ਲਖਨਊ– ਲਖਨਊ ਸੁਪਰ ਜਾਇੰਟਸ ਦੀ ਟੀਮ ਸੋਮਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਆਪਣੇ ‘ਕਰੋ ਜਾਂ ਮਰੋ’ ਦੇ ਮੈਚ ਵਿਚ ਜਦੋਂ ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਮੈਦਾਨ ਵਿਚ ਉਤਰੇਗੀ ਤਾਂ ਉਸਦੀ ਕੋਸ਼ਿਸ਼ ਵੱਡੇ ਫਰਕ ਨਾਲ ਜਿੱਤ ਹਾਸਲ ਕਰ ਕੇ ਪਲੇਅ ਆਫ ਵਿਚ ਪਹੁੰਚਣ ਦੀਆਂ ਉਮੀਦਾਂ ਨੂੰ ਜਿਊਂਦੇ ਰੱਖਣ ਦੀ ਹੋਵੇਗੀ। ਭਾਰਤ ਤੇ ਪਾਕਿਸਤਾਨ ਵਿਚਾਲੇ ਸੈਨਿਕ ਟਕਰਾਅ ਕਾਰਨ ਇਕ ਹਫਤੇ ਦੀ ਬ੍ਰੇਕ ਤੋਂ ਬਾਅਦ ਫਿਰ ਤੋਂ ਸ਼ੁਰੂ ਹੋ ਰਹੀ ਇਸ ਲੀਗ ਵਿਚ ਲਖਨਊ ਦਾ ਕਪਤਾਨ ਰਿਸ਼ਭ ਪੰਤ ਹੁਣ ਤੱਕ ਦੇ ਬੇਹੱਦ ਨਿਰਾਸ਼ਾਜਨਕ ਪ੍ਰਦਰਸ਼ਨ ਨੂੰ ਪਿੱਛੇ ਛੱਡ ਕੇ ਬੱਲੇ ਨਾਲ ਵੀ ਲੈਅ ਹਾਸਲ ਕਰਨਾ ਚਾਹੇਗਾ।ਪਿਛਲੇ ਸਾਲ ਦੀ ਉਪ ਜੇਤੂ ਸਨਰਾਈਜ਼ਰਜ਼ ਪਹਿਲਾਂ ਹੀ ਪਲੇਅ ਆਫ ਦੀ ਦੌੜ ਵਿਚੋਂ ਬਾਹਰ ਹੋ ਚੁੱਕੀ ਹੈ ਤੇ ਉਹ ਵੱਕਾਰ ਲਈ ਖੇਡੇਗੀ। ਲਖਨਊ ਦੀ ਟੀਮ ਦੇ ਨਾਂ 11 ਮੈਚਾਂ ਵਿਚੋਂ 10 ਅੰਕ ਹਨ ਪਰ ਨੈੱਟ ਰਨ ਰੇਟ ਮਾਈਨਸ 0.469 ਹੈ। ਪਲੇਅ ਆਫ ਵਿਚ ਪਹੁੰਚਣ ਲਈ ਉਸ ਨੂੰ ਆਪਣੇ ਬਚੇ ਹੋਏ ਤਿੰਨੇ ਮੈਚਾਂ ਨੂੰ ਵੱਡੇ ਫਰਕ ਨਾਲ ਜਿੱਤਣਾ ਪਵੇਗਾ।
ਇਹ ਵੀ ਪੜ੍ਹੋ : ਵਿਰਾਟ ਕੋਹਲੀ ਦੀ 10ਵੀਂ ਦੀ ਮਾਰਕਸ਼ੀਟ ਹੋਈ ਵਾਇਰਲ, ਦੇਖੋ ਕਿੰਨੇ ਪੜ੍ਹਾਕੂ ਸਨ ਵਿਰਾਟ
ਸਨਰਾਈਜ਼ਰਜ਼ ਦੇ ਕੁਝ ਖਿਡਾਰੀਆਂ ਲਈ ਲੈਅ ਹਾਸਲ ਕਰਨ ਦਾ ਇਹ ਚੰਗਾ ਮੌਕਾ ਹੋਵੇਗਾ, ਖਾਸ ਤੌਰ ’ਤੇ ਨਿਤੀਸ਼ ਕੁਮਾਰ ਰੈੱਡੀ ਤੇ ਈਸ਼ਾਨ ਕਿਸ਼ਨ ਵਰਗੇ ਖਿਡਾਰੀ ਭਾਰਤ-ਏ ਦੇ ਇੰਗਲੈਂਡ ਦੌਰੇ ਤੋਂ ਪਹਿਲਾਂ ਕੁਝ ਉਪਯੋਗੀ ਪਾਰੀਆਂ ਖੇਡਣਾ ਚਾਹੁਣਗੇ। ਲਖਨਊ ਦੀ ਟੀਮ ਲਈ ਮੌਜੂਦਾ ਸੈਸ਼ਨ ਵਿਚ ਸਭ ਤੋਂ ਵੱਡੀ ਨਿਰਾਸ਼ਾ ਕਪਤਾਨ ਪੰਤ ਦਾ ਬੱਲੇ ਨਾਲ ਨਿਰਾਸ਼ਾਜਨਕ ਪ੍ਰਦਰਸ਼ਨ ਹੈ।
ਪਿਛਲੇ ਸਾਲ ਆਈ. ਪੀ. ਐੱਲ. ਨਿਲਾਮੀ ਵਿਚ 27 ਕਰੋੜ ਰੁਪਏ ਦੀ ਰਿਕਾਰਡ ਬੋਲੀ ਤੋਂ ਬਾਅਦ ਉਹ ਦੌੜਾਂ ਬਣਾਉਣ ਲਈ ਸੰਘਰਸ਼ ਕਰਦਾ ਰਿਹਾ ਹੈ। ਉਸ ਨੇ ਇਸ ਸੈਸ਼ਨ ਦੇ 11 ਮੈਚਾਂ ਵਿਚੋਂ 100 ਤੋਂ ਘੱਟ ਦੀ ਸਟ੍ਰਾਈਕ ਰੇਟ ਤੇ 12.80 ਦੀ ਔਸਤ ਨਾਲ 128 ਦੌੜਾਂ ਹੀ ਬਣਾਈਆਂ ਹਨ। ਇਹ ਇੰਨਾ ਨਿਰਾਸ਼ਾਜਨਕ ਹੈ ਕਿ ਚੀਜ਼ਾਂ ਵਿਚ ਇੱਥੋਂ ਸੁਧਾਰ ਦੀ ਹੀ ਉਮੀਦ ਕੀਤੀ ਜਾ ਸਕਦੀ ਹੈ। ਪੰਤ ਦਾ ਨਾਂ ਭਾਰਤੀ ਟੈਸਟ ਟੀਮ ਦੀ ਉਪ ਕਪਤਾਨੀ ਲਈ ਚਰਚਾ ਵਿਚ ਹੈ। ਆਈ. ਪੀ. ਐੱਲ. ਇਕ ਵੱਖਰਾ ਰੂਪ ਹੈ ਪਰ ਉਹ ਇੰਗਲੈਂਡ ਦੌਰੇ ਦੀ ਟੀਮ ਤੇ ਕਪਤਾਨ ਅਤੇ ਉਪ ਕਪਤਾਨ ਵਰਗੇ ਵੱਡੇ ਐਲਾਨ ਤੋਂ ਠੀਕ ਪਹਿਲਾਂ ਕੁਝ ਚੰਗਾ ਪ੍ਰਦਰਸ਼ਨ ਕਰਨਾ ਚਾਹੇਗਾ। ਪੰਤ ਲਈ ਇਹ ਮਜਬੂਰੀ ਵਾਲੀ ਬ੍ਰੇਕ ਇਸ ਤੋਂ ਬਿਹਤਰ ਸਮੇਂ ’ਤੇ ਨਹੀਂ ਹੋ ਸਕਦੀ ਸੀ ਕਿਉਂਕਿ ਇਸ ਨਾਲ ਇਸ ਖਿਡਾਰੀ ਨੂੰ ਆਪਣੀ ਖੇਡ ਦੇ ਵਿਸ਼ਲੇਸ਼ਣ ਦਾ ਮੌਕਾ ਮਿਲਿਆ ਹੋਵੇਗਾ।
ਲਖਨਊ ਦੀ ਟੀਮ ਹਾਲਾਂਕਿ ਆਪਣੇ ਮੁੱਖ ਬੱਲੇਬਾਜ਼ ਨਿਕੋਲਸ ਪੂਰਨ (410 ਦੌੜਾਂ) ਤੋਂ ਵੀ ਇਕ ਵਾਰ ਫਿਰ ਤੋਂ ਚੰਗਾ ਪ੍ਰਦਰਸ਼ਨ ਕਰਨਾ ਚਾਹੇਗੀ। ਉਹ ਸ਼ੁਰੂਆਤੀ 5-6 ਮੈਚਾਂ ਵਿਚ ਤਾਬੜਤੋੜ ਬੱਲੇਬਾਜ਼ੀ ਤੋਂ ਬਾਅਦ ਪ੍ਰਭਾਵਿਤ ਕਰਨ ਵਿਚ ਅਸਫਲ ਰਿਹਾ ਹੈ। ਪੂਰਨ ਤੋਂ ਇਲਾਵਾ ਟੀਮ ਨੂੰ ਆਪਣੇ ਟਾਪ-3 ਵਿਚ ਸ਼ਾਮਲ ਦੱਖਣੀ ਅਫਰੀਕਾ ਦੇ ਐਡਨ ਮਾਰਕ੍ਰਾਮ (348 ਦੌੜਾਂ) ਤੇ ਮਿਸ਼ੇਲ ਮਾਰਸ਼ (378) ਤੋਂ ਚੰਗੀ ਸ਼ੁਰੂਆਤ ਦੀ ਉਮੀਦ ਹੋਵੇਗੀ। ਮੱਧਕ੍ਰਮ ਵਿਚ ਆਯੂਸ਼ ਬਾਦੋਨੀ (326 ਦੌੜਾਂ) ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਪ੍ਰਭਾਵਸ਼ਾਲੀ ਖੇਡ ਨਹੀਂ ਦਿਖਾ ਸਕਿਆ ਹੈ।
ਇਹ ਵੀ ਪੜ੍ਹੋ : ਟੀਮ ਦੀ ਹੋਈ ਬੱਲੇ-ਬੱਲੇ, Playoffs ਤੋਂ ਪਹਿਲਾਂ ਟੀਮ ਨਾਲ ਜੁੜੇ ਦੋ ਧਾਕੜ ਖਿਡਾਰੀ
ਡੇਵਿਡ ਮਿਲਰ ਹੁਣ ਤੱਕ ਸਿਰਫ 160 ਦੌੜਾਂ ਹੀ ਬਣਾ ਸਕਿਆ ਹੈ। ਰਵੀ ਬਿਸ਼ਨੋਈ ਵਿਚਾਲੇ ਦੇ ਓਵਰਾਂ ਵਿਚ ਵਿਕਟਾਂ ਲੈਣ ਵਿਚ ਅਸਫਲ ਰਿਹਾ ਹੈ ਪਰ ਦਿਗਵੇਸ਼ ਰਾਠੀ ਨੇ ਆਪਣੇ ਪਹਿਲੇ ਸੈਸ਼ਨ ਵਿਚ 12 ਵਿਕਟਾਂ ਲੈ ਕੇ ਪ੍ਰਭਾਵਿਤ ਕੀਤਾ ਹੈ। ਜ਼ਖ਼ਮੀ ਮਯੰਕ ਯਾਦਵ ਦੀ ਜਗ੍ਹਾ ਨਿਊਜ਼ੀਲੈਂਡ ਦੇ ਵਿਲੀਅਮ ਓ ਰਾਓਰਕੀ ਦੇ ਟੀਮ ਵਿਚ ਆਉਣ ਨਾਲ ਗੇਂਦਬਾਜ਼ੀ ਵਿਚ ਤਿੱਖਾਪਨ ਆਵੇਗਾ। ਟੀਮ ਹਾਲਾਂਕਿ ਤੇਜ਼ ਗੇਂਦਬਾਜ਼ੀ ਵਿਚ ਤਜਰਬੇਕਾਰ ਸ਼ਾਰਦੁਲ ਠਾਕੁਰ, ਆਵੇਸ਼ ਖਾਨ ਤੇ ਆਕਾਸ਼ ਦੀਪ ਤੋਂ ਬਿਹਤਰ ਪ੍ਰਦਰਸ਼ਨ ਚਾਹੇਗੀ। ਪੰਜਾਬ ਲਈ ਨਿਯਮਤ ਰੂਪ ਨਾਲ ਰਣਜੀ ਟਰਾਫੀ ਖੇਡਣ ਵਾਲੇ ਅਭਿਸ਼ੇਕ ਸ਼ਰਮਾ (311 ਦੌੜਾਂ) ਇੰਗਲੈਂਡ ਦੌਰੇ ਲਈ ਭਾਰਤ-ਏ ਦੀ ਟੀਮ ਵਿਚੋਂ ਨਜ਼ਰਅੰਦਾਜ਼ ਕੀਤੇ ਜਾਣ ਤੋਂ ਨਿਰਾਸ਼ ਹੋਵੇਗਾ। ਉਸਦੇ ਕੋਲ ਆਪਣੇ ਦਮ ’ਤੇ ਕਿਸੇ ਵੀ ਗੇਂਦਬਾਜ਼ੀ ਹਮਲੇ ਦੀਆਂ ਧੱਜੀਆਂ ਉਡਾਉਣ ਦੀ ਸਮਰੱਥਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
‘ਪਲੇਅਰ ਆਫ ਦਿ ਐਵਾਰਡ’ ਪਤਨੀ ਨੂੰ ਸਮਰਪਿਤ : ਹਰਪ੍ਰੀਤ ਬਰਾੜ
NEXT STORY