ਮੁੰਬਈ : ਸਾਲ 2004 ਵਿਚ ਬੰਗਲਾਦੇਸ਼ ਖਿਲਾਫ ਵਨ ਡੇ ਮੈਚ ਨਾਲ ਕੌਮਾਂਤਰੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਮਹਿੰਦਰ ਸਿੰਘ ਧੋਨੀ ਉਰਫ ਮਾਹੀ ਦਾ ਜਨਮ 7 ਜੁਲਾਈ 1981 ਨੂੰ ਰਾਂਚੀ ਵਿਖੇ ਹੋਇਆ ਸੀ। ਆਪਣੀ ਕਪਤਾਨੀ ਵਿਚ ਭਾਰਤ ਨੂੰ ਵਨ ਡੇ ਅਤੇ ਟੀ-20 ਸਵਰੂਪ ਵਿਚ ਵਰਲਡ ਕੱਪ ਦਾ ਖਿਤਾਬ ਜਿੱਤਾ ਚੁੱਕੇ ਮਹਿੰਦਰ ਸਿੰਘ ਧੋਨੀ ਦੀ ਦੀਵਾਨਗੀ ਸ਼ੁਰੂ ਤੋਂ ਹੁਣ ਤੱਕ ਵੈਸੇ ਹੀ ਬਣੀ ਹੋਈ ਹੈ। ਇਹੀ ਵਜ੍ਹਾ ਹੈ ਕਿ ਉਹ ਕ੍ਰਿਕਟ ਦੇ ਕਰੋੜਾਂ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰਦੇ ਹਨ ਧੋਨੀ 38ਵੇਂ ਜਨਮਦਿਨ ਦੇ ਮੌਕੇ 'ਤੇ ਅੱਜ ਅਸੀਂ ਤੁਹਾਨੂੰ ਉਸ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ ਦਸਦੇ ਹਾਂ।
ਜਦੋਂ ਮਹਿਲਾ ਪ੍ਰਸ਼ੰਸਕ ਨੇ ਧੋਨੀ ਨੂੰ ਕੀਤਾ ਸ਼ਰੇਆਮ ਕਿਸ
ਵੈਸੇ ਇਹ ਗੱਲ ਸਾਲ 2007 ਦੀ ਹੈ ਜਦੋਂ ਇਕ ਮਹਿਲਾ ਪ੍ਰਸ਼ੰਸਕ ਨੇ ਧੋਨੀ ਨੂੰ ਸ਼ਰੇਆਮ ਕਿਸ ਕਰ ਲਿਆ ਸੀ। ਇਹ ਪਲ 2 ਮਈ 2007 ਦਾ ਹੈ। ਧੋਨੀ ਉਸ ਸਮੇਂ ਕੋਲਕਾਤਾ ਸਥਿਤ ਈਡਨ ਗਾਰਡਨ ਤੋਂ ਸਵੇਰੇ ਅਭਿਆਸ ਕਰ ਕੇ ਬਸ ਵੱਲ ਜਾ ਰਹੇ ਸੀ। ਇਕ ਮਹਿਲਾ ਦੇ ਹੱਥ ਵਿਚ 'ਧੋਨੀ ਆਈ. ਲਵ ਯੂ. ਦਾ ਪੋਸਟਰ ਸੀ। ਮਾਹੀ ਜਿਵੇਂ ਹੀ ਉਸਦੇ ਕੋਲੋਂ ਨਿਕਲੇ ਤਾਂ ਸੁਰੱਖਿਆ ਘੇਰੇ ਨੂੰ ਤੋੜਦਿਆਂ ਉਸ ਮਹਿਲਾ ਪ੍ਰਸ਼ੰਸਕ ਧੋਨੀ ਵੱਲ ਆਈ ਅਤੇ ਉਸ ਨਾਲ ਲਿਪਟ ਗਈ। ਇੰਨਾ ਹੀ ਨਹੀਂ ਜਦੋਂ ਸੁਰੱਖਿਆ ਕਰਮਚਾਰੀ ਉਸ ਨੂੰ ਮਾਹੀ ਤੋਂ ਅਲੱਗ ਕਰਦੇ, ਉਸ ਨੇ ਮਾਹੀ ਨੂੰ ਕਿਸ ਕਰ ਦਿੱਤਾ। ਇਹ ਮਹਿਲਾ ਪ੍ਰਸ਼ੰਸਕ ਧੋਨੀ ਦੀ ਦੀਵਾਨੀ ਸੀ। ਉਹ ਸਿਰਫ ਧੋਨੀ ਨੂੰ ਮਿਲਣ ਲਈ ਬਿਹਰਾਮ ਪੁਰ ਤੋਂ 250 ਕਿ.ਮੀ. ਦੂਰ ਆਈ ਸੀ। ਧੋਨੀ ਨਾਲ ਮਿਲਣ ਦੀ ਖੁਸ਼ੀ ਕਾਰਨ ਉਸ ਦੀਆਂ ਅੱਖਾਂ ਵਿਚੋਂ ਹੰਝੂ ਨਿਕਲਣ ਲੱਗੇ। ਮਹਿਲਾ ਲਗਾਤਾਰ ਧੋਨੀ ਨੂੰ ਆਈ. ਲਵ ਯੂ ਬੋਲ ਰਹੀ ਸੀ।
ਮਹਿਲਾ ਵੱਲੋਂ ਪ੍ਰਪੋਜ਼ 'ਤੇ ਸ਼ਰਮਾ ਗਏ ਧੋਨੀ
ਇਸ ਤੋਂ ਇਲਾਵਾ ਧੋਨਾ ਨਾਲ ਅਜਿਹਾ ਇਕ ਵਾਰ ਹੋਰ ਹੋਇਆ ਸੀ। ਉਸਦੀ ਉਸ ਮਹਿਲਾ ਪ੍ਰਸ਼ੰਸਕ ਨੇ ਮੈਚ ਦੌਰਾਨ ਮਾਹੀ ਨੂੰ ਪ੍ਰਪੋਜ਼ ਕਰ ਦਿੱਤੀ ਸੀ। ਇਸ ਦਾ ਟੈਲੀਕਾਸਟ ਵੀ ਹੋਇਆ ਸੀ। ਧੋਨੀ ਉਸ ਸਮੇਂ ਆਪਣੇ ਸਾਥੀ ਖਿਡਾਰੀਆਂ ਨਾਲ ਮੈਦਾਨ 'ਤੇ ਸਨ। ਜਦੋਂ ਉਸਨੇ ਇਹ ਸਭ ਦੇਖਿਆ ਤਾਂ ਉਹ ਸ਼ਰਮਾ ਗਏ ਸੀ। ਅੱਜ ਵੀ ਕਈ ਵਾਰ ਪ੍ਰਸ਼ੰਸਕ ਸੁਰੱਖਿਆ ਘੇਰੇ ਨੂੰ ਤੋੜ ਕੇ ਮੈਦਾਨ ਦੇ ਅੰਦਰ ਪਹੁੰਚ ਜਾਂਦੇ ਹਨ। ਇਨ੍ਹਾਂ ਪ੍ਰਸ਼ੰਸਕਾਂ ਦੀ ਕੋਸ਼ਿਸ਼ ਸਿਰਫ ਆਪਣੇ ਹੀਰੋ ਨੂੰ ਇਕ ਵਾਰ ਛੂਹਣ ਦੀ ਹੁੰਦੀ ਹੈ। ਕਈ ਵਾਰ ਖੁੱਦ ਧੋਨੀ ਸੁਰੱਖਿਆ ਕਰਮਚਾਰੀਆਂ ਨੂੰ ਆਪਣੇ ਇਸ ਤਰ੍ਹਾਂ ਦੇ ਪ੍ਰਸ਼ੰਸਕਾਂ ਲਈ ਨਰਮੀ ਵਰਤਣ ਨੂੰ ਕਹਿ ਦਿੰਦੇ ਹਨ।
ਭਾਰਤ ਹੁਣ ਵਰਲਡ ਕੱਪ ਦਾ ਮਜ਼ਬੂਤ ਦਾਅਵੇਦਾਰ : ਕਰੁਣਾਰਤਨੇ
NEXT STORY