ਸਪੋਰਟਸ ਡੈਸਕ– ਭਾਰਤੀ ਟੀਮ ’ਚੋਂ ਬਾਹਰ ਚੱਲ ਰਹੇ ਹਾਕੀ ਖਿਡਾਰੀ ਯੁਵਰਾਜ ਵਾਲਮੀਕੀ ਨੂੰ ਬੁੱਧਵਾਰ ਨੂੰ ਅਜੀਬ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਜਦੋਂ ਮੁੰਬਈ ’ਚ ਭਾਰੀ ਬਾਰਿਸ਼ ਕਾਰਨ ਉਨ੍ਹਾਂ ਦੇ ਘਰ ਪਾਣੀ ਭਰ ਗਿਆ। ਯੁਵਰਾਜ ਨੇ ਆਪਣੇ ਟਵਿਟਰ ਹੈਂਡਲ ’ਤੇ ਵੀਡੀਓ ਪੋਸਟ ਕੀਤੀ ਹੈ ਜਿਸ ਵਿਚ ਉਸ ਨੂੰ ਆਪਣੇ ਫਲੈਟ ਦੇ ਡਰਾਇੰਗ ਰੂਮ ’ਚ ਭਰੇ ਪਾਣੀ ਨੂੰ ਬਾਹਰ ਕੱਢਦੇ ਹੋਏ ਵੇਖਿਆ ਜਾ ਸਕਦਾ ਹੈ।
ਯੁਵਰਾਜ ਨੇ ਇਸ 28 ਸਕਿੰਟਾਂ ਦੀ ਵੀਡੀਓ ’ਚ ਮੁੱਖ ਮੰਤਰੀ ਅਤੇ ਗ੍ਰੇਟਰ ਮੁੰਬਈ ਨਗਰ ਨਿਗਮ ਤੋਂ ਇਲਾਵਾ ਮਹਾਰਾਸ਼ਟਰ ਦੇ ਸੈਰ-ਸਪਾਟਾ ਮੰਤਰਾ ਆਦਿੱਤਿਆ ਠਾਕਰੇ ਤੋਂ ਵੀ ਮੰਦਦ ਮੰਗੀ ਹੈ। ਮੁੰਬਈ ਅਤੇ ਉਸ ਦੇ ਆਲੇ-ਦੁਆਲੇ ਦੇ ਖੇਤਰ ’ਚ ਬੇਹੱਦ ਭਾਰੀ ਬਾਰਿਸ਼ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਵੀਰਵਾਰ ਨੂੰ ਵੀ ਭਾਰਤੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ। 30 ਸਾਲਾ ਯੁਵਰਾਜ ਨੀਦਰਲੈਂਡ ਦੇ ਦਿ ਹੇਗ ’ਚ 2014 ਵਿਸ਼ਵ ਕੱਪ ’ਚ ਖੇਡਣ ਵਾਲੀ ਭਾਰਤੀ ਹਾਕੀ ਟੀਮ ਦਾ ਹਿੱਸਾ ਸਨ।
ਉਥੇ ਹੀ ਸਥਾਨਕ ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਮੁੰਬਈ ਅਤੇ ਉਪਨਗਰੀ ਇਲਾਕਿਆਂ ’ਚ ਪ੍ਰਤੀ ਘੰਟਾ 30 ਤੋਂ 50 ਮਿ.ਮੀ. ਬਾਰਿਸ਼ ਹੋ ਸਕਦੀ ਹੈ। ਮੌਸਮ ਵਿਭਾਗ ਨੇ ਬੁੱਧਵਾਰ ਸ਼ਾਮ 6 ਵਜੇ ਇਕ ਅਲਰਟ ਜਾਰੀ ਕੀਤਾ, ਜਿਸ ਵਿਚ ਕਿਹਾ ਗਿਆ ਹੈ ਕਿ 70 ਤੋਂ 80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਤੇਜ਼ ਹਵਾ ਚੱਲ ਸਕਦੀ ਹੈ ਅਤੇ ਇਹ ਅਗਲੇ ਤਿੰਨ-ਚਾਰ ਘੰਟਿਆਂ ’ਚ ਕਦੇ-ਕਦੇ 100 ਕਿਲੋਮੀਟਰ ਪ੍ਰਤੀ ਘੰਟਾ ਨਾਲ ਵੀ ਚੱਲ ਸਕਦੀ ਹੈ।
ਕੋਹਲੀ ਦਾ ਵਰਕਆਊਟ ਵੀਡੀਓ, ਦਿਖਾਏ ਸਿਕਸ ਪੈਕ
NEXT STORY