ਸਪੋਰਟਸ ਡੈਸਕ- ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਅੱਜ ਦਿਹਾਂਤ ਹੋ ਗਿਆ। ਉਹ ਹਿਮਾਚਲ ਪ੍ਰਦੇਸ਼ 'ਚ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਨ੍ਹਾਂ ਦੀ ਹਾਲਤ ਕੁਝ ਦਿਨਾਂ ਤੋਂ ਗੰਭੀਰ ਬਣੀ ਹੋਈ ਸੀ। ਅੱਜ ਉਨ੍ਹਾਂ ਦਾ ਦਿਹਾਂਤ ਹੋ ਗਿਆ।
ਰਾਜਵੀਰ ਦੇ ਦਿਹਾਂਤ 'ਤੇ ਮਸ਼ਹੂਰ ਕ੍ਰਿਕਟਰ ਤੇ ਰਾਜਸਭਾ ਮੈਂਬਰ ਹਰਭਜਨ ਸਿੰਘ ਨੇ ਵੀ ਦੁਖ ਪ੍ਰਗਟਾਇਆ ਹੈ। ਉਨ੍ਹਾਂ ਟਵਿੱਟਰ 'ਤੇ ਪੋਸਟ ਕਰਦੋ ਹੋਏ ਲਿਖਿਆ- ਰਾਜਵੀਰ ਵੀਰ RIP।

ਮਸ਼ਹੂਰ ਗਾਇਕ ਦੇ ਦਿਹਾਂਤ ਨਾਲ ਪੂਰਾ ਪੰਜਾਬ ਸੋਗ ਵਿਚ ਡੁੱਬ ਗਿਆ ਹੈ। ਰਾਜਵੀਰ ਦੇ ਗੀਤ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਦਿਲਾਂ 'ਚ ਉਨ੍ਹਾਂ ਦੀ ਯਾਦ ਨੂੰ ਹਮੇਸ਼ਾ ਤਾਜ਼ਾ ਰੱਖਣਗੇ। ਪਰਮਾਤਮਾ ਰਾਜਵੀਰ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ।
ਜੇਕਰ ਭਾਰਤ ਦੌਰੇ ਦੌਰਾਨ ਸਪਿਨ-ਅਨੁਕੂਲ ਪਿੱਚਾਂ ਦੀ ਵਰਤੋਂ ਹੁੰਦੀ ਹੈ ਤਾਂ ਹੈਰਾਨੀ ਨਹੀਂ ਹੋਵੇਗੀ : ਬਾਵੁਮਾ
NEXT STORY