ਸਪੋਰਟਸ ਡੈਸਕ— ਭਾਰਤ ’ਚ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਤੇਜ਼ੀ ਨਾਲ ਵੱਧਦੀ ਜਾ ਰਹੀ ਹੈ। ਸ਼ੁੱਕਰਵਾਰ ਨੂੰ ਕੋਰੋਨਾ ਦੇ ਰਿਕਾਰਡ 50 ਮਾਮਲੇ ਸਾਹਮਣੇ ਆਏ ਹਨ। ਇਹ ਕਿਸੇ ਇਕ ਦਿਨ ’ਚ ਕੋਰਨਾ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ ’ਚ ਸਭ ਤੋਂ ਵੱਡਾ ਇਜ਼ਾਫਾ ਹੈ। ਇਸ ਦਰਾਨ ਮਸ਼ਹੂਰ ਸਿੰਗਰ ਕਨਿਕਾ ਕਪੂਰ ਦਾ ਵੀ ਨਾਮ ਸ਼ਾਮਲ ਹੈ। ਉਨ੍ਹਾਂ ਦੀ ਕੋਰੋਨਾ ਨੂੰ ਲੈ ਕੇ ਇਸ ਲਾਪਰਵਾਹੀ ’ਤੇ ਕ੍ਰਿਕਟ ਦੀ ਦੁਨੀਆ ਦੇ ਮਸ਼ਹੂਰ ਕੁਮੈਂਟੇਟਰ ਹਰਸ਼ਾ ਭੋਗਲੇ ਨੇ ਅਸਿੱਧੇ ਰੂਪ ਨਾਲ ਉਨ੍ਹਾਂ ’ਤੇ ਨਿਸ਼ਾਨਾ ਲਾਇਆ ਹੈ।

ਹਰਸ਼ਾ ਭੋਗਲੇ ਨੇ ਆਪਣੇ ਟਵੀਟ ’ਚ ਲਿਖਿਆ ਕਿ ਇਹ ਬਹੁਤ ਹੀ ਨਿਰਾਸ਼ਾਜਨਕ ਹੈ ਕਿ ਜਦੋਂ ਵੱਡੀ ਗਿਣਤੀ ’ਚ ਲੋਕ ਇਕ ਸ਼ਾਨਦਾਰ ਕੋਸ਼ਿਸ਼ ਕਰ ਰਹੇ ਹਨ, ਤਦ ਅਜਿਹੇ ’ਚ ਪ੍ਰਭਾਵਿਤ ਸਥਾਨਾਂ ਤੋਂ ਆ ਰਹੇ ਲੋਕ ਇੱਧਰ-ਉੱਧਰ ਪਾਰਟੀ ਕਰ ਰਹੇ ਹਨ। ਲੱਖਾਂ ਲੋਕ ਸਹੀ ਕਰ ਸੱਕਦੇ ਹਾਂ, ਪਰ ਲੜਾਈ ਹਾਰਨ ਲਈ ਕੁਝ ਮੂਰਖ ਲੋਕ ਕਾਫ਼ੀ ਹੁੰਦੇ ਹਨ। ਸਾਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਅਤੇ ਇਸ ਲੜਾਈ ’ਚ ਅਸੀਂ ਸਾਰੇ ਲੋਕ ਨਾਲ ਹਾਂ।
ਮੰਨਿਆ ਜਾ ਰਿਹਾ ਹੈ ਕਿ ਹਰਸ਼ਾ ਭੋਗਲੇ ਦਾ ਬਿਆਨ ਗਾਇਕਾ ਕਨਿਕਾ ਕਪੂਰ ਦੇ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਹੋਣ ਦੀ ਪੁਸ਼ਟੀ ਹੋਣ ਅਤੇ ਉਨ੍ਹਾਂ ਨੂੰ ਆਇਸੋਲੇਸ਼ਨ ’ਚ ਭੇਜਣ ਤੋਂ ਬਾਅਦ ਆਇਆ ਹੈ। ਇਸ ਤੋਂ ਪਹਿਲਾਂ ਕਨਿਕਾ ਲੰਡਨ ਤੋਂ ਵਾਪਸ ਭਾਰਤ ਆਉਣ ’ਤੇ ਉਨ੍ਹਾਂ ਨੇ ਆਪਣਾ ਚੈੱਕਅਪ ਨਹੀਂ ਕਰਾਇਆ ਅਤੇ ਲਖਨਊ ਦੇ ਲੋਕਾਂ ਨਾਲ ਮਿਲਣਾ ਜੁਲਨਾ ਸ਼ੁਰੂ ਕਰ ਦਿੱਤਾ। ਇਸ ਦੇ ਲਈ ਉਨ੍ਹਾਂ ’ਤੇ ਪੁਲਸ ਨੇ ਐੱਫ. ਆਈ. ਆਰ ਵੀ ਦਰਜ ਕੀਤੀ ਹੈ। ਲਖਨਊ ਦੇ ਪੁਲਸ ਕਮੀਸ਼ਨਰ ਸੁਜੀਤ ਪੰਡਿਤ ਨੇ ਦੱਸਿਆ ਕਿ ਕਨਿਕਾ ਖਿਲਾਫ ਖਤਰਨਾਕ ਬਿਮਾਰੀ ਫੈਲਾਉਣ ਦੀ ਸੰਭਾਵਨਾ ਵਾਲੀ ਹਰਕਤ ਕਰਨ ਦੇ ਮੁੱਖ ਦੋਸ਼ ’ਚ ਭਾਰਤੀ ਦੰਡ ਵਿਧਾਨ ਦੀ ਧਾਰਾ 269, 270 ਅਤੇ 188 ਦੇ ਤਹਿਤ ਸਰੋਜਿਨੀ ਨਗਰ ਥਾਣੇ ’ਚ ਮੁਕੱਦਮਾ ਦਰਜ ਕੀਤਾ ਗਿਆ ਹੈ।
ਕੋਰੋਨਾ ਵਾਇਰਸ ਕਾਰਨ ECB ਨੇ ਪੇਸ਼ੇਵਰ ਕ੍ਰਿਕਟ 28 ਮਈ ਤਕ ਕੀਤੀ ਮੁਲਤਵੀ
NEXT STORY