ਐਮਸਟਲਵੀਨ : ਵਿਸ਼ਵ ਕੱਪ ’ਚ ਦਬਾਅ ਦਾ ਸਾਹਮਣਾ ਸ਼ਾਂਤ ਰਹਿ ਕੇ ਕਰਨ ਨੂੰ ਸਫਲਤਾ ਦੀ ਕੁੰਜੀ ਮੰਨਣ ਵਾਲੀ ਭਾਰਤੀ ਮਹਿਲਾ ਹਾਕੀ ਟੀਮ ਦੀ ਹੋਣਹਾਰ ਗੋਲਕੀਪਰ ਇਸ ਹੁਨਰ ਲਈ ‘ਕੈਪਟਨ ਕੂਲ’ ਮਹਿੰਦਰ ਸਿੰਘ ਧੋਨੀ ਨੂੰ ਆਦਰਸ਼ ਮੰਨਦੀ ਹੈ ਤੇ ਉਸ ਦੇ ਹੀ ਨਕਸ਼ੇ-ਕਦਮਾਂ ’ਤੇ ਚੱਲਣ ਦੀ ਕੋਸ਼ਿਸ਼ ਕਰਦੀ ਹੈ।
ਦੂਜਾ ਵਿਸ਼ਵ ਕੱਪ ਖੇਡ ਰਹੀ ਬਿਛੂ ਨੇ ਕਿਹਾ, ‘‘ਧੋਨੀ ਜਿਸ ਤਰ੍ਹਾਂ ਨਾਲ ਦਬਾਅ ’ਚ ਵੀ ਸ਼ਾਂਤ ਰਹਿੰਦਾ ਹੈ, ਮੈਂ ਵੀ ਉਸੇ ਤਰ੍ਹਾਂ ਹੀ ਕਰਨ ਦੀ ਕੋਸ਼ਿਸ਼ ਕਰਦੀ ਹਾਂ। ਇਹੋ ਸੋਚਦੀ ਹਾਂ ਕਿ ਡਰ ਦੇ ਅੱਗੇ ਜਿੱਤ ਹੈ। ਕਿੰਨਾ ਵੀ ਦਬਾਅ ਸਾਹਮਣੇ ਆਵੇ, ਮੈਂ ਸ਼ਾਂਤ ਰਹਾਂਗੀ। ਜਦੋਂ ਉਸ ਦੀ ਫਿਲਮ ਆਈ ਤਾਂ ਮੈਂ ਵਾਰ-ਵਾਰ ਦੇਖੀ। ਉਸ ਨੇ ਜ਼ਿੰਦਗੀ ’ਚ ਇੰਨਾ ਸੰਘਰਸ਼ ਕੀਤਾ ਤੇ ਇੰਨੀ ਉੱਚਾਈ ਤੱਕ ਪਹੁੰਚਿਆ, ਉਸ ਤੋਂ ਬਹੁਤ ਪ੍ਰੇਰਣਾ ਮਿਲਦੀ ਹੈ।’’
ਭਾਰਤੀ ਟੀਮ ਨੇ ਵਿਸ਼ਵ ਕੱਪ ’ਚ ਪਹਿਲਾ ਮੁਕਾਬਲਾ 16 ਅਗਸਤ ਨੂੰ ਚੀਨ ਨਾਲ ਖੇਡਣਾ ਹੈ ਤੇ ਮਣੀਪੁਰ ਦੀ 26 ਸਾਲਾ ਇਸ ਖਿਡਾਰਨ ਨੇ ਕਿਹਾ ਕਿ ਉਹ ਸਫਲਤਾ ਲਈ ਬੇਸਿਕਸ ’ਤੇ ਅਮਲ ਕਰਨ ’ਚ ਵਿਸ਼ਵਾਸ ਰੱਖਦੀ ਹੈ। ਉਸ ਨੇ ਕਿਹਾ ਕਿ ਹੁਣ ਕੁਝ ਜ਼ਿਆਦਾ ਸੋਚਣਾ ਨਹੀਂ ਹੈ। ਜੋ ਹੁਣ ਤੱਕ ਤਿਆਰੀ ਕੀਤੀ ਹੈ, ਉਸੇ ’ਤੇ ਫੋਕਸ ਹੈ। ਕੁਝ ਵਾਧੂ ਕੋਸ਼ਿਸ਼ ਨਹੀਂ ਕਰਨੀ ਹੈ।’’
ਪਿਛਲੇ ਵਿਸ਼ਵ ਕੱਪ ਤੋਂ ਹੁਣ ਤੱਕ ਦੇ ਸਫਰ ’ਚ ਬਿਛੂ ਦੀ ਸੋਚ ’ਚ ਵੀ ਕਾਫੀ ਬਦਲਾਅ ਆਇਆ ਹੈ ਤੇ ਵੱਡੇ ਟੂਰਨਾਮੈਂਟਾਂ ਜਾਂ ਧਾਕੜ ਟੀਮਾਂ ਤੋਂ ਉਹ ਡਰਦੀ ਨਹੀਂ ਹੈ। ਉਸ ਨੇ ਕਿਹਾ, ‘‘ਮੈਂ ਪਿਛਲੇ ਵਿਸ਼ਵ ਕੱਪ ’ਚ ਬਿਲਕੁਲ ਨਵੀਂ ਸੀ ਤੇ ਬਹੁਤ ਦਬਾਅ ਲੈ ਲਿਆ ਸੀ ਕਿ ਇੰਨੇ ਵੱਡੇ ਟੂਰਨਾਮੈਂਟ ’ਚ ਕਿਵੇਂ ਖੇਡਾਂਗੀ ਪਰ ਹੁਣ ਪਰਿਪੱਕਤਾ ਆਈ ਹੈ ਤੇ ਫੋਕਸ ਸਿਰਫ ਚੰਗੇ ਪ੍ਰਦਰਸ਼ਨ ’ਤੇ ਹੈ।’’
ਸੂਰਯਵੰਸ਼ੀ ਨੂੰ ਰੋਕਣ ਦਾ ਇਕਲੌਤਾ ਤਰੀਕਾ ਹਮਲਾਵਰ ਗੇਂਦਬਾਜ਼ੀ : ਹਰਭਜਨ
NEXT STORY