ਮੁੰਬਈ : ਭਾਰਤੀ ਕ੍ਰਿਕਟ ਟੀਮ ਦੇ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਨੇ ਆਪਣੇ ਪੁੱਤਰ ਅਗਸਤਿਆ ਪ੍ਰਤੀ ਆਪਣੇ ਪਿਆਰ ਦਾ ਇੱਕ ਅਨੋਖਾ ਇਜ਼ਹਾਰ ਕੀਤਾ ਹੈ। ਜਿਸ ਉਮਰ ਵਿੱਚ ਬੱਚੇ ਖਿਡੌਣਿਆਂ ਨਾਲ ਖੇਡਦੇ ਹਨ, ਹਾਰਦਿਕ ਨੇ ਆਪਣੇ ਪੁੱਤਰ ਨੂੰ ਕਰੋੜਾਂ ਦੀ ਇੱਕ ਲਗਜ਼ਰੀ ਐਸ.ਯੂ.ਵੀ. (SUV) ਕਾਰ ਤੋਹਫ਼ੇ ਵਜੋਂ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਹਾਰਦਿਕ ਪੰਡਯਾ ਅਤੇ ਨਤਾਸ਼ਾ ਸਟੈਨਕੋਵਿਕ ਦਾ ਭਾਵੇਂ ਤਲਾਕ ਹੋ ਚੁੱਕਾ ਹੈ, ਪਰ ਉਹ ਦੋਵੇਂ ਪੁੱਤਰ ਦੇ 'ਕੋ-ਪੇਰੈਂਟਸ' ਵਜੋਂ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਨ। ਅਗਸਤਿਆ ਆਪਣੀ ਮਾਂ ਨਤਾਸ਼ਾ ਨਾਲ ਰਹਿੰਦਾ ਹੈ, ਪਰ ਹਾਰਦਿਕ ਨੇ ਇਸ ਬੇਹੱਦ ਮਹਿੰਗੇ ਤੋਹਫ਼ੇ ਰਾਹੀਂ ਸਾਬਤ ਕਰ ਦਿੱਤਾ ਹੈ ਕਿ ਉਸਦਾ ਆਪਣੇ ਪੁੱਤਰ ਲਈ ਲਗਾਵ ਅੱਜ ਵੀ ਓਨਾ ਹੀ ਗੂੜ੍ਹਾ ਹੈ।
4 ਕਰੋੜ ਦੀ 'ਲੈਂਡ ਰੋਵਰ ਡਿਫੈਂਡਰ'
ਹਾਰਦਿਕ ਨੇ ਅਗਸਤਿਆ ਨੂੰ ਲੈਂਡ ਰੋਵਰ ਡਿਫੈਂਡਰ (Land Rover Defender) ਗਿਫਟ ਕੀਤੀ ਹੈ। ਇਹ ਇਸ ਕਾਰ ਦਾ ਟਾਪ-ਐਂਡ ਮਾਡਲ ਹੈ, ਜਿਸਦੀ ਆਨ-ਰੋਡ ਕੀਮਤ ਲਗਭਗ 4 ਕਰੋੜ ਰੁਪਏ ਦੱਸੀ ਜਾ ਰਹੀ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਤਸਵੀਰਾਂ ਵਿੱਚ ਅਗਸਤਿਆ ਅਤੇ ਨਤਾਸ਼ਾ ਮੁੰਬਈ ਦੇ ਸ਼ੋਰੂਮ ਵਿੱਚ ਇਸ ਲਗਜ਼ਰੀ ਕਾਰ ਦੀ ਡਿਲੀਵਰੀ ਲੈਂਦੇ ਨਜ਼ਰ ਆ ਰਹੇ ਹਨ। ਕਾਰ ਦੇ ਨਾਲ ਦਿੱਤੇ ਗਏ ਇੱਕ ਵੈਲਕਮ ਨੋਟ 'ਤੇ ਪਿਆਰ ਨਾਲ ਲਿਖਿਆ ਹੋਇਆ ਸੀ - "ਪਾਪਾ ਟੂ ਅਗਸਤਿਆ"।

ਮੁੰਬਈ ਦੇ ਨਵਨੀਤ ਮੋਟਰਜ਼ ਤੋਂ ਲਈ ਡਿਲੀਵਰੀ
ਮੁੰਬਈ ਦੇ ਨਵਨੀਤ ਮੋਟਰਜ਼ ਨੇ ਅਧਿਕਾਰਤ ਤੌਰ 'ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਅਗਸਤਿਆ ਪੰਡਯਾ ਅਤੇ ਨਤਾਸ਼ਾ ਸਟੈਨਕੋਵਿਕ ਨੂੰ ਇਹ ਕਾਰ ਸੌਂਪ ਦਿੱਤੀ ਗਈ ਹੈ। ਦਿਲਚਸਪ ਗੱਲ ਇਹ ਹੈ ਕਿ ਹਾਰਦਿਕ ਪੰਡਯਾ ਕੋਲ ਪਹਿਲਾਂ ਹੀ ਇਸੇ ਬ੍ਰਾਂਡ ਦੀ ਡਿਫੈਂਡਰ ਕਾਰ ਮੌਜੂਦ ਹੈ ਅਤੇ ਉਨ੍ਹਾਂ ਨੇ ਉਸੇ ਸ਼ੋਰੂਮ ਤੋਂ ਆਪਣੇ ਪੁੱਤਰ ਲਈ ਵੀ ਇਹ 'ਰੋਇਲ' ਗਿਫਟ ਖਰੀਦਿਆ ਹੈ।
ਤਿਲਕ ਵਰਮਾ ਕੋਲ ਇਤਿਹਾਸ ਰਚਣ ਦਾ ਮੌਕਾ, T20I 'ਚ ਵੱਡੀ ਉਪਲੱਬਧੀ ਹਾਸਲ ਕਰਨ ਤੋਂ ਸਿਰਫ ਇੰਨੀਆਂ ਦੌੜਾਂ ਦੂਰ
NEXT STORY