸ਼ਨਲ ਬਾਕਸਿੰਗ ਟੂਰਨਾਮੈਂਟ 'ਚ ਦੋ ਸੋਨ ਸਮੇਤ ਕੁਲ 6 ਤਮਗੇ ਆਪਣੇ ਨਾਂ ਕੀਤੇ। ਮਨੀਸ਼ ਕੌਸ਼ਿਕ ਅਤੇ ਗੌਰਵ ਸੋਲੰਕੀ ਨੇ ਆਪਣੇ-ਆਪਣੇ ਭਾਰ ਵਰਗ 'ਚ ਐਤਵਾਰ ਨੂੰ ਇੱਥੇ ਸੋਨ ਤਮਗੇ ਜਿੱਤੇ। ਕੌਸ਼ਿਕ ਨੇ ਦਮਦਾਰ ਪ੍ਰਦਰਸ਼ਨ ਕੀਤਾ। 23 ਸਾਲਾ ਭਾਰਤੀ ਮੁੱਕੇਬਾਜ਼ ਨੇ 60 ਕਿਲੋਗ੍ਰਾਮ ਭਾਰਵਰਗ 'ਚ ਇਕ ਸਖਤ ਮੁਕਾਬਲੇ 'ਚ ਮੋਰੱਕੋ ਦੇ ਮੁਹੰਮਦ ਹਾਮੋਉਤ ਨੂੰ 4-1 ਨਾਲ ਹਰਾਇਆ। 22 ਸਾਲਾ ਸੋਲੰਕੀ ਵੀ 52 ਕਿਲੋਗ੍ਰਾਮ ਭਾਰਵਰਗ 'ਚ ਫਾਰਮ 'ਚ ਨਜ਼ਰ ਆਏ। ਉਨ੍ਹਾਂ ਨੇ ਇੰਗਲੈਂਡ ਦੇ ਵਿਲੀਅਮ ਕੌਲੀ ਨੂੰ ਸਰਬਸਮੰਤੀ ਨਾਲ 5-0 ਨਾਲ ਹਰਾਇਆ। ਸੋਲੰਕੀ ਨੇ ਪਿਛਲੇ ਸਾਲ ਰਾਸ਼ਟਰਮੰਡਲ ਖੇਡਾਂ 'ਚ ਵੀ ਸੋਨ ਤਮਗਾ ਜਿੱਤਿਆ ਸੀ।
ਦੂਜੇ ਪਾਸੇ 2018 ਰਾਸ਼ਟਰਮੰਡਲ ਖੇਡਾਂ 'ਚ ਕਾਂਸੀ ਤਮਗਾ ਜੇਤੂ ਮੁਹੰਮਦ ਹੁਸਾਮੁਦੀਨ ਨੂੰ ਇਸ ਪ੍ਰਤੀਯੋਗਿਤਾ 'ਚ ਚਾਂਦੀ ਦਾ ਤਮਗੇ ਨਾਲ ਸਬਰ ਕਰਨਾ ਪਿਆ। ਹਸਾਮੁਦੀਨ ਨੂੰ 56 ਕਿਲੋਗ੍ਰਾਮ ਵਰਗ ਦੇ ਫਾਈਨਲ 'ਚ ਰੂਸ ਦੇ ਮੁਹੰਮਦ ਸ਼ੇਖੋਵ ਦੇ ਖਿਲਾਫ 1-4 ਨਾਲ ਹਾਰ ਝਲਣੀ ਪਈ। ਇਸ ਤੋਂ ਇਲਾਵਾ ਤਿੰਨ ਹੋਰ ਮੁੱਕੇਬਾਜ਼ਾਂ ਨੇ ਕਾਂਸੀ ਤਮਗੇ ਜਿੱਤੇ। ਅਰਜੁਨ ਐਵਾਰਡ ਜਿੱਤ ਚੁੱਕੇ ਮਨਦੀਪ ਜਾਂਗੜਾ ਨੁੰ 69 ਕਿਲੋਗ੍ਰਾਮ ਭਾਰਵਰਗ 'ਚ ਰੂਸ ਦੇ ਵਾਦਿਮ ਮੁਸਾਏਵ ਨੇ 0-5 ਨਾਲ ਜਦਕਿ ਸੰਜੀਤ ਨੂੰ 91 ਕਿਲੋਗ੍ਰਾਮ ਭਾਰ ਵਰਗ 'ਚ ਹੋਏ ਸੈਮੀਫਾਈਨਲ 'ਚ ਨਿਊਜ਼ੀਲੈਂਡ ਦੇ ਡੇਵਿਡ ਨੀਕਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। 64 ਕਿਲੋਗ੍ਰਾਮ ਭਾਰਵਰਗ 'ਚ ਹੋਏ ਕਰੀਬੀ ਮੁਕਾਬਲੇ 'ਚ ਅੰਕਿਤ ਘਟਾਨਾ ਨੂੰ ਪੋਲੈਂਡ ਦੇ ਡੇਮੀਅਨ ਦੁਰਕਾਜ ਦੇ ਖਿਲਾਫ 2-3 ਨਾਲ ਹਾਰ ਝਲਣੀ ਪਈ।
ਇਸ ਬਾਲੀਵੁੱਡ ਅਦਾਕਾਰਾ ਨੇ ਪੰਡਯਾ ਨੂੰ ਕਿਹਾ ਭਰਾ, ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਤਸਵੀਰ
NEXT STORY