ਨਵੀਂ ਦਿੱਲੀ — ਮੁੱਕੇਬਾਜ਼ ਅਖਿਲ ਕੁਮਾਰ ਨੇ ਕਿਹਾ ਹੈ ਕਿ ਉਹ ਇਸ ਤਰ੍ਹਾਂ ਦਾ ਗੁਰੂ ਹੈ, ਜਿਸ ਨੂੰ ਉੱਭਰਦੇ ਹੋਏ ਮੁੱਕੇਬਾਜ਼ਾਂ ਨੂੰ ਟ੍ਰੇਨਿੰਗ ਦਿੰਦੇ ਸਮੇਂ ਥੋੜ੍ਹੀ 'ਤਾਨਾਸ਼ਾਹੀ' ਪਸੰਦ ਹੈ ਪਰ ਹਾਂ-ਪੱਖੀ ਤਰੀਕੇ ਨਾਲ। ਇਹ ਭਾਰਤੀ ਮੁੱਕੇਬਾਜ਼ ਇਕ ਵਾਰ ਮੁੜ ਪੇਸ਼ੇਵਰ ਮੁੱਕੇਬਾਜ਼ੀ 'ਚ ਦਿਸੇਗਾ।
ਹੋਪ ਐਂਡ ਗਲੋਰੀ ਮੁੱਕੇਬਾਜ਼ੀ ਡਬਲਯੂ. ਬੀ. ਸੀ. ਅਤੇ ਮੁੱਕੇਬਾਜ਼ੀ ਪ੍ਰੀਮੀਅਰ ਲੀਗ ਨਾਲ ਮਿਲ ਕੇ ਇਥੇ 10 ਫਰਵਰੀ ਨੂੰ ਟੂਰਨਾਮੈਂਟ ਦਾ ਆਯੋਜਨ ਕਰ ਰਹੀ ਹੈ, ਜਿਸ ਵਿਚ ਬਤੌਰ ਮੁੱਕੇਬਾਜ਼ ਅਖਿਲ ਵੀ ਸ਼ਾਮਿਲ ਹੋਵੇਗਾ । ਰਾਸ਼ਟਰਮੰਡਲ ਖੇਡਾਂ ਦੇ ਸੋਨ ਤਮਗਾ ਜੇਤੂ ਅਤੇ ਓਲੰਪਿਕ 'ਚ ਕੁਆਟਰ ਫਾਈਨਲ ਦਾ ਸਫਰ ਤਹਿ ਕਰਨ ਵਾਲੇ 36 ਸਾਲਾ ਟ੍ਰੇਨਰ ਅਤੇ ਖਿਡਾਰੀ ਅਖਿਲ ਨੇ ਕਿਹਾ ਕਿ ਮੈਂ ਤਾਨਾਸ਼ਾਹ ਦੀ ਤਰ੍ਹਾਂ ਹੋਣਾ ਚਾਹੁੰਦਾ ਹਾਂ। ਮੈਨੂੰ ਲੱਗਦਾ ਹੈ ਕਿ ਥੋੜ੍ਹੀ ਤਾਨਾਸ਼ਾਹੀ (ਟ੍ਰੇਨਿੰਗ ਦਿੰਦੇ ਸਮੇਂ) ਦੀ ਜ਼ਰੂਰਤ ਹੈ ਪਰ ਹਾਂ-ਪੱਖੀ ਤਰੀਕੇ ਨਾਲ। ਮੈਂ ਜਿਨ੍ਹਾਂ 2 ਚੀਜ਼ਾਂ 'ਤੇ ਸਭ ਤੋਂ ਜ਼ਿਆਦਾ ਧਿਆਨ ਦੇਣਾ ਚਾਹੁੰਦਾ ਹਾਂ, ਉਹ ਹੈ ਮਾਨਸਿਕਤਾ ਅਤੇ ਇੱਛਾ- ਸ਼ਕਤੀ। ਜੇਕਰ ਤੁਹਾਡੇ ਕੋਲ ਇਹ ਦੋਵੇਂ ਹਨ ਤਾਂ ਤੁਹਾਡਾ ਧਿਆਨ ਕੇਂਦ੍ਰਿਤ ਰਹੇਗਾ।
ਸਟਾਰਕ ਦਾ ਚੌਥੇ ਏਸ਼ੇਜ਼ ਟੈਸਟ 'ਚ ਖੇਡਣਾ ਸ਼ੱਕੀ
NEXT STORY