ਨਵੀਂ ਦਿੱਲੀ– ਅਫਗਾਨਿਸਤਾਨ ਤੇ ਪੰਜਾਬ ਕਿੰਗਜ਼ ਦਾ ਆਲਰਾਊਂਡਰ ਅਜ਼ਮਤਉੱਲ੍ਹਾ ਉਮਰਜ਼ਈ ਵਨ ਡੇ ਰੂਪ ਵਿਚ ਮਿਲੀ ਸਫਲਤਾ ਨੂੰ ਟੀ-20 ਵਿਚ ਦੁਹਰਾਉਣਾ ਚਾਹੁੰਦਾ ਹੈ ਤੇ ਉਸਦੇ ਲਈ ਉਹ ਆਪਣੀ ਰਫਤਾਰ ਦੇ ਨਾਲ-ਨਾਲ ਬੱਲੇਬਾਜ਼ੀ ਸਟ੍ਰਾਈਕ ਰੇਟ ’ਤੇ ਵੀ ਮਿਹਨਤ ਕਰ ਰਿਹਾ ਹੈ। ਪਿਛਲੇ 12 ਮਹੀਨੇ ਉਮਰਜ਼ਈ ਲਈ ਬਿਹਤਰ ਰਹੇ, ਜਿਸ ਵਿਚ ਉਸ ਨੂੰ ਆਈ. ਸੀ. ਸੀ. ਸਾਲ ਦੇ ਵਨ ਡੇ ਸਰਵੋਤਮ ਵਨ ਡੇ ਕ੍ਰਿਕਟਰ ਦਾ ਐਵਾਰਡ ਮਿਲਿਆ। ਇਹ ਐਵਾਰਡ ਹਾਸਲ ਕਰਨ ਵਾਲਾ ਉਹ ਪਹਿਲਾ ਅਫਗਾਨਿਸਤਾਨੀ ਖਿਡਾਰੀ ਹੈ। ਉਹ ਆਈ. ਸੀ. ਸੀ. ਵਨ ਡੇ ਰੈਂਕਿੰਗ ਵਿਚ ਚੋਟੀ ਦਾ ਆਲਰਾਊਂਡਰ ਵੀ ਹੈ। ਚੈਂਪੀਅਨਜ਼ ਟਰਾਫੀ ਵਿਚ ਇੰਗਲੈਂਡ ਵਿਰੁੱਧ ਉਸ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 31 ਗੇਂਦਾਂ ਵਿਚ 41 ਦੌੜਾਂ ਬਣਾਈਆਂ ਤੇ 5 ਵਿਕਟਾਂ ਲਈਆਂ, ਜਿਸ ਦੇ ਦਮ ’ਤੇ ਉਸਦੀ ਟੀਮ ਨੇ ਇਤਿਹਾਸਕ ਜਿੱਤ ਦਰਜ ਕੀਤੀ।
ਉਮਰਜ਼ਈ ਨੇ ਕਿਹਾ ਕਿ ਵਨ ਡੇ ਰੂਪ ਵਿਚ ਹੁਣ ਤੱਕ ਮੇਰਾ ਪ੍ਰਦਰਸ਼ਨ ਸਰਵੋਤਮ ਰਿਹਾ। ਵਨ ਡੇ ਵਿਚ ਟਿਕਣ ਲਈ ਸਮਾਂ ਮਿਲਦਾ ਹੈ ਤੇ ਤੁਸੀਂ ਲੰਬੇ ਸਮੇਂ ਤੱਕ ਖੇਡ ਸਕਦੇ ਹੋ।
ਪਿਛਲੇ ਸਾਲ ਗੁਜਰਾਤ ਟਾਈਟਨਜ਼ ਲਈ ਆਈ. ਪੀ. ਐੱਲ. ਖੇਡਣ ਵਾਲੇ ਇਸ ਖਿਡਾਰੀ ਨੇ ਕਿਹਾ ਕਿ ਟੀ-20 ਵਿਚ ਤੁਹਾਡੇ ਕੋਲ ਸਮਾਂ ਨਹੀਂ ਹੁੰਦਾ, ਲਿਹਾਜ਼ਾ ਮੈਨੂੰ ਆਪਣੀ ਸਟ੍ਰਾਈਕ ਰੇਟ ਬਿਹਤਰ ਕਰਨੀ ਪਵੇਗੀ। ਇਸਦੇ ਨਾਲ ਹੀ ਲੰਬੀਆਂ ਪਾਰੀਆਂ ਖੇਡਣ ਦੀ ਆਦਤ ਵੀ ਪਾਉਣੀ ਪਵੇਗੀ।’’
ਇਹ ਇੱਕ ਸੰਪੂਰਨ ਪ੍ਰਦਰਸ਼ਨ ਸੀ : ਮੁੰਬਈ ਇੰਡੀਅਨਜ਼ ਦੀ ਜਿੱਤ 'ਤੇ ਬੋਲੇ ਵਿਲੀਅਮਸਨ
NEXT STORY