ਸਪੋਰਟਸ ਡੈਸਕ— ਇੰਗਲੈਂਡ ਖ਼ਿਲਾਫ਼ ਖੇਡੇ ਗਏ ਪਹਿਲੇ ਟੀ-20 ਕੌਮਾਂਤਰੀ ਮੈਚ ’ਚ ਹਰਲੀਨ ਦਿਓਲ ਦੇ ਸ਼ਾਨਦਾਰ ਕੈਚ ਦੇ ਬਾਅਦ ਹਰ ਪਾਸੇ ਉਸ ਦੀ ਚਰਚਾ ਹੋ ਰਹੀ ਹੈ। ਹਰ ਕੋਈ ਹਰਲੀਨ ਦੀ ਸ਼ਾਨਦਾਰ ਫ਼ੀਲਡਿੰਗ ਲਈ ਸ਼ਲਾਘਾ ਕਰ ਰਿਹਾ ਹੈ ਜਿਸ ’ਚ ਇਕ ਨਾਂ ਭਾਰਤ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦਾ ਵੀ ਹੈ। ਹਰਲੀਨ ਦੇ ਸ਼ਾਨਦਾਰ ਕੈਚ ਨੇ ਪੀ. ਐੱਮ. ਮੋਦੀ ਦਾ ਵੀ ਧਿਆਨ ਆਪਣੇ ਵੱਲ ਖਿੱਚਿਆ ਹੈ ਤੇ ਉਨ੍ਹਾਂ ਨੇ ਇਸ ਨੂੰ ਅਸਧਾਰਨ ਕਿਹਾ ਹੈ।
ਹਰਲੀਨ ਦੇ ਸ਼ਾਨਦਾਰ ਕੈਚ ਦੇ ਬਾਅਦ ਪੀ. ਐੱਮ. ਮੋਦੀ ਨੇ ਇੰਸਟਗ੍ਰਾਮ ਸਟੋਰੀ ’ਤੇ ਉਸ ਦੇ ਕੈਚ ਦੇ ਬਾਰੇ ’ਚ ਪੋਸਟ ਕੀਤਾ। ਉਨ੍ਹਾਂ ਲਿਖਿਆ, ‘‘ਅਸਧਾਰਨ, ਬਹੁਤ ਵਧੀਆ ਹਰਲੀਨ ਦਿਓਲ।
ਪਹਿਲੀ ਪਾਰੀ ਦੇ 19ਵੇਂ ਓਵਰ ’ਚ ਏਮੀ ਜੋਂਸ ਨੂੰ ਆਊਟ ਕਰਨ ਲਈ 23 ਸਾਲਾ ਹਰਲੀਨ ਨੇ ਬਾਊਂਡਰੀ ’ਤੇ ਸ਼ਾਨਦਾਰ ਕੈਚ ਫੜਿਆ ਸੀ। ਉਨ੍ਹਾਂ ਨੇ ਕੈਚ ਫੜਨ ਦੇ ਬਾਅਦ ਬਾਊਂਡਰੀ ਲਾਈਨ ਪਾਰ ਕਰਨ ਤੋਂ ਪਹਿਲਾਂ ਗੇਂਦ ਨੂੰ ਬਾਊਂਡਰੀ ਦੇ ਅੰਦਰ ਸੁੱਟਿਆ ਤੇ ਫਿਰ ਡਾਈਵ ਲਗਾ ਕੇ ਕੈਚ ਨੂੰ ਫੜਿਆ ਸੀ। ਇਹ ਕੈਚ ਫੀਲਡਿੰਗ ’ਚ ਭਾਰਤ ਦੇ ਵਧਦੇ ਕਦ ਦਾ ਸਬੂਤ ਹੈ ਤੇ ਕਈ ਪ੍ਰਸ਼ੰਸਕਾਂ ਨੇ ਇਸ ਯੁਵਾ ਖਿਡਾਰੀ ਦੀ ਕੋਸ਼ਿਸ਼ ਦੀ ਸ਼ਲਾਘਾ ਵੀ ਕੀਤੀ।
ਮੈਚ ਦੀ ਗੱਲ ਕਰੀਏ ਤਾਂ ਇੰਗਲੈਂਡ ਮਹਿਲਾ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 7 ਵਿਕਟਾਂ ਦੇ ਨੁਕਸਾਨ ’ਤੇ 177 ਦੌੜਾਂ ਬਣਾਈਆਂ ਜਿਸ ’ਚ ਐੱਨ. ਸਾਈਵਰ ਨੇ 55 ਦੌੜਾਂ ਦੀ ਸਭ ਤੋਂ ਵੱਡੀ ਪਾਰੀ ਖੇਡੀ। ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੇ 3 ਵਿਕਟਾਂ ਗੁਆ ਕੇ 8.4 ਓਵਰ ’ਚ 54 ਦੌੜਾਂ ਬਣਾਈਆਂ ਸਨ ਕਿ ਮੀਂਹ ਨੇ ਮੈਚ ’ਚ ਅੜਿੱਕਾ ਪਾ ਦਿੱਤਾ। ਇਸ ਤੋਂ ਬਾਅਦ ਮੈਚ ਸ਼ੁਰੂ ਨਾ ਹੋ ਸਕਿਆ ਤੇ ਡਕਵਰਥ ਲਿਊਸ ਨਿਯਮ ਦੇ ਤਹਿਤ ਇੰਗਲੈਂਡ ਨੂੰ 18 ਦੌੜਾਂ ਨਾਲ ਜੇਤੂ ਐਲਾਨਿਆ ਗਿਆ।
ਇੰਗਲੈਂਡ ਦੇ ਪ੍ਰਸ਼ੰਸਕਾਂ ਨੂੰ ਯੂਰੋ 2020 ਉਮੀਦ ਦੀ ਇਕ ਕਿਰਨ
NEXT STORY