ਟੋਕੀਓ– ਹਾਂਗਕਾਂਗ ਵਿਚ ਇੰਟਰ ਮਿਆਮੀ ਦੇ ਇਕ ਫੁੱਟਬਾਲ ਮੈਚ ਦੌਰਾਨ ਬੈਂਚ ’ਤੇ ਬੈਠੇ ਰਹਿਣ ਕਾਰਨ ਹੋਏ ਵਿਵਾਦ ਤੋਂ ਬਾਅਦ ਅਰਜਨਟੀਨਾ ਦਾ ਮਹਾਨ ਖਿਡਾਰੀ ਲਿਓਨਿਲ ਮੇਸੀ ਬੁੱਧਵਾਰ ਨੂੰ ਟੋਕੀਓ ਵਿਚ ਜਾਪਾਨ ਦੇ ਕਲੱਬ ਬਿਸਸੇਲ ਕੋਬੇ ਵਿਰੁੱਧ ਮੈਦਾਨ ’ਤੇ ਉਤਰ ਸਕਦਾ ਹੈ। ਇਸ ਤੋਂ ਪਹਿਲਾਂ ਆਯੋਜਕਾਂ ਨੂੰ ਐਤਵਾਰ ਨੂੰ ਹਾਂਗਕਾਂਗ ਵਿਚ ਮੇਸੀ ਦੇ ਨਾ ਖੇਡਣ ਕਾਰਨ ਨਾਰਾਜ਼ ਪ੍ਰਸ਼ੰਸਕਾਂ ਤੇ ਸਰਕਾਰ ਦੋਵਾਂ ਦੀ ਤਿੱਖੀ ਪ੍ਰਤੀਕਿਰਿਆ ਦਾ ਸਾਹਮਣਾ ਕਰਨਾ ਪਿਆ ਸੀ। ਇਸ ਬਹੁਚਰਚਿਤ ਪ੍ਰਦਰਸ਼ਨੀ ਮੈਚ ਦੌਰਾਨ ਪ੍ਰਸ਼ੰਸਕਾਂ ਨੇ ਇੰਟਰ ਮਿਆਮੀ ਦੇ ਸਹਿ-ਮਾਲਕ ਡੇਵਿਡ ਬੈਕਹਮ ਦੀ ਆਲੋਚਨਾ ਕੀਤੀ ਸੀ ਤੇ ਪੈਸੇ ਵਾਪਸ ਕਰਨ ਦੀ ਮੰਗ ਕੀਤੀ ਸੀ ਕਿਉਂਕਿ ਮੇਸੀ ਪੈਰ ਦੀਆਂ ਮਾਸਪੇਸ਼ੀਆਂ ਵਿਚ ਖਿਚਾਅ ਕਾਰਨ ਇਕ ਸਥਾਨਕ ਟੀਮ ਵਿਰੁੱਧ ਮੈਚ ਦੌਰਾਨ ਪੂਰੇ 90 ਮਿੰਟ ਬੈਂਚ ’ਤੇ ਬੈਠਾ ਰਿਹਾ ਸੀ। ਇੰਟਰ ਮਿਆਮੀ ਟੀਮ ਦਾ ਉਸਦਾ ਸਾਥੀ ਖਿਡਾਰੀ ਲੂਈਸ ਸੂਆਰੇਜ ਵੀ ਇਸ ਮੁਕਾਬਲੇ ਦੌਰਾਨ ਬੈਂਚ ’ਤੇ ਬੈਠਾ ਰਿਹਾ।
ਇੰਟਰ ਮਿਆਮੀ ਨਾਲ ਜੁੜਨ ਤੋਂ ਬਾਅਦ ਮੇਸੀ ਆਮ ਤੌਰ ’ਤੇ ਮੀਡੀਆ ਤੋਂ ਬਚਦਾ ਰਹਿੰਦਾ ਹੈ ਪਰ ਮੰਗਲਵਾਰ ਨੂੰ ਉਹ ਪੱਤਰਕਾਰ ਸੰਮੇਲਨ ਵਿਚ ਪਹੁੰਚਿਆ। ਉਸ ਨੇ ਕਿਹਾ,‘‘ਪਿਛਲੇ ਕੁਝ ਦਿਨਾਂ ਦੀ ਤੁਲਨਾ ਵਿਚ ਮੈਂ ਚੰਗਾ ਮਹਿਸੂਸ ਕਰ ਰਿਹਾ ਹਾਂ। ਮੇਰਾ ਮੈਦਾਨ ’ਤੇ ਉਤਰਨਾ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਅਭਿਆਸ ਸੈਸ਼ਨ ਕਿਹੋ ਜਿਹਾ ਰਹਿੰਦਾ ਹੈ। ਮੈਂ ਈਮਾਨਦਾਰ ਹਾਂ ਤੇ ਮੈਨੂੰ ਅਜੇ ਵੀ ਨਹੀਂ ਪਤਾ ਕਿ ਮੈਂ ਅਜਿਹਾ ਕਰ ਸਕਾਂਗਾ ਜਾਂ ਨਹੀਂ ਪਰ ਮੈਂ ਕਾਫੀ ਬਿਹਤਰ ਮਹਿਸੂਸ ਕਰ ਰਿਹਾ ਹਾ ਤੇ ਮੈਂ ਅਸਲ ਵਿਚ ਅਜਿਹਾ ਕਰਨ ਵਿਚ ਸਮਰੱਥ ਹੋਣਾ ਚਾਹੁੰਦਾ ਹਾਂ ਤੇ ਉਮੀਦ ਹੈ ਟੋਕੀਓ ’ਚ ਖੇਡ ਸਕਾਂਗਾ।’’
ਭਾਰਤ ’ਚ ਦੱਖਣੀ ਏਸ਼ੀਆ ਦੀ ਪਹਿਲੀ ਮਹਿਲਾ ਹੈਂਡਬਾਲ ਲੀਗ ਦੀ ਘੁੰਡਚੁਕਾਈ
NEXT STORY