ਰਾਜਕੋਟ— ਆਸਟਰੇਲੀਆ ਵਿਰੁੱਧ ਰਾਜਕੋਟ 'ਚ ਖੇਡੇ ਗਏ ਦੂਜੇ ਵਨ ਡੇ ਮੈਚ 'ਚ ਗੇਂਦਬਾਜ਼ ਐਡਮ ਜਾਂਪਾ ਨੇ ਇਕ ਬਾਰ ਫਿਰ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਆਊਟ ਕਰ ਦਿੱਤਾ। ਜਾਂਪਾ ਨੇ ਵਨ ਡੇ 'ਚ ਪੰਜਵੀਂ ਬਾਰ ਕੋਹਲੀ ਨੂੰ ਆਊਟ ਕੀਤਾ ਪਰ ਇਸ ਵਿਕਟ ਦੇ ਲਈ ਜਾਂਪਾ ਸਮੇਤ ਐਸ਼ਟਨ ਅਗਰ ਤੇ ਮਿਸ਼ੇਲ ਸਟਾਰਕ ਨੂੰ ਵੀ ਸਿਹਰਾ ਜਾਂਦਾ ਹੈ, ਜਿਨ੍ਹਾਂ ਨੇ ਬਾਊਂਡਰੀ ਲਾਈਨ 'ਤੇ ਕੈਚ ਕਰ ਸਭ ਨੂੰ ਹੈਰਾਨ ਕਰ ਦਿੱਤਾ।
ਕੇ. ਐੱਲ. ਰਾਹੁਲ ਦੇ ਨਾਲ ਬੱਲੇਬਾਜ਼ੀ ਕਰ ਰਹੇ ਕਪਤਾਨ ਕੋਹਲੀ 44ਵੇਂ ਓਵਰ 'ਚ ਸਟਰਾਈਕ 'ਤੇ ਸੀ। ਇਸ ਦੌਰਾਨ ਜਾਂਪਾ ਗੇਂਦਬਾਜ਼ੀ ਕਰਨ Àਤਰੇ। ਜਾਂਪਾ ਨੇ 44ਵੇਂ ਓਵਰ ਦੀ ਪਹਿਲੀ ਗੇਂਦ ਕਰਵਾਈ ਤਾਂ ਕੋਹਲੀ ਸਿੱਕਸ ਲਗਾਉਣ ਦੇ ਚੱਕਰ ਸਨ। ਬਾਊਂਡਰੀ ਦੇ ਕੋਲ ਖੜ੍ਹੇ ਅਗਰ ਨੇ ਗੇਂਦ ਫੜ੍ਹੀ ਪਰ ਸੰਤੁਲਨ ਖਰਾਬ ਹੋਣ ਤੋਂ ਬਾਅਦ ਖੁਦ ਨੂੰ ਬਾਊਂਡਰੀ ਦੇ ਪਾਰ ਜਾਂਦਾ ਦੇਖ ਗੇਂਦ ਬਾਊਂਡਰੀ ਦੇ ਅੰਦਰ ਸੁੱਟ ਦਿੱਤੀ ਤੇ ਸਟਾਰਕ ਨੇ ਕੈਚ ਕਰ ਲਿਆ ਇਸ ਦੌਰਾਨ ਕੋਹਲੀ ਨੂੰ ਇਕ ਸ਼ਾਨਦਾਰ ਕੈਚ ਦੇ ਬਾਅਦ ਪਵੇਲੀਅਨ ਜਾਣਾ ਪਿਆ।
ਕੋਹਲੀ ਦੀ ਇਸ ਕੈਚ ਵਾਲੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਕੋਹਲੀ ਦੀ ਪਾਰੀ ਦੀ ਗੱਲ ਕਰੀਏ ਤਾਂ ਉਸ ਨੇ 76 ਗੇਂਦਾਂ ਦਾ ਸਾਹਮਣਾ ਕਰਦੇ ਹੋਏ 6 ਚੌਕਿਆਂ ਦੀ ਮਦਦ ਨਾਲ 78 ਦੌੜਾਂ ਬਣਾਈਆਂ।
ਅੰਡਰ-19 ਵਿਸ਼ਵ ਕੱਪ : ਅਫਗਾਨਿਸਤਾਨ ਨੇ ਦੱ. ਅਫਰੀਕਾ ਨੂੰ 7 ਵਿਕਟਾਂ ਨਾਲ ਹਰਾਇਆ
NEXT STORY