ਬੇਲਗ੍ਰੇਡ (ਸਰਬੀਆ)- ਫੀਡੇ ਗ੍ਰਾਂ ਪ੍ਰੀ ਦੇ ਦੂਜੇ ਪੜਾਅ ਦਾ ਖ਼ਿਤਾਬ ਹੰਗਰੀ ਦੇ ਯੁਵਾ ਗ੍ਰਾਂਡ ਮਾਸਟਰ ਰਿਚਰਡ ਰਾਪੋਰਟ ਨੇ ਆਪਣੇ ਨਾਂ ਕਰਦੇ ਹੋਏ ਫੀਡੇ ਕੈਂਡੀਡੇਟ 'ਚ ਜਗ੍ਹਾ ਬਣਾਉਣ ਲਈ ਆਪਣਾ ਬੇਹੱਦ ਮਜ਼ਬੂਤ ਦਾਅਵਾ ਪੇਸ਼ ਕਰ ਦਿੱਤਾ ਹੈ। ਬਰਲਿਨ 'ਚ ਹੋਈ ਪਹਿਲੀ ਗ੍ਰਾਂ ਪ੍ਰੀ 'ਚ ਰਿਚਰਡ ਨੇ ਸੈਮੀ ਫਾਈਨਲ 'ਚ ਜਗ੍ਹਾ ਬਣਾ ਕੇ 7 ਅੰਕ ਪ੍ਰਾਪਤ ਕੀਤੇ ਸਨ ਜਦਕਿ ਇਸ ਵਾਰ ਉਨ੍ਹਾਂ ਨੂੰ ਵਿਸ਼ਵ ਜੇਤੂ ਬਣਨ ਲਈ ਸਭ ਤੋਂ ਜ਼ਿਆਦਾ 13 ਅੰਕ ਮਿਲੇ।
ਫਾਈਨਲ ਮੁਕਾਬਲੇ 'ਚ ਰਿਚਰਡਨੇ ਫੀਡੇ /ਸੀ. ਐੱਫ. ਆਰ.ਦੇ ਦਮਿਤ੍ਰੀ ਆਂਦ੍ਰੇਕਿਨ ਨੂੰ 1.5-0.5 ਨਾਲ ਹਰਾਇਆ। ਪਹਿਲਾ ਕਲਾਸਿਕਲ ਮੁਕਾਬਲਾ ਦੋਵਾਂ ਦਰਮਿਆਨ ਡਰਾਅ ਰਿਹਾ ਤੇ ਅਜਿਹੇ 'ਚ ਦੂਜਾ ਮੁਕਾਬਲਾ ਬੇਹੱਦ ਖ਼ਾਸ ਸੀ, ਸਫੈਦ ਮੋਹਰਿਆਂ ਨਾਲ ਖੇਡਦੇ ਹੋਏ ਰਿਚਰਡ ਨੇ ਕਵੀਂਸ ਗੇਂਬਿਟ ਅਕਸੇਪਟੇਡ 'ਚ ਆਪਣੇ ਰਾਜਾ ਦੇ ਖ਼ਤਰੇ ਦਾ ਸ਼ਾਨਦਾਰ ਅੰਦਾਜ਼ਾ ਲਗਾ ਕੇ 31ਵੀਂ ਚਾਲ 'ਚ ਆਪਣੇ ਹਾਥੀ ਦੀ ਕੁਰਬਾਨੀ ਦਿੰਦੇ ਹੋਏ ਖੇਡ 'ਚ ਮਜ਼ਬੂਤ ਬੜ੍ਹਤ ਹਾਸਲ ਕੀਤੀ ਤੇ 46 ਚਾਲਾਂ 'ਚ ਬਾਜ਼ੀ ਜਿੱਤ ਲਈ। ਦੂਜੇ ਸਥਾਨ 'ਤੇ ਰਹਿਣ ਵਾਲੇ ਆਂਦਰੇਕਿਨ ਨੂੰ 10 ਅੰਕ ਹਾਸਲ ਹੋਏ।
6 ਭਾਰਤੀਆਂ ਨੇ ਏਸ਼ੀਅਨ ਯੂਥ ਅਤੇ ਜੂਨੀਅਰ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚ ਲਗਾਇਆ ਗੋਲਡਨ ਪੰਚ
NEXT STORY