ਨੈਨੀਤਾਲ— ਸਰੋਵਰ ਨਗਰੀ 'ਚ ਗਵਰਨਰਸ ਕੱਪ ਗੋਲਫ ਟੂਰਨਾਮੈਂਟ ਸ਼ੁਰੂ ਹੋ ਗਿਆ ਹੈ। ਪ੍ਰਤੀਯੋਗਿਤਾ ਦਾ ਸ਼ੁੱਭਆਰੰਭ ਸ਼ੁੱਕਰਵਾਰ ਨੂੰ ਉੱਤਰਾਖੰਡ ਦੀ ਰਾਜਪਾਲ ਸ਼੍ਰੀਮਤੀ ਬੇਬੀ ਰਾਣੀ ਮੌਰਯ ਨੇ 'ਟੀ ਆਫ' ਸ਼ਾਟ ਲਗਾ ਕੇ ਕੀਤਾ। ਤਿੰਨ ਰੋਜ਼ਾ ਇਸ ਪ੍ਰਤੀਯੋਗਿਤਾ ਦਾ ਸਮਾਪਨ ਐਤਵਾਰ ਨੂੰ ਹੋਵੇਗਾ। ਇਸ ਮੌਕੇ 'ਤੇ ਰਾਜਪਾਲ ਮੌਰਯ ਨੇ ਕਿਹਾ ਗੋਲਫ ਨੂੰ ਉਤਸ਼ਾਹਤ ਕਰਨ ਲਈ ਇੰਡੀਅਨ ਗੋਲਫ ਐਸੋਸੀਏਸ਼ਨ ਅਤੇ ਉੱਤਰਾਖੰਡ ਗੋਲਫ ਇਕੱਠਿਆਂ ਮਿਲ ਕੇ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਪ੍ਰਤੀਯੋਗਿਤਾ ਸੂਬੇ ਦੇ ਸੈਰ-ਸਪਾਟੇ ਨੂੰ ਵਧਾਉਣ 'ਚ ਕਾਰਗਰ ਸਾਬਤ ਹੋ ਰਹੀ ਹੈ। ਇਸ ਨਾਲ ਨੈਨੀਤਾਲ ਸਮੇਤ ਪੂਰੇ ਉੱਤਰਾਖੰਡ ਨੂੰ ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਇਕ ਵਿਸ਼ੇਸ਼ ਪਛਾਣ ਮਿਲ ਰਹੀ ਹੈ।
ਰਾਜਪਾਲ ਨੇ ਅੱਗੇ ਕਿਹਾ ਕਿ ਗੋਲਫ ਨੂੰ ਉਤਸ਼ਾਹਤ ਕਰਨ ਲਈ ਇੰਟਰ ਸਕੂਲ ਪ੍ਰਤੀਯੋਗਿਤਾ ਦਾ ਵੀ ਆਯੋਜਨ ਕੀਤਾ ਗਿਆ ਹੈ ਜਿਸ ਦੇ ਚਲਦੇ ਗੋਲਫ ਦੀ ਖੇਡ ਆਮ ਲੋਕਾਂ ਵਿਚਾਲੇ ਲੋਕਪ੍ਰਿਯ ਹੁੰਦੀ ਜਾ ਰਹੀ ਹੈ। ਉਨ੍ਹਾਂ ਉਮੀਦ ਜਤਾਈ ਕਿ ਨੈਨੀਤਾਲ ਗੋਲਫ ਕਲੱਬ ਤੋਂ ਸਿਖਲਾਈ ਪ੍ਰਾਪਤ ਪ੍ਰਤਿਭਾਵਾਂ ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਸੂਬੇ ਦਾ ਨਾਂ ਰੌਸ਼ਨ ਕਰਨ 'ਚ ਸਹਾਇਕ ਹੋਣਗੀਆਂ। 17ਵੀਂ ਗਵਰਨਰਸ ਕੱਪ ਗੋਲਫ ਪ੍ਰਤੀਯੋਗਿਤਾ 'ਚ ਵੱਖ-ਵੱਖ ਸੂਬਿਆਂ ਦੇ 126 ਗੋਲਫ ਖਿਡਾਰੀ ਹਿੱਸਾ ਲੈ ਰਹੇ ਹਨ। ਪ੍ਰਤੀਯੋਗਿਤਾ ਦੇ ਅੰਤ 'ਚ ਰਾਜਭਵਨ ਵੱਲੋਂ ਜੇਤੂ ਪ੍ਰਤੀਯੋਗਿਆਂ ਨੂੰ ਪੁਰਸਕਾਰ ਦਿੱਤਾ ਜਾਵੇਗਾ।
ਪਾਕਿ ਗੇਂਦਬਾਜ਼ ਵੱਲੋਂ ਬਦਸਲੂਕੀ ਕਰਨ'ਤੇ ਅਫਗਾਨ ਬੱਲੇਬਾਜ਼ ਨੇ ਕਿਹਾ- 'ਜਾ ਕੇ ਕੰਮ ਕਰ ਆਪਣਾ'
NEXT STORY