ਦੁਬਈ : ਲੰਬੇ ਸਮੇਂ ਤਕ ਖ਼ਰਾਬ ਫਾਰਮ ਵਿਚ ਰਹਿਣ ਦਾ ਅਸਰ ਵਿਰਾਟ ਕੋਹਲੀ ਦੀ ਮਾਨਸਿਕ ਸਿਹਤ 'ਤੇ ਵੀ ਪਿਆ ਤੇ ਇਸ ਸਾਬਕਾ ਭਾਰਤੀ ਕਪਤਾਨ ਨੇ ਸਵੀਕਾਰ ਕੀਤਾ ਕਿ ਏਸ਼ੀਆ ਕੱਪ ਤੋਂ ਪਹਿਲਾਂ ਇਕ ਮਹੀਨੇ ਦੇ ਲੰਬੇ ਆਰਾਮ ਦੌਰਾਨ ਉਨ੍ਹਾਂ ਨੇ ਆਪਣੇ ਬੱਲੇ ਨੂੰ ਹੱਥ ਵੀ ਨਹੀਂ ਲਾਇਆ। ਕੋਹਲੀ ਨੇ ਲਗਭਗ ਤਿੰਨ ਸਾਲ ਤੋਂ ਅੰਤਰਰਾਸ਼ਟਰੀ ਕ੍ਰਿਕਟ ਵਿਚ ਕੋਈ ਸੈਂਕੜਾ ਨਹੀਂ ਲਾਇਆ ਤੇ ਇਸ ਖ਼ਰਾਬ ਫਾਰਮ ਦਾ ਅਸਰ ਉਨ੍ਹਾਂ 'ਤੇ ਪਿਆ।
ਇਹ ਵੀ ਪੜ੍ਹੋ : ਏਸ਼ੀਆ ਕੱਪ: ਹੈੱਡ ਕੋਚ ਰਾਹੁਲ ਦ੍ਰਾਵਿੜ ਨੇ ਦਿੱਤੀ ਕੋਰੋਨਾ ਨੂੰ ਮਾਤ, ਜਲਦ ਭਾਰਤੀ ਟੀਮ ਨਾਲ ਜੁੜਣਗੇ
ਉਨ੍ਹਾਂ ਨੇ ਖ਼ੁਲਾਸਾ ਕੀਤਾ ਕਿ ਆਪਣੀ ਮਾਨਸਿਕ ਮਜ਼ਬੂਤੀ ਦਿਖਾਉਣ ਦੀ ਕੋਸ਼ਿਸ਼ ਵਿਚ ਕੁਝ ਮੌਕਿਆਂ 'ਤੇ ਉਨ੍ਹਾਂ ਨੇ ਦਿਖਾਵੇ ਦਾ ਜੋਸ਼ ਦਿਖਾਇਆ। ਇਸ ਸਾਬਕਾ ਭਾਰਤੀ ਕਪਤਾਨ ਨੇ ਕਿਹਾ ਕਿ ਮੈਨੂੰ ਇੱਥੇ ਸਵੀਕਾਰ ਕਰਨ ਵਿਚ ਕੋਈ ਝਿਜਕ ਨਹੀਂ ਹੈ ਕਿ ਮੈਂ ਮਾਨਸਿਕ ਤੌਰ 'ਤੇ ਕਮਜ਼ੋਰ ਪੈ ਗਿਆ ਸੀ। ਪਿਛਲੇ 10 ਸਾਲ ਵਿਚ ਪਹਿਲੀ ਵਾਰ ਮੈਂ ਇਕ ਮਹੀਨੇ ਤਕ ਆਪਣੇ ਬੱਲੇ ਨੂੰ ਹੱਥ ਵੀ ਨਹੀਂ ਲਾਇਆ।
ਇਹ ਵੀ ਪੜ੍ਹੋ : ਕੋਹਲੀ ਨੂੰ ਭਾਰਤ ਲਈ ਹੀ ਨਹੀਂ ਸਗੋਂ ਆਪਣੇ ਲਈ ਵੀ ਦੌੜਾਂ ਬਣਾਉਣੀਆਂ ਪੈਣਗੀਆਂ : ਗਾਂਗੁਲੀ
ਮੈਨੂੰ ਇਹ ਅਹਿਸਾਸ ਹੋਇਆ ਕਿ ਮੈਂ ਕੁਝ ਮੌਕਿਆਂ 'ਤੇ ਦਿਖਾਵੇ ਦਾ ਜੋਸ਼ ਦਿਖਾ ਰਿਹਾ ਸੀ। ਕੋਹਲੀ ਨੇ ਇੰਗਲੈਂਡ ਦੌਰੇ ਤੋਂ ਬਾਅਦ ਆਰਾਮ ਲੈ ਲਿਆ ਸੀ ਤੇ ਉਹ ਵੈਸਟਇੰਡੀਜ਼ ਤੇ ਜ਼ਿੰਬਾਬਵੇ ਦੌਰੇ 'ਤੇ ਨਹੀਂ ਗਏ ਸਨ। ਉਨ੍ਹਾਂ ਨੇ ਕਿਹਾ ਕਿ ਮੈਂ ਖ਼ੁਦ ਨੂੰ ਕਹਿ ਰਿਹਾ ਸੀ ਕਿ ਤੁਹਾਡੇ ਕੋਲ ਜੋਸ਼ ਤੇ ਜਜ਼ਬਾ ਹੈ ਪਰ ਮੇਰਾ ਸਰੀਰ ਰੁਕਣ ਲਈ ਕਹਿ ਰਿਹਾ ਸੀ। ਮੇਰਾ ਦਿਮਾਗ਼ ਮੈਨੂੰ ਆਰਾਮ ਲੈਣ ਲਈ ਕਹਿ ਰਿਹਾ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
Asia Cup : ਭਾਰਤ ਨੇ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾਇਆ
NEXT STORY