ਨਿਊਯਾਰਕ : ਵਰਲਡ ਦੇ ਨੰਬਰ 2 ਖਿਡਾਰੀ ਸਪੇਨ ਦੇ ਰਫੇਲ ਨਡਾਲ ਅਤੇ ਨੰਬਰ ਇਕ ਖਿਡਾਰਨ ਜਾਪਾਨ ਦੀ ਨਾਓਮੀ ਓਸਾਕਾ ਨੇ ਸ਼ਨੀਵਾਰ ਨੂੰ ਆਪਣੇ ਮੁਕਾਬਲੇ ਆਸਾਨੀ ਨਾਲ ਜਿੱਤ ਕੇ ਸਾਲ ਦੇ ਆਖਰੀ ਗ੍ਰੈਂਡਸਲੈਮ ਯੂ. ਐੱਸ. ਓਪਨ ਦੇ ਪ੍ਰੀ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾ ਲਈ ਜਦਕਿ 2 ਉਲਟਫੇਰ ਵਿਚ 7ਵੀਂ ਸੀਡ ਹਾਲੈਂਡ ਦੀ ਕਿਕੀ ਬਰਟੇਂਸ ਅਤੇ ਆਸਟਰੇਲੀਆ ਦੇ ਬੈਡ ਬੁਆਏ ਨਿਕ ਕਿਰਗਿਓਸ ਹਾਰ ਕੇ ਬਾਹਰ ਹੋ ਗਏ। ਦੂਜੀ ਸੀਡ ਨਡਾਲ ਨੇ ਕੋਰੀਆ ਦੇ ਹੁਆਨ ਚੰੁਗ ਨੂੰ 1 ਘੰਟੇ 59 ਮਿੰਟ ਵਿਚ 6-3, 6-4, 6-2 ਨਾਲ ਹਰਾਇਆ ਜਦਕਿ ਓਸਾਕਾ ਨੇ ਅਮਰੀਕਾ ਦੀ 15 ਸਾਲਾ ਕੋਕੋ ਗਾਫ ਨੂੰ ਸਿਰਫ 65 ਮਿੰਟ ਵਿਚ 6-3, 6-4, 6-2 ਨਾਲ ਹਰਾਇਆ। ਗਾਫ ਨੇ ਵਿੰਬਲਡਨ ਨੇ ਚੌਥੇ ਰਾਊਂਡ ਵਿਚ ਪਹੁੰਚ ਕੇ ਤਹਿਲਕਾ ਮਚਾਇਆ ਸੀ ਪਰ ਉਹ ਓਸਾਕਾ ਦੇ ਸਾਹਮਣੇ ਕੋਈ ਚੁਣੌਤੀ ਨਹੀਂ ਪੇਸ਼ ਕਰ ਸਕੀ।

ਓਸਾਕਾ ਦਾ ਰਾਊਂਡ 16 ਵਿਚ ਸਵਿਜ਼ਰਲੈਂਡ ਦੀ ਬੋਲਿੰਡਾ ਬੇਨਸਿਚ ਨਾਲ ਮੁਕਾਬਲਾ ਹੋਵੇਗਾ। ਬੇਨਸਿਚ ਨੂੰ ਤੀਜੇ ਦੌਰ ਵਿਚ ਐਸਤੋਨੀਆ ਦੀ ਐਨੇਟ ਕੋਂਤਾਵੇਤ ਨਾਲ ਵਾਕਓਵਰ ਮਿਲ ਗਿਆ। ਨਡਾਲ ਰਾਊਂਡ 16 ਵਿਚ 22ਵੀਂ ਸੀਡ ¬ਕ੍ਰੋਏਸ਼ੀਆ ਦੇ ਮਾਰਿਨ ਸਿਲਿਚ ਨਾਲ ਭਿੜਨਗੇ। ਸਿਲਿਚ ਨੇ ਇਕ ਹੋਰ ਮੁਕਾਬਲੇ ਵਿਚ ਅਮਰੀਕਾ ਦੇ ਜਾਨ ਇਸਨਰ ਨੂੰ 3 ਘੰਟੇ 19 ਮਿੰਟ ਦੇ ਸੰਘਰਸ਼ ਵਿਚ 7-5, 3-6, 7-6, 6-4 ਨਾਲ ਹਰਾਇਆ।
ਸ਼ਿਵ ਕਪੂਰ ਇੰਡੋਨੇਸ਼ੀਆ ਓਪਨ ’ਚ ਸਾਂਝੇ 10ਵੇਂ ਸਥਾਨ ’ਤੇ ਰਹੇ
NEXT STORY