ਨਿਊਯਾਰਕ— ਸਾਲ ਦੇ ਆਖਰੀ ਗ੍ਰੈਂਡ ਸਲੈਮ ਯੂ. ਐੱਸ. ਓਪਨ ਦੀ ਸਨਸਨੀਖੇਜ਼ ਸ਼ੁਰੂਆਤ ਹੋਈ ਤੇ ਵਿਸ਼ਵ ਦੀ ਨੰਬਰ ਇਕ ਮਹਿਲਾ ਖਿਡਾਰੀ ਰੋਮਾਨੀਆ ਦੀ ਸਿਮੋਨਾ ਹਾਲੇਪ ਨੂੰ ਪਹਿਲੇ ਹੀ ਦੌਰ ਵਿਚ ਬਾਹਰ ਹੋਣਾ ਪਿਆ, ਜਦਕਿ ਪੁਰਸ਼ਾਂ ਵਿਚ ਨੰਬਰ ਇਕ ਸਪੇਨ ਦੇ ਰਾਫੇਲ ਨਡਾਲ ਤੇ ਸਥਾਨਕ ਪਸੰਦੀਦਾ ਖਿਡਾਰੀ ਸੇਰੇਨਾ ਵਿਲੀਅਮਸ ਦੂਜੇ ਦੌਰ ਵਿਚ ਪਹੁੰਚ ਗਏ।
ਹਾਲੇਪ ਨੂੰ ਐਸਤੋਨੀਆ ਦੀ ਕਾਇਯਾ ਕੈਨੇਪੀ ਨੇ 6-2, 6-4 ਨਾਲ ਹਰਾਇਆ। ਹਾਲੇਪ ਇਸ ਤਰ੍ਹਾਂ ਯੂ. ਐੱਸ. ਓਪਨ ਦੇ ਪਹਿਲੇ ਹੀ ਰਾਊਂਡ ਵਿਚ ਹਾਰਨ ਵਾਲੀ ਪਹਿਲੀ ਚੋਟੀ ਦਰਜਾ ਪ੍ਰਾਪਤ ਖਿਡਾਰਨ ਬਣ ਗਈ। ਇਹ ਲਗਾਤਾਰ ਦੂਜਾ ਸਾਲ ਹੈ, ਜਦੋਂ ਫ੍ਰੈਂਚ ਓਪਨ ਚੈਂਪੀਅਨ ਹਾਲੇਪ ਨੂੰ ਯੂ. ਐੱਸ. ਓਪਨ ਦੇ ਪਹਿਲੇ ਹੀ ਦੌਰ ਵਿਚ ਹਾਰ ਕੇ ਬਾਹਰ ਹੋਣਾ ਪਿਆ।
ਇਸ ਉਲਟਫੇਰ ਵਿਚਾਲੇ ਨੰਬਰ ਇਕ ਖਿਡਾਰੀ ਨਡਾਲ ਨੂੰ ਆਪਣੇ ਪੁਰਾਣੇ ਵਿਰੋਧੀ ਸਪੇਨ ਦੇ ਹੀ ਡੇਵਿਡ ਫੇਰਰ ਦੇ ਮੈਚ ਛੱਡ ਦੇਣ ਕਾਰਨ ਦੂਜੇ ਦੌਰ ਵਿਚ ਪ੍ਰਵੇਸ਼ ਮਿਲ ਗਿਆ। ਫੇਰਰ ਦੇ ਮੈਚ ਤੋਂ ਰਿਟਾਇਰ ਹੋਣ ਦੇ ਸਮੇਂ ਨਡਾਲ 6-3, 3-4 ਨਾਲ ਅੱਗੇ ਸੀ। ਪੁਰਸ਼ ਵਰਗ ਵਿਚ ਸਾਬਕਾ ਨੰਬਰ ਇਕ ਬ੍ਰਿਟੇਨ ਦੇ ਐਂਡੀ ਮਰੇ ਨੇ ਵੀ ਟੂਰਨਾਮੈਂਟ ਵਿਚ ਜੇਤੂ ਸ਼ੁਰੂਆਤ ਕੀਤੀ ਤੇ ਆਸਟਰੇਲੀਆ ਦੇ ਜੇਮਸ ਡਕਵਰਥ ਨੂੰ 6-7, 6-3, 7-5, 6-3 ਨਾਲ ਹਰਾਇਆ। ਟੂਰਨਾਮੈਂਟ ਵਿਚ ਵਾਈਲਡ ਕਾਰਡਧਾਰਕ ਸਵਿਟਜ਼ਰਲੈਂਡ ਦੇ ਸਟੇਨਿਸਲਾਸ ਵਾਵਰਿੰਕਾ ਨੇ 8ਵੀਂ ਸੀਡ ਬੁਲਗਾਰੀਆ ਦੇ ਗ੍ਰਿਗੋਰ ਦਿਮਿਤ੍ਰੋਵ ਨੂੰ 6-3, 6-2, 7-5 ਨਾਲ ਹਰਾ ਦਿੱਤਾ।
ਮਹਿਲਾ ਵਰਗ ਵਿਚ ਸਾਬਕਾ ਨੰਬਰ ਇਕ ਅਮਰੀਕਾ ਦੀ ਸੇਰੇਨਾ ਵਿਲੀਅਮਸ ਨੇ ਜੇਤੂ ਸ਼ੁਰੂਆਤ ਕਰਦਿਆਂ ਆਸਾਨ ਜਿੱਤ ਦੇ ਨਾਲ ਦੂਜੇ ਦੌਰ ਵਿਚ ਜਗ੍ਹਾ ਬਣਾ ਲਈ, ਜਦਕਿ ਉਸ ਦੀ ਵੱਡੀ ਭੈਣ ਵੀਨਸ ਨੇ ਸਾਬਕਾ ਚੈਂਪੀਅਨ ਸਵੇਤਲਾਨਾ ਕੁਜਨੇਤਸੋਵਾ ਨੂੰ ਸਖਤ ਸੰਘਰਸ਼ ਵਿਚ ਹਰਾ ਕੇ ਬਾਹਰ ਕਰ ਦਿੱਤਾ। ਸੇਰੇਨਾ ਨੇ ਪਹਿਲੇ ਰਾਊਂਡ ਵਿਚ ਮੈਗਦਾ ਲਿਨੇਤ ਨੂੰ 6-4, 6-0 ਨਾਲ ਹਰਾਇਆ, ਜਦਕਿ ਵੀਨਸ ਨੇ ਸਵੇਤਲਾਨਾ ਨੂੰ 6-3, 5-7, 6-3 ਨਾਲ ਹਰਾਇਆ। ਓਪਨਿੰਗ ਦਿਨ ਦੇ ਹੋਰਨਾਂ ਮੁਕਾਬਲਿਆਂ ਵਿਚ ਸੱਤਵੀਂ ਸੀਡ ਸਪੇਨ ਦੀ ਗਰਬਾਈਨ ਮੁਗੁਰੂਜਾ ਨੇ ਚੀਨ ਦੀ ਝਾਂਗ ਸ਼ੁਆਈ ਨੂੰ 6-3, 6-0 ਨਾਲ, ਵਿਕਟੋਰੀਆ ਅਜਾਰੇਂਕਾ ਨੇ ਵਿਕਟੋਰੀਆ ਕੁਜਮੋਵਾ ਨੂੰ 6-3, 7-5 ਨਾਲ ਹਰਾਇਆ।
ਖਿਡਾਰੀਆਂ 'ਤੇ ਸਪਾਟ ਫਿਕਸਿੰਗ ਦੇ ਦੋਸ਼ ਨਿਰਾਧਾਰ : ਕ੍ਰਿਕਟ ਆਸਟਰੇਲੀਆ
NEXT STORY