ਬਹਿਰਾਈਚ— ਗੋਲਫਰ ਜੋਤੀ ਰੰਧਾਵਾ ਅਤੇ ਉਸ ਦੇ ਇਕ ਸਾਥੀ ਨੂੰ ਮੋਤੀਪੁਰ ਰੇਂਜ ਦੇ ਜੰਗਲ 'ਚ ਸ਼ਿਕਾਰ ਦੇ ਦੋਸ਼ 'ਚ ਬੁੱਧਵਾਰ ਨੂੰ ਗ੍ਰਿਫਤਾਰ ਕਰ ਲਿਆ। ਦੁਗਧਾ ਕਤਰਨੀਆ ਘਾਟ ਟਾਈਗਰ ਰਿਜ਼ਰਵ ਦੇ ਫੀਲਡ ਡਾਇਰੈਕਟਰ ਰਮੇਸ਼ ਪਾਂਡੇ ਨੇ ਦੱਸਿਆ ਕਿ ਕਤਰਨੀਆ ਘਾਟ ਤੋਂ ਮਿਲੀ ਸ਼ੁਰੂਆਤੀ ਜਾਣਕਾਰੀ ਦੇ ਮੁਤਾਬਕ ਰੰਧਾਵਾ ਅਤੇ ਉਸ ਦੇ ਸਾਥੀਆਂ 'ਤੇ ਜੰਗਲੀ ਮੁਰਗੇ ਦਾ ਸ਼ਿਕਾਰ ਕਰਨ ਦਾ ਦੋਸ਼ ਹੈ।
ਖਬਰਾਂ ਮੁਤਾਬਕ ਵਣ ਵਿਭਾਗ ਦੇ ਅਧਿਕਾਰੀਆਂ ਨੇ ਉਨ੍ਹਾਂ ਦੇ ਕਬਜ਼ੇ ਤੋਂ ਸਾਂਭਰ ਦੀ ਖੱਲ, 0.22 ਬੋਰ ਦੀ ਰਾਈਫਲ, ਲਗਜ਼ਰੀ ਗੱਡੀ (ਰਜਿਸਟਰੇਸ਼ਨ ਨੰਬਰ- ਐੱਚ.ਆਰ. 26 ਡੀ.ਐੱਨ 4299) ਅਤੇ ਸ਼ਿਕਾਰ ਕਰਨ ਨਾਲ ਸਬੰਧਤ ਪਾਬੰਦੀਸ਼ੁਦਾ ਉਪਕਰਣ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਵਣ ਵਿਹਾਰ ਦੇ ਵਿਭਾਗੀ ਅਧਿਕਾਰੀ (ਡੀ.ਐੱਫ.ਓ) ਜੇ.ਪੀ. ਸਿੰਘ ਦੋਸ਼ੀ ਗੋਲਫਰ ਅਤੇ ਉਨ੍ਹਾਂ ਦੇ ਸਾਥੀਆਂ ਤੋਂ ਪੁੱਛ-ਗਿੱਛ ਕਰਕੇ ਕਾਨੂੰਨੀ ਕਾਰਵਾਈ ਕਰ ਰਹੇ ਹਨ।
ਵਿਕਟ ਲੈ ਕੇ ਜਸ਼ਨ ਮਨਾ ਰਿਹਾ ਸੀ ਗੇਂਦਬਾਜ਼, ਫਿਰ ਅਚਾਨਕ ਹੋਈ ਮੌਤ
NEXT STORY