ਨਵੀਂ ਦਿੱਲੀ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 ਦੌਰਾਨ ਖਿਡਾਰੀਆਂ 'ਚ ਵਧਦੇ ਕੋਰੋਨਾ ਵਾਇਰਸ ਦੇ ਮਾਮਲਿਆਂ ਤੋਂ ਬਾਅਦ ਇਸ ਲੀਗ ਨੂੰ ਮੁਲੱਤਵੀ ਕਰ ਦਿੱਤਾ ਗਿਆ ਹੈ। ਇਸ ਲੀਗ 'ਚ ਪੰਜਾਬ ਕਿੰਗਜ਼ ਵਲੋਂ ਖੇਡ ਰਹੇ ਨੌਜਵਾਨ ਗੇਂਦਬਾਜ਼ ਹਰਪ੍ਰੀਤ ਬਰਾੜ ਦਾ ਇਕ ਟਵੀਟ ਵਾਇਰਲ ਹੋ ਰਿਹਾ ਹੈ, ਜਿਸ 'ਚ ਉਨ੍ਹਾਂ ਨੇ ਮੀਆ ਖਲੀਫਾ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਇਹ ਟਵੀਟ ਉਨ੍ਹਾਂ ਨੇ 3 ਮਹੀਨੇ ਪਹਿਲਾਂ ਕੀਤਾ ਸੀ।

ਇਹ ਖ਼ਬਰ ਪੜ੍ਹੋ- ਨਿਊਜ਼ੀਲੈਂਡ ਪਰਤੇਗਾ ਬੋਲਟ, ਇੰਗਲੈਂਡ ਵਿਰੁੱਧ ਟੈਸਟ ਸੀਰੀਜ਼ ’ਚੋਂ ਰਹਿ ਸਕਦੈ ਬਾਹਰ
ਦਰਅਸਲ ਹਰਪ੍ਰੀਤ ਨੇ ਫਰਵਰੀ 'ਚ ਮੀਆ ਖਲੀਫਾ ਨੂੰ ਟਵੀਟ ਕਰਦੇ ਹੋਏ ਉਸ ਨੂੰ ਜਨਮਦਿਨ ਦੀ ਵਧਾਈ ਦਿੱਤੀ ਸੀ ਅਤੇ ਇਸ ਦੇ ਨਾਲ ਹੀ ਉਸਦੀ ਇਕ ਤਸਵੀਰ ਵੀ ਸ਼ੇਅਰ ਕੀਤੀ ਸੀ। ਹਰਪ੍ਰੀਤ ਨੇ ਲਿਖਿਆ ਸੀ ਕਿ- 'Belated Happy Birthday @miakhalifa'। ਹੁਣ ਇਹ ਟਵੀਟ ਵਾਇਰਲ ਹੋ ਰਿਹਾ ਹੈ। ਕੁਝ ਲੋਕ ਹਰਪ੍ਰੀਤ ਨੂੰ ਇਹ ਟਵੀਟ ਡਲੀਟ ਕਰਨ ਦੇ ਲਈ ਕਹਿ ਰਹੇ ਹਨ, ਜਦਕਿ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਸਿਰਫ ਇਕ ਟਵੀਟ ਹੈ। ਦੇਖੋ ਲੋਕਾਂ ਦੇ ਕੀਤੇ ਹੋਏ ਟਵੀਟ-

ਜ਼ਿਕਰਯੋਗ ਹੈ ਕਿ ਪੰਜਾਬ ਕਿੰਗਜ਼ ਵਲੋਂ ਹਰਪ੍ਰੀਤ ਨੇ ਅਜੇ ਤਕ 2 ਮੈਚ ਖੇਡੇ ਹਨ ਤੇ ਇਸ ਦੌਰਾਨ ਉਨ੍ਹਾਂ ਨੇ ਕੁੱਲ 38 ਦੌੜਾਂ 'ਤੇ 4 ਵਿਕਟਾਂ ਹਾਸਲ ਕੀਤੀਆਂ ਹਨ। ਇਸ 'ਚ ਉਸਦਾ ਹੁਣ ਤੱਕ ਦਾ ਬੈਸਟ 19 ਦੌੜਾਂ 'ਤੇ 3 ਵਿਕਟਾਂ ਹਨ। ਇਸ ਪ੍ਰਦਰਸ਼ਨ ਕਾਰਨ ਉਨ੍ਹਾਂ ਨੂੰ 'ਮੈਨ ਆਫ ਦਿ ਮੈਚ' ਦਾ ਐਵਾਰਡ ਵੀ ਮਿਲਿਆ ਸੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਓਲੰਪਿਕ ਜਾਣ ਵਾਲੇ ਭਾਰਤ ਦੇ ਨਿਸ਼ਾਨੇਬਾਜ਼ਾਂ, ਕੋਚਾਂ, ਅਧਿਕਾਰੀਆਂ ਨੂੰ ਲੱਗੇ ਕੋਰੋਨਾ ਟੀਕੇ
NEXT STORY