ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਦੇ ਕਈ ਵੱਡੇ ਨਾਮ ਹਾਲ ਹੀ ਵਿੱਚ ਕ੍ਰਿਕਟ ਨੂੰ ਅਲਵਿਦਾ ਕਹਿ ਚੁੱਕੇ ਹਨ। ਹੁਣ ਇਸ ਸੂਚੀ ਵਿੱਚ ਟੈਸਟ ਕ੍ਰਿਕਟ ਦੇ ਮਾਹਰ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਦਾ ਨਾਮ ਵੀ ਸ਼ਾਮਲ ਹੋ ਗਿਆ ਹੈ। ਪੁਜਾਰਾ ਦੇ ਸੰਨਿਆਸ ਤੋਂ ਬਾਅਦ ਮੁੜ ਚਰਚਾ ਵਿਚ ਆਈ ਹੈ ਬੀ.ਸੀ.ਸੀ.ਆਈ ਦੀ ਪੈਨਸ਼ਨ ਯੋਜਨਾ, ਜਿਸ ਦਾ ਲਾਭ ਸਾਬਕਾ ਖਿਡਾਰੀਆਂ, ਅੰਪਾਇਰਾਂ ਅਤੇ ਕੁਝ ਅਧਿਕਾਰੀਆਂ ਨੂੰ ਮਿਲਦਾ ਹੈ।
ਬੀ.ਸੀ.ਸੀ.ਆਈ ਨੇ ਇਹ ਸਕੀਮ ਆਪਣੇ ਪੁਰਾਣੇ ਖਿਡਾਰੀਆਂ ਦੀ ਆਰਥਿਕ ਸੁਰੱਖਿਆ ਲਈ ਬਣਾਈ ਸੀ। ਇਸ ਦੇ ਤਹਿਤ ਜਿਨ੍ਹਾਂ ਖਿਡਾਰੀਆਂ ਨੇ ਭਾਰਤ ਲਈ ਅੰਤਰਰਾਸ਼ਟਰੀ ਮੈਚ ਖੇਡੇ ਹਨ ਜਾਂ ਫਿਰ ਲੰਬੇ ਸਮੇਂ ਤੱਕ ਡੋਮੈਸਟਿਕ ਕ੍ਰਿਕਟ 'ਚ ਯੋਗਦਾਨ ਦਿੱਤਾ ਹੈ, ਉਹ ਮਹੀਨਾਵਾਰ ਪੈਨਸ਼ਨ ਲਈ ਯੋਗ ਹਨ। ਇਸ ਯੋਜਨਾ ਦਾ ਲਾਭ ਮਹਿਲਾ ਖਿਡਾਰੀਆਂ ਨੂੰ ਵੀ ਮਿਲਦਾ ਹੈ।
ਪੈਨਸ਼ਨ ਦੀ ਰਕਮ ਖਿਡਾਰੀ ਦੇ ਖੇਡ ਪੱਧਰ, ਮੈਚਾਂ ਦੀ ਗਿਣਤੀ ਅਤੇ ਉਮਰ ਦੇ ਅਧਾਰ 'ਤੇ ਤੈਅ ਕੀਤੀ ਜਾਂਦੀ ਹੈ। ਜਿਵੇਂ-ਜਿਵੇਂ ਖਿਡਾਰੀ ਦੀ ਉਮਰ ਵੱਧਦੀ ਹੈ, ਉਸਦੀ ਪੈਂਸ਼ਨ ਵਿਚ ਵੀ ਇਜਾਫ਼ਾ ਕੀਤਾ ਜਾਂਦਾ ਹੈ। ਹਾਲਾਂਕਿ ਇਹ ਵਾਧਾ ਹਰ ਸਾਲ ਨਹੀਂ ਹੁੰਦਾ, ਪਰ ਬੀ.ਸੀ.ਸੀ.ਆਈ ਸਮੇਂ-ਸਮੇਂ 'ਤੇ ਪੈਨਸ਼ਨ ਰਕਮ ਵਿੱਚ ਤਬਦੀਲੀਆਂ ਕਰਦਾ ਰਹਿੰਦਾ ਹੈ, ਤਾਂ ਜੋ ਸਾਬਕਾ ਖਿਡਾਰੀਆਂ ਨੂੰ ਮਹਿੰਗਾਈ ਦੇ ਮਾਹੌਲ 'ਚ ਆਰਥਿਕ ਤੰਗੀ ਨਾ ਆਵੇ।
ਪਿਛਲੇ ਸਾਲਾਂ 'ਚ ਬੀ.ਸੀ.ਸੀ.ਆਈ ਨੇ ਖਿਡਾਰੀਆਂ ਦੀ ਪੈਨਸ਼ਨ ਰਕਮ ਵਿੱਚ ਵੱਡਾ ਵਾਧਾ ਕੀਤਾ ਸੀ। ਟੈਸਟ ਕ੍ਰਿਕਟਰਾਂ ਦੀ ਪੈਨਸ਼ਨ 37,500 ਰੁਪਏ ਤੋਂ ਵਧਾ ਕੇ 60,000 ਰੁਪਏ ਮਹੀਨਾ ਕਰ ਦਿੱਤੀ ਗਈ ਸੀ। ਪਹਿਲਾਂ ਕਲਾਸ ਖਿਡਾਰੀਆਂ ਦੀ ਪੈਨਸ਼ਨ 15,000 ਤੋਂ ਵਧਾ ਕੇ 30,000 ਮਹੀਨਾ ਕਰ ਦਿੱਤੀ ਗਈ। ਜਦਕਿ ਸੀਨੀਅਰ ਖਿਡਾਰੀਆਂ ਲਈ ਪੈਨਸ਼ਨ 50,000 ਤੋਂ ਵਧਾ ਕੇ 70,000 ਰੁਪਏ ਮਹੀਨਾ ਕਰ ਦਿੱਤੀ ਗਈ।
ਇਸ ਤਰ੍ਹਾਂ ਬੀ.ਸੀ.ਸੀ.ਆਈ ਦੀ ਇਹ ਯੋਜਨਾ ਯਕੀਨੀ ਬਣਾਉਂਦੀ ਹੈ ਕਿ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਵੀ ਖਿਡਾਰੀਆਂ ਨੂੰ ਵਿੱਤੀ ਸੁਰੱਖਿਆ ਮਿਲਦੀ ਰਹੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਏਸ਼ੀਆ ਕੱਪ ਤੋਂ ਪਹਿਲਾਂ ਇਸ ਟੀਮ ਨੇ ਕੀਤਾ ਫੀਲਡਿੰਗ ਕੋਚ ਦਾ ਐਲਾਨ
NEXT STORY