ਸਿਡਨੀ- ਆਸਟਰੇਲੀਆ ਵਿਰੁੱਧ ਸਿਡਨੀ ’ਚ ਖੇਡੇ ਜਾ ਰਹੇ ਤੀਜੇ ਟੈਸਟ ਮੈਚ ’ਚ ਭਾਰਤੀ ਓਪਨਰ ਸ਼ੁਭਮਨ ਗਿੱਲ ਨੇ ਅਰਧ ਸੈਂਕੜੇ ਵਾਲੀ ਪਾਰੀ ਖੇਡ ਕੇ ਵੱਡਾ ਰਿਕਾਰਡ ਬਣਾ ਦਿੱਤਾ ਹੈ। ਗਿੱਲ ਆਸਟਰੇਲੀਆਈ ਧਰਤੀ ’ਤੇ ਟੈਸਟ ਕ੍ਰਿਕਟ ’ਚ ਅਰਧ ਸੈਂਕੜਾ ਲਗਾਉਣ ਵਾਲੇ ਸਭ ਤੋਂ ਨੌਜਵਾਨ ਭਾਰਤੀ ਓਪਨਰ ਬਣ ਗਏ ਹਨ। ਇਸ ਤੋਂ ਪਹਿਲਾਂ ਇਹ ਰਿਕਾਰਡ ਕੇ. ਐੱਲ. ਰਾਹੁਲ ਦੇ ਨਾਂ ਸੀ। ਗਿੱਲ ਨੇ ਆਪਣੀ ਪਾਰੀ ਦੌਰਾਨ 101 ਗੇਂਦਾਂ ਦਾ ਸਾਹਮਣਾ ਕਰਦੇ ਹੋਏ 50 ਦੌੜਾਂ ਬਣਾਈਆਂ ਅਤੇ ਪੇਟ ਕਮਿੰਸ ਦੀ ਗੇਂਦ ਕੈਮਰੂਨ ਗ੍ਰੀਨ ਦੇ ਹੱਥੋਂ ਕੈਚ ਆਊਟ ਹੋਏ।
ਸ਼ੁਭਮਨ ਗਿੱਲ ਨੇ 21 ਸਾਲ ਅਤੇ 122 ਦਿਨ ’ਚ ਆਸਟਰੇਲੀਆ ਵਿਰੁੱਧ ਅਰਧ ਸੈਂਕੜਾ ਲਗਾਇਆ ਤੇ ਆਸਟਰੇਲੀਆ ’ਚ ਟੈਸਟ ’ਚ ਅਰਧ ਸੈਂਕੜਾ ਲਗਾਉਣ ਵਾਲੇ ਨੌਜਵਾਨ ਭਾਰਤੀ ਓਪਨਰ ਬਣੇ। ਇਸ ਦੇ ਨਾਲ ਹੀ ਕੇ. ਐੱਲ. ਰਾਹੁਲ ਹੁਣ ਦੂਜੇ ਨੰਬਰ ’ਤੇ ਆ ਗਏ ਹਨ, ਜਿਨ੍ਹਾਂ ਨੇ ਇਹ ਕਮਾਲ 22 ਸਾਲ ਅਤੇ 265 ਦਿਨਾਂ ’ਚ ਕੀਤਾ ਸੀ। ਇਸ ਸੂਚੀ ’ਚ ਤੀਜੇ ਭਾਰਤੀ ਵੀ. ਵੀ. ਐੱਸ. ਲਕਸ਼ਮਣ ਹਨ, ਜਿਨ੍ਹਾਂ ਨੇ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਲਕਸ਼ਮਣ ਨੇ 25 ਸਾਲ ਅਤੇ 64 ਦਿਨਾਂ ’ਚ ਆਸਟਰੇਲੀਆ ’ਚ ਅਰਧ ਸੈਂਕੜਾ ਲਗਾਇਆ ਸੀ।
ਆਸਟਰੇਲੀਆ ’ਚ ਟੈਸਟ ’ਚ 50+ ਸਕੋਰ ਬਣਾਉਣ ਵਾਲੇ ਸਭ ਤੋਂ ਨੌਜਵਾਨ ਭਾਰਤੀ ਓਪਨਰ
ਸ਼ੁਭਮਨ ਗਿੱਲ- 21 ਸਾਲ 122 ਦਿਨ
ਲੋਕੇਸ਼ ਰਾਹੁਲ- 22 ਸਾਲ 265 ਦਿਨ
ਵੀ. ਵੀ. ਐੱਸ. ਲਕਸ਼ਮਣ- 25 ਸਾਲ 64 ਦਿਨ
ਤੀਜੇ ਟੈਸਟ ਦੀ ਗੱਲ ਕਰੀਏ ਤਾਂ ਆਸਟਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸਟੀਵ ਸਮਿਥ ਦੀ ਸੈਂਕੜੇ ਵਾਲੀ ਪਾਰੀ (131 ਦੌੜਾਂ) ਦੀ ਬਦੌਲਤ 338 ਦੌੜਾਂ ਬਣਾਈਆਂ। ਇਸ ਦੇ ਜਵਾਬ ’ਚ ਭਾਰਤੀ ਟੀਮ ਨੇ ਦੂਜੇ ਦਿਨ 2 ਵਿਕਟਾਂ ’ਤੇ 96 ਦੌੜਾਂ ਬਣਾ ਲਈਆਂ ਹਨ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
UAE ਦੇ 2 ਖਿਡਾਰੀਆਂ ਨੂੰ ਹੋਇਆ ਕੋਰੋਨਾ, ਅਮੀਰਾਤ ਕ੍ਰਿਕਟ ਬੋਰਡ ਨੇ ਕੀਤੀ ਪੁਸ਼ਟੀ
NEXT STORY