ਚੇਨਈ, (ਭਾਸ਼ਾ)– ਏਸ਼ੀਆਈ ਖੇਡਾਂ ਦੀ ਜੇਤੂ ਭਾਰਤੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਦੀ ਹੈਟ੍ਰਿਕ ਦੀ ਬਦੌਲਤ ਪੰਜਾਬ ਨੇ ਉੱਤਰਾਖੰਡ ਨੂੰ 13-0 ਨਾਲ ਹਰਾ ਕੇ ਹਾਕੀ ਇੰਡੀਆ ਸੀਨੀਅਰ ਪੁਰਸ਼ ਰਾਸ਼ਟਰੀ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਹਰਮਨਪ੍ਰੀਤ (22ਵੇਂ, 23ਵੇਂ, 55ਵੇਂ ਮਿੰਟ) ਤੋਂ ਇਲਾਵਾ ਨੌਜਵਾਨ ਭਾਰਤੀ ਡਿਫੈਂਡਰ ਜੁਗਰਾਜ ਸਿੰਘ (14ਵੇਂ, 18ਵੇਂ, 39ਵੇਂ ਮਿੰਟ) ਨੇ ਵੀ ਹੈਟ੍ਰਿਕ ਲਗਾਈ।
ਇਹ ਵੀ ਪੜ੍ਹੋ : ਮੁੜ ਵਿਵਾਦਾਂ 'ਚ ਘਿਰੇ ਸਾਬਕਾ ਕ੍ਰਿਕਟਰ ਐੱਸ. ਸ਼੍ਰੀਸੰਥ, ਜਾਣੋ ਕੀ ਹੈ ਪੂਰਾ ਮਾਮਲਾ
ਰਾਸ਼ਟਰੀ ਟੀਮ ਦੇ ਉਸਦੇ ਸਾਥੀ ਦਿਲਪ੍ਰੀਤ ਸਿੰਘ (37ਵੇਂ ਤੇ 48ਵੇਂ ਮਿੰਟ) ਤੇ ਸੁਖਜੀਤ ਸਿੰਘ (52ਵੇਂ) ਨੇ ਵੀ ਪੰਜਾਬ ਲਈ ਗੋਲ ਕੀਤੇ। ਪਰਵਿੰਦਰ ਸਿੰਘ (12ਵੇਂ), ਹਰਸਾਹਿਬ ਸਿੰਘ (15ਵੇਂ ਤੇ 54ਵੇਂ) ਤੇ ਕੰਵਰਜੀਤ ਸਿੰਘ (58ਵੇਂ ਮਿੰਟ) ਨੇ ਪੰਜਾਬ ਲਈ ਹੋਰ ਗੋਲ ਕੀਤੇ।ਭਾਰਤ ਦੇ ਟੋਕੀਓ ਓਲੰਪਿਕ ਦੇ ਕਾਂਸੀ ਤਮਗਾ ਜੇਤੂ ਤੇ ਏਸ਼ੀਆਈ ਖੇਡਾਂ ਦੀ ਸੋਨ ਤਮਗਾ ਜੇਤੂ ਟੀਮ ਦਾ ਹਿੱਸਾ ਰਹੇ ਲਲਿਤ ਉਪਾਧਿਆਏ (11ਵੇਂ) ਨੇ ਵੀ ਉੱਤਰ ਪ੍ਰਦੇਸ਼ ਨੂੰ ਇਕ ਹੋਰ ਮੈਚ ਵਿਚ ਰਾਜਸਥਾਨ ’ਤੇ 8-1 ਨਾਲ ਜਿੱਤ ਦਿਵਾਉਣ ਵਿਚ ਮਦਦ ਕੀਤੀ।
ਇਹ ਵੀ ਪੜ੍ਹੋ : ਭਾਰਤ ਨੇ ਸਥਾਪਿਤ ਕੀਤਾ ਇਕ ਹੋਰ ਕੀਰਤੀਮਾਨ, ਹੁਣ ਟੀ-20 'ਚ ਆਪਣੇ ਨਾਂ ਕੀਤਾ ਇਹ ਵੱਡਾ ਰਿਕਾਰਡ
ਹਾਕੀ ਦੇ ‘ਪਾਵਰਹਾਊਸ’ ਓਡਿਸ਼ਾ ਨੇ ਵੀ ਤੇਲੰਗਾਨਾ ਨੂੰ 7-0 ਨਾਲ ਹਰਾ ਕੇ ਕੁਆਰਟਰ ਫਾਈਨਲ ਵਿਚ ਸਥਾਨ ਪੱਕਾ ਕੀਤਾ। ਭਾਰਤੀ ਟੀਮ ਦੇ ਡਿਫੈਂਡਰ ਤੇ ਓਡਿਸ਼ਾ ਦੇ ਕਪਤਾਨ ਦਿਪਸਾਨ ਟਿਰਕੀ ਨੇ ਪੈਨਲਟੀ ਕਾਰਨਰ ਰਾਹੀਂ ਪਹਿਲਾ ਗੋਲ ਕੀਤਾ ਜਦਕਿ ਮੌਜੂਦਾ ਰਾਸ਼ਟਰੀ ਉਪ ਕਪਤਾਨ ਅਮਿਤ ਰੋਹਿਦਾਸ ਨੇ ਵੀ ਜੇਤੂ ਟੀਮ ਲਈ ਗੋਲ ਕੀਤਾ। ਦਿਨ ਦੇ ਹੋਰ ਮੈਚ ਵਿਚ ਪੁਡੂਚੇਰੀ ਨੇ ਕੇਰਲ ਨੂੰ 6-0 ਨਾਲ ਜਦਕਿ ਦਿੱਲੀ ਨੇ ਅਰੁਣਾਚਲ ਪ੍ਰਦੇਸ਼ ਨੂੰ 23-0 ਨਾਲ ਹਰਾਇਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੁਮਿਤ ਨਾਗਲ ਤੇ ਸ਼ਸ਼ੀਕੁਮਾਰ ਮੁਕੰਦ ਨੇ ਡੇਵਿਸ ਕੱਪ ਲਈ ਪਾਕਿਸਤਾਨ ਜਾਣ ਤੋਂ ਕੀਤਾ ਇਨਕਾਰ
NEXT STORY