ਨਵੀਂ ਦਿੱਲੀ : ਕ੍ਰਿਕਟ ਮੈਚ ਦੌਰਾਨ ਗੇਂਦਬਾਜ਼ੀ ਕਰਦਿਆਂ ਗੇਂਦਬਾਜ਼ ਨੇ ਬੱਲੇਬਾਜ਼ ਨੂੰ ਆਊਟ ਕੀਤਾ ਅਤੇ ਜਸ਼ਨ ਮਨਾਉਣ ਲਈ ਆਪਣੇ ਸਾਥੀ ਖਿਡਾਰੀ ਦੇ ਵਲ ਹੱਥ ਉਪਰ ਕਰ ਕੇ ਭੱਜਦਿਆਂ ਗੇਂਦਬਾਜ਼ ਜ਼ਮੀਨ 'ਤੇ ਡਿੱਗ ਗਿਆ। ਗੇਂਦਬਾਜ਼ ਨੂੰ ਜ਼ਮੀਨ 'ਤੇ ਡਿੱਗਿਆ ਦੇਖ ਸਾਰੇ ਹੈਰਾਨ ਰਹਿ ਗਏ। ਜਲਦਬਾਜ਼ੀ 'ਚ ਗੇਂਦਬਾਜ਼ ਨੂੰ ਚੁੱਕ ਕੇ ਨੇੜੇ ਸਿਵਲ ਹਸਪਤਾਲ 'ਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ 'ਹਾਰਟ ਅਟੈਕ' ਹੋਣ ਕਾਰਨ ਮ੍ਰਿਤਕ ਘੋਸ਼ਿਤ ਕਰ ਦਿੱਤਾ। ਇਹ ਘਟਨਾ ਮੋਰਿੰਡਾ ਦੇ ਰਹਿਣ ਵਾਲੇ 42 ਸਾਲਾਂ ਹਰਿੰਦਰ ਉਰਫ ਹੀਰਾ ਦੇ ਨਾਲ ਹੋਈ। ਹਰਿੰਦਰ ਦੀ ਪਿਛਲੇ ਐਤਵਾਰ ਕ੍ਰਿਕਟ ਮੈਚ ਖੇਡਦਿਆਂ ਹਾਰਟ ਅਟੈਕ ਹੋਣ ਕਾਰਨ ਮੌਤ ਹੋ ਗਈ ਸੀ।
ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਇਸ ਹਾਦਸੇ ਦੀ ਸੂਚਨਾ ਮਿਲੀ ਤਾਂ ਉਹ ਤੁਰੰਤ ਆਪਣੇ ਭਰਾ ਨੂੰ ਦੇਖਣ ਲਈ ਸਿਵਲ ਹਸਪਤਾਲ ਪਹੁੰਚੇ। ਇਸ ਤੋਂ ਬਾਅਦ ਉਹ ਆਪਣੇ ਭਰਾ ਨੂੰ ਮੋਹਾਲੀ ਦੇ ਸ਼ਿਵਾਲਿਕ ਹਸਪਤਾਲ ਵੀ ਲੈ ਕੇ ਗਏ ਜਿੱਥੇ ਡਾਕਟਰਾਂ ਨੇ ਬਚਾਉਣ ਦੀ ਕਾਫੀ ਕੋਸ਼ਿਸ਼ ਕਰਨ ਤੋਂ ਬਾਅਦ ਉਸ ਦੇ ਭਰਾ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਘਰੇਲੂ ਕ੍ਰਿਕਟ ਦੇ ਕਿੰਗ ਨੇ ਡੈਬਿਊ ਟੈਸਟ 'ਚ ਲਾਇਆ ਅਰਧ ਸੈਂਕੜਾ
NEXT STORY