ਸਪੋਰਟਸ ਡੈਸਕ : ਇੰਡੀਅਨ ਪ੍ਰੀਮੀਅਰ ਲੀਗ (IPL) 2026 ਦੇ 6ਵੇਂ ਮੁਕਾਬਲੇ ਵਿੱਚ ਅੱਜ ਸਨਰਾਈਜ਼ਰਜ਼ ਹੈਦਰਾਬਾਦ ਨੇ ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ ਵਿੱਚ ਮੇਜ਼ਬਾਨ ਕੋਲਕਾਤਾ ਨਾਈਟ ਰਾਈਡਰਜ਼ ਵਿਰੁੱਧ ਪਹਿਲਾਂ ਬੱਲੇਬਾਜ਼ੀ ਕਰਦਿਆਂ 226 ਦੌੜਾਂ ਬਣਾਈਆਂ ਤੇ ਜਿੱਤ ਲਈ 227 ਦੌੜਾਂ ਦਾ ਟੀਚਾ ਦਿੱਤਾ ਹੈ। ਦੋਵੇਂ ਟੀਮਾਂ ਆਪਣਾ ਪਹਿਲਾ-ਪਹਿਲਾ ਮੈਚ ਹਾਰ ਕੇ ਇਸ ਮੁਕਾਬਲੇ ਵਿੱਚ ਉਤਰੀਆਂ ਹਨ ਅਤੇ ਮੌਜੂਦਾ ਸੀਜ਼ਨ ਵਿੱਚ ਆਪਣੀ ਪਹਿਲੀ ਜਿੱਤ ਦੀ ਤਲਾਸ਼ ਵਿੱਚ ਹਨ।
ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਹੈਦਰਾਬਾਦ ਦੀ ਸ਼ੁਰੂਆਤ ਬਹੁਤ ਹੀ ਹਮਲਾਵਰ ਰਹੀ। ਸਲਾਮੀ ਬੱਲੇਬਾਜ਼ ਟ੍ਰੈਵਿਸ ਹੈੱਡ ਅਤੇ ਅਭਿਸ਼ੇਕ ਸ਼ਰਮਾ ਨੇ ਮਿਲ ਕੇ ਸਿਰਫ਼ 5.4 ਓਵਰਾਂ ਵਿੱਚ 82 ਦੌੜਾਂ ਦੀ ਸਾਂਝੇਦਾਰੀ ਕੀਤੀ। ਟ੍ਰੈਵਿਸ ਹੈੱਡ ਨੇ 21 ਗੇਂਦਾਂ ਵਿੱਚ 46 ਦੌੜਾਂ (6 ਚੌਕੇ, 3 ਛੱਕੇ) ਬਣਾਈਆਂ, ਜਦੋਂ ਕਿ ਅਭਿਸ਼ੇਕ ਸ਼ਰਮਾ ਨੇ ਵੀ 21 ਗੇਂਦਾਂ ਵਿੱਚ 48 ਦੌੜਾਂ (4 ਚੌਕੇ, 4 ਛੱਕੇ) ਦੀ ਤੂਫ਼ਾਨੀ ਪਾਰੀ ਖੇਡੀ।
ਕਲਾਸਨ ਅਤੇ ਨੀਤੀਸ਼ ਦੀ ਮਜ਼ਬੂਤ ਸਾਂਝੇਦਾਰੀ
ਵਿਚਕਾਰਲੇ ਓਵਰਾਂ ਵਿੱਚ ਹੇਨਰਿਕ ਕਲਾਸਨ ਨੇ ਮੋਰਚਾ ਸੰਭਾਲਿਆ ਅਤੇ ਸਭ ਤੋਂ ਵੱਧ 52 ਦੌੜਾਂ ਬਣਾ ਕੇ ਟੀਮ ਦੇ ਸਕੋਰ ਨੂੰ 200 ਦੇ ਪਾਰ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਉਸ ਨੇ ਨੀਤੀਸ਼ ਕੁਮਾਰ ਰੈੱਡੀ ਨਾਲ ਮਿਲ ਕੇ ਪੰਜਵੇਂ ਵਿਕਟ ਲਈ 82 ਦੌੜਾਂ ਜੋੜੀਆਂ। ਨੀਤੀਸ਼ ਨੇ ਵੀ 24 ਗੇਂਦਾਂ ਵਿੱਚ 39 ਦੌੜਾਂ ਦਾ ਯੋਗਦਾਨ ਦਿੱਤਾ। ਕਪਤਾਨ ਈਸ਼ਾਨ ਕਿਸ਼ਨ 14 ਦੌੜਾਂ ਬਣਾ ਕੇ ਜਲਦੀ ਆਊਟ ਹੋ ਗਏ। ਮੁਜ਼ਾਰਬਾਨੀ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਹੈਦਰਾਬਾਦ ਦੇ ਕਪਤਾਨ ਈਸ਼ਾਨ ਕਿਸ਼ਨ ਅਤੇ ਸੈੱਟ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੂੰ ਆਊਟ ਕੀਤਾ। ਇਸ ਤੋਂ ਇਲਾਵਾ ਕਾਰਤਿਕ ਤਿਆਗੀ ਨੇ ਟ੍ਰੈਵਿਸ ਹੈੱਡ ਦੀ ਅਹਿਮ ਵਿਕਟ ਲਈ ਅਤੇ ਅਨੁਕੂਲ ਰਾਏ ਨੇ ਅਨਿਕੇਤ ਵਰਮਾ ਨੂੰ ਸਿਰਫ਼ 1 ਦੌੜ 'ਤੇ ਪੈਵੇਲੀਅਨ ਭੇਜਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
IPL 2026: ਅਭਿਸ਼ੇਕ ਸ਼ਰਮਾ ਨੇ ਰਚਿਆ ਇਤਿਹਾਸ, SRH ਲਈ 100 ਛੱਕੇ ਪੂਰੇ ਕਰਨ ਵਾਲੇ ਬਣੇ ਦੂਜੇ ਬੱਲੇਬਾਜ਼
NEXT STORY