ਸਪੋਰਟਸ ਡੈਸਕ- ਸਾਬਕਾ ਸਲਾਮੀ ਬੱਲੇਬਾਜ਼ ਵਿਨੋਦ ਕਾਂਬਲੀ ਨੇ ਕਿਸੇ ਸਮੇਂ ਭਾਰਤੀ ਕ੍ਰਿਕਟ 'ਚ ਐਂਟਰੀ ਕਰਦੇ ਹੀ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਇਕ ਖਾਸ ਮੁਕਾਮ ਹਾਸਲ ਕਰ ਲਿਆ ਸੀ ਪਰ ਜਿੰਨੀ ਤੇਜ਼ੀ ਨਾਲ ਉਹ ਸਫਲਤਾ ਦੇ ਅਰਸ਼ ਦੇ ਪੁੱਜੇ ਓਨੀ ਹੀ ਛੇਤੀ ਉਹ ਅਸਫਲ਼ਤਾ ਦੇ ਫਰਸ਼ 'ਤੇ ਵੀ ਡਿੱਗ ਪਏ। ਭਾਰਤੀ ਟੀਮ ਦੇ ਬੱਲੇਬਾਜ਼ ਵਿਨੋਦ ਕਾਂਬਲੀ ਇਸ ਸਮੇਂ ਖਰਾਬ ਸਿਹਤ ਕਾਰਨ ਹਸਪਤਾਲ ‘ਚ ਭਰਤੀ ਹਨ। ਦੱਸਿਆ ਜਾ ਰਿਹਾ ਹੈ ਕਿ ਉਹ ਬ੍ਰੇਨ ਕਲਾਟ ਦੀ ਬੀਮਾਰੀ ਤੋਂ ਪੀੜਤ ਹਨ। 52 ਸਾਲਾ ਵਿਨੋਦ ਕਾਂਬਲੀ ਨਸ਼ੇ ਦੀ ਲਤ ਵਿੱਚ ਇੰਨੇ ਫਸ ਗਏ ਕਿ ਉਨ੍ਹਾਂ ਦੀ ਵਿਆਹੁਤਾ ਜ਼ਿੰਦਗੀ ਹੀ ਨਹੀਂ ਸਭ ਕੁਝ ਬਰਬਾਦ ਹੋ ਗਿਆ। ਇੱਕ ਵਾਰ ਉਹ 10 ਪੈੱਗ ਪੀ ਕੇ ਮੈਚ ਖੇਡਣ ਮੈਦਾਨ 'ਚ ਉੱਤਰ ਗਏ ਸਨ। ਆਓ ਤੁਹਾਨੂੰ ਦੱਸਦੇ ਹਾਂ ਇਸ ਕਿੱਸੇ ਦੇ ਬਾਰੇ।
ਇਹ ਵੀ ਪੜ੍ਹੋ : IND vs AUS: ਚੌਥੇ ਟੈਸਟ ਤੋਂ ਪਹਿਲਾਂ ਭਾਰਤ ਨੂੰ ਝਟਕਾ, ਸ਼ਾਨਦਾਰ ਫਾਰਮ 'ਚ ਚੱਲ ਰਿਹਾ ਖਿਡਾਰੀ ਹੋਇਆ ਜ਼ਖ਼ਮੀ
ਵਿਨੋਦ ਕਾਂਬਲੀ ਨੇ ਇੱਕ ਇੰਟਰਵਿਊ ਦੌਰਾਨ ਰਾਤ ਨੂੰ 10 ਪੈੱਗ ਸ਼ਰਾਬ ਪੀਣ ਤੋਂ ਬਾਅਦ ਸਵੇਰੇ ਰਣਜੀ ਟਰਾਫੀ ਮੈਚ ਖੇਡਣ ਦੀ ਗੱਲ ਦੱਸੀ ਸੀ। ਇੰਨਾ ਹੀ ਨਹੀਂ ਇਸ ਮੈਚ ‘ਚ ਕਾਂਬਲੀ ਨੇ ਤੂਫਾਨੀ ਸੈਂਕੜਾ ਵੀ ਲਗਾਇਆ ਸੀ। ਵਿਨੋਦ ਕਾਂਬਲੀ ਆਪਣੇ ਇਸ ਪ੍ਰਦਰਸ਼ਨ ਨੂੰ ਹਮੇਸ਼ਾ ਯਾਦ ਰੱਖਣ ਵਾਲਾ ਦਸਦੇ ਹਨ।
ਵਿਨੋਦ ਕਾਂਬਲੀ ਨੇ ਮਿਡ ਡੇ ਨੂੰ ਦਿੱਤੇ ਇੰਟਰਵਿਊ ‘ਚ ਕਿਹਾ ਸੀ ਕਿ ਉਹ ਸ਼ਰਾਬ ਦਾ ਆਦੀ ਨਹੀਂ ਹੈ, ਉਹ ਇੱਕ ਸਿਰਫ ਸੋਸ਼ਲ ਡਰਿੰਕਰ ਹੈ। ਜ਼ਰੂਰਤ ਤੋਂ ਜ਼ਿਆਦਾ ਸ਼ਰਾਬ ਪੀਣ ਦੇ ਸਵਾਲ ‘ਤੇ ਉਨ੍ਹਾਂ ਕਿਹਾ ਸੀ ਕਿ ਅਜਿਹਾ ਕੌਣ ਨਹੀਂ ਕਰਦਾ ਹੈ। ਅੱਜ ਕੱਲ੍ਹ ਹਰ ਕੋਈ ਸ਼ਰਾਬ ਪੀਂਦਾ ਹੈ। ਇਸ ਦੌਰਾਨ ਕਾਂਬਲੀ ਨੇ ਸ਼ਰਾਬ ਪੀ ਕੇ ਸੈਂਕੜਾ ਬਣਾਉਣ ਦੀ ਕਹਾਣੀ ਦਾ ਵੀ ਖੁਲਾਸਾ ਕੀਤਾ ਸੀ।
ਇਹ ਵੀ ਪੜ੍ਹੋ : ਰੋਹਿਤ ਸ਼ਰਮਾ ਦੇ ਸਭ ਤੋਂ ਵੱਡੇ ਦੁਸ਼ਮਣ ਨੇ ਵੀ ਲੈ ਲਿਆ ਸੰਨਿਆਸ, ਸ਼ਾਨਦਾਰ ਕਰੀਅਰ ਨੂੰ ਲੱਗਿਆ ਵਿਰਾਮ
ਵਿਨੋਦ ਕਾਂਬਲੀ ਨੇ ਦੱਸਿਆ ਕਿ ਇੱਕ ਵਾਰ ਮੈਂ ਰਾਤ ਨੂੰ 10 ਪੈੱਗ ਸ਼ਰਾਬ ਪੀਤੀ ਸੀ। ਸਾਡੇ ਕੋਚ ਬਲਵਿੰਦਰ ਸਿੰਘ ਸੰਧੂ ਨੂੰ ਚਿੰਤਾ ਸੀ ਕਿ ਕੀ ਮੈਂ ਇੰਨੀ ਸ਼ਰਾਬ ਪੀ ਕੇ ਸਮੇਂ ਸਿਰ ਉੱਠ ਸਕਾਂਗਾ ਜਾਂ ਨਹੀਂ। ਮੈਂ ਨਾ ਸਿਰਫ ਸਵੇਰੇ ਉੱਠਿਆ ਅਤੇ ਇਸ ਰਣਜੀ ਟਰਾਫੀ ਮੈਚ ਵਿੱਚ ਸੈਂਕੜਾ ਵੀ ਲਗਾਇਆ। ਕੋਚ ਵੀ ਹੈਰਾਨ ਸੀ ਕਿ ਕਾਂਬਲੀ ਨੇ ਅਜਿਹਾ ਕਿਵੇਂ ਕੀਤਾ। ਮੈਂ ਸ਼ਾਰਦਾਸ਼ਰਮ ਸਕੂਲ ਜਾਂਦਾ ਸੀ, ਜਿੱਥੇ ਮੈਂ ਟੀਮ ਨੂੰ ਮਿਲਣ 'ਤੇ ਭੋਜਨ ਕਰਦਾ ਸੀ। ਵਿਨੋਦ ਕਾਂਬਲੀ ਟੀਮ ਇੰਡੀਆ 'ਚ ਹੱਸਮੁੱਖ ਖਿਡਾਰੀ ਵਜੋਂ ਜਾਣੇ ਜਾਂਦੇ ਸਨ। ਇਕ ਵਾਰ ਉਸ ਨੇ ਮਜ਼ਾਕ ਵਿਚ ਟੀਮ ਦੇ ਕੋਚ ਨੂੰ ਕਿਹਾ ਕਿ ਤੁਸੀਂ ਮੈਨੂੰ ਕ੍ਰਿਕਟ ਦੀਆਂ ਤਕਨੀਕਾਂ ਸਿਖਾ ਰਹੇ ਹੋ। ਪਹਿਲਾਂ ਸਾਨੂੰ ਦੱਸੋ ਕਿ ਤੁਸੀਂ ਆਪਣੇ ਕਰੀਅਰ ਵਿੱਚ ਕਿੰਨੇ ਸੈਂਕੜੇ ਲਗਾਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
IND vs AUS: ਚੌਥੇ ਟੈਸਟ ਲਈ ਐਲਾਨੀ ਗਈ ਟੀਮ, 2 ਖਿਡਾਰੀ ਹੋਏ ਬਾਹਰ
NEXT STORY