ਗੇਟੇਨਬਰਗ (ਸਵੀਡਨ)– ਆਖਰੀ ਦੌਰ ਵਿਚ ਡਬਲ ਬੋਗੀ ਕਰਨ ਕਾਰਨ ਭਾਰਤੀ ਗੋਲਫਰ ਪ੍ਰਣਵੀ ਉਰਸ ਦੀਆਂ ਟਾਪ-15 ਵਿਚ ਰਹਿਣ ਦੀਆਂ ਉਮੀਦਾਂ ਟੁੱਟ ਗਈਆਂ ਹਨ ਤੇ ਉਹ ਹਿਲਸ ਓਪਨ ਵਿਚ ਸਾਂਝੇ ਤੌਰ ’ਤੇ 21ਵੇਂ ਸਥਾਨ ’ਤੇ ਰਹੀ। ਸੱਟ ਤੋਂ ਬਾਅਦ ਵਾਪਸੀ ਕਰ ਰਹੀ ਪ੍ਰਣਵੀ ਨੇ ਦੋ ਅੰਡਰ 69 ਸਕੋਰ ਕੀਤਾ।
ਭਾਰਤ ਦੀ ਹਿਤਾਸ਼ੀ ਬਖਸ਼ੀ ਸਾਂਝੇ ਤੌਰ ’ਤੇ 41ਵੇਂ ਸਥਾਨ ’ਤੇ ਰਹੀ ਜਦਕਿ ਸਨੇਹਾ ਸਿੰਘ ਸਾਂਝੇ ਤੌਰ ’ਤੇ 47ਵੇਂ ਸਥਾਨ ’ਤੇ ਰਹੀ। ਭਾਰਤ ਦੀ ਤਵੇਸਾ ਮਲਿਕ, ਅਮਨਦੀਪ ਦ੍ਰਾਲ, ਅਵਨੀ ਪ੍ਰਸ਼ਾਂਤ ਤੇ ਵਾਣੀ ਕਪੂਰ ਕੱਟ ਵਿਚ ਪ੍ਰਵੇਸ਼ ਨਹੀਂ ਕਰ ਸਕੀਆਂ ਸਨ। ਸਵੀਡਨ ਦੀ ਐਮੇਚਿਓਰ ਮੇਜਾ ਓਰਟਗ੍ਰੇਨ ਨੇ ਆਪਣੇ ਦੇਸ਼ ਵਿਚ ਪਹਿਲਾ ਲੇਡੀਜ਼ ਯੂਰਪੀਅਨ ਟੂਰ ਖਿਤਾਬ ਜਿੱਤਿਆ।
Asia Cup: ਭਾਰਤ ਨਹੀਂ ਸਗੋਂ ਇਸ ਟੀਮ ਦੀ ਅਗਵਾਈ ਕਰੇਗਾ 'ਪੰਜਾਬ ਦਾ ਪੁੱਤ', ਟੀਮ 'ਚ ਪਾਕਿਸਤਾਨੀ ਖਿਡਾਰੀ ਵੀ ਸ਼ਾਮਲ
NEXT STORY