ਸਪੋਰਟਸ ਡੈਸਕ- ਆਈ. ਪੀ. ਐੱਲ. 2024 ਦਾ 5ਵਾਂ ਮੈਚ ਅੱਜ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਗੁਜਰਾਤ ਟਾਈਟਨਜ਼ ਤੇ ਮੁੰਬਈ ਇੰਡੀਅਨਜ਼ ਵਿਚਾਲੇ ਖੇਡਿਆ ਜਾ ਰਿਹਾ ਹੈ। ਮੁੰਬਈ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਨ ਆਈ ਗੁਜਰਾਤ ਦੀ ਟੀਮ ਨੇ ਨਿਰਧਾਰਤ 20 ਓਵਰਾਂ 'ਚ 6 ਵਿਕਟਾਂ ਗੁਆ ਕੇ 168 ਦੌੜਾਂ ਬਣਾਈਆਂ ਤੇ ਮੁੰਬਈ ਨੂੰ ਜਿੱਤ ਲਈ 169 ਦੌੜਾਂ ਦਾ ਟੀਚਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਨ ਆਈ ਗੁਜਰਾਤ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਰਿਧੀਮਾਨ ਸਾਹਾ 19 ਦੌੜਾਂ ਬਣਾ ਬੁਮਰਾਹ ਵਲੋਂ ਆਊਟ ਹੋਇਆ।
ਇਹ ਵੀ ਪੜ੍ਹੋ : RR vs LSG, IPL 2024 : ਰਾਹੁਲ ਤੇ ਪੂਰਨ ਦੇ ਅਰਧ ਸੈਂਕੜੇ ਗਏ ਬੇਕਾਰ, ਰਾਜਸਥਾਨ 20 ਦੌੜਾਂ ਨਾਲ ਜਿੱਤਿਆ
ਗੁਜਾਰਤ ਨੂੰ ਦੂਜਾ ਝਟਕਾ ਕਪਤਾਨ ਸ਼ੁਭਮਨ ਗਿੱਲ ਦੇ ਆਊਟ ਹੋਣ ਨਾਲ ਲੱਗਾ। ਸ਼ੁਭਮਨ 31 ਦੌੜਾਂ ਬਣਾ ਪਿਊਸ਼ ਚਾਵਲਾ ਦਾ ਸ਼ਿਕਾਰ ਬਣਿਆ। ਗੁਜਰਾਤ ਦੀ ਤੀਜੀ ਵਿਕਟ ਅਜ਼ਮਤੁਲ੍ਹਾ ਓਮਰਜ਼ਈ ਦੇ ਆਊਟ ਹੋਣ ਨਾਲ ਡਿੱਗੀ। ਓਮਰਜ਼ਈ 17 ਦੌੜਾਂ ਬਣਾ ਕੋਏਟਜ਼ੀ ਦਾ ਸ਼ਿਕਾਰ ਬਣਿਆ। ਗੁਜਰਾਤ ਦੀ ਚੌਥੀ ਵਿਕਟ ਡੇਵਿਡ ਮਿਲਰ ਦੇ ਆਊਟ ਹੋਣ ਨਾਲ ਡਿੱਗੀ। ਮਿਲਰ 12 ਦੌੜਾਂ ਬਣਾ ਬੁਮਰਾਹ ਦਾ ਸ਼ਿਕਾਰ ਬਣਿਆ। ਗੁਜਰਾਤ ਨੂੰ ਪੰਜਵਾਂ ਝਟਕਾ ਸਾਈ ਸੁਦਰਸ਼ਨ ਦੇ ਆਊਟ ਹੋਣ ਨਾਲ ਲੱਗਾ। ਸੁਦਰਸ਼ਨ 45 ਦੌੜਾਂ ਬਣਾ ਬੁਮਰਾਹ ਵਲੋਂ ਆਊਟ ਹੋਇਆ। ਰਾਹੁਲ ਤੇਵਤੀਆ 22 ਦੌੜਾਂ ਬਣਾ ਆਊਟ ਹੋਇਆ। ਮੁੰਬਈ ਲਈ ਜਸਪ੍ਰੀਤ ਬੁਮਰਾਹ ਨੇ 3, ਪਿਊਸ਼ ਚਾਵਲਾ ਨੇ 1 ਤੇ ਗੇਰਾਲਡ ਕੋਇਟਜ਼ੀ ਨੇ 2 ਵਿਕਟਾਂ ਲਈਆਂ।
ਇਹ ਵੀ ਪੜ੍ਹੋ : IPL 2024, PBKS vs DC : ਪੰਜਾਬ ਨੇ ਦਿੱਲੀ ਨੂੰ 4 ਵਿਕਟਾਂ ਨਾਲ ਹਰਾਇਆ
ਪਲੇਇੰਗ 11
ਗੁਜਰਾਤ ਟਾਈਟਨਜ਼ : ਸ਼ੁਭਮਨ ਗਿੱਲ (ਕਪਤਾਨ), ਰਿਧੀਮਾਨ ਸਾਹਾ (ਵਿਕਟਕੀਪਰ), ਸਾਈ ਸੁਧਰਸਨ, ਵਿਜੇ ਸ਼ੰਕਰ, ਡੇਵਿਡ ਮਿਲਰ, ਅਜ਼ਮਤੁੱਲਾ ਓਮਰਜ਼ਈ, ਰਾਹੁਲ ਤਿਵੇਤੀਆ, ਰਾਸ਼ਿਦ ਖਾਨ, ਉਮੇਸ਼ ਯਾਦਵ, ਰਵੀਸ਼੍ਰੀਨਿਵਾਸਨ ਸਾਈ ਕਿਸ਼ੋਰ, ਸਪੈਂਸਰ ਜਾਨਸਨ
ਮੁੰਬਈ ਇੰਡੀਅਨਜ਼ : ਰੋਹਿਤ ਸ਼ਰਮਾ, ਈਸ਼ਾਨ ਕਿਸ਼ਨ (ਵਿਕਟਕੀਪਰ), ਤਿਲਕ ਵਰਮਾ, ਨਮਨ ਧੀਰ, ਹਾਰਦਿਕ ਪੰਡਯਾ (ਕਪਤਾਨ), ਟਿਮ ਡੇਵਿਡ, ਸ਼ਮਸ ਮੁਲਾਨੀ, ਪੀਯੂਸ਼ ਚਾਵਲਾ, ਗੇਰਾਲਡ ਕੋਏਟਜ਼ੀ, ਜਸਪ੍ਰੀਤ ਬੁਮਰਾਹ, ਲਿਊਕ ਵੁੱਡ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼੍ਰੀਕਾਂਤ ਸਵਿਸ ਓਪਨ ਤੋਂ ਬਾਹਰ, ਸੈਮੀਫਾਈਨਲ 'ਚ ਲਿਨ ਚੁਨ ਯੀ ਤੋਂ ਹਾਰਿਆ
NEXT STORY