ਅਹਿਮਦਾਬਾਦ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2026 ’ਚ ਗੁਜਰਾਤ ਟਾਈਟਨਜ਼ ਦੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਕਿਹਾ ਕਿ ਗੇਂਦਬਾਜ਼ੀ ’ਚ ਸੁਧਾਰ ਲਈ ਮੈਂ ਆਪਣੀਆਂ ਹੀ ਵੀਡੀਓਜ਼ ਦੇਖੀਆਂ ਅਤੇ ਨਵੀਂ ਗੇਂਦ ਨਾਲ ਅਭਿਆਸ ਕੀਤਾ।ਚੇਨਈ ਸੁਪਰ ਕਿੰਗਜ਼ ਵਿਰੁੱਧ ਮੁਕਾਬਲੇ ’ਚ ‘ਪਲੇਅਰ ਆਫ ਦਿ ਟੂਰਨਾਮੈਂਟ’ ਚੁਣੇ ਗਏ ਮੁਹੰਮਦ ਸਿਰਾਜ ਨੇ ਕਿਹਾ ਕਿ ਗੇਂਦ ਮੇਰੇ ਹੱਥ ਤੋਂ ਕਾਫ਼ੀ ਚੰਗੀ ਤਰ੍ਹਾਂ ਨਾਲ ਨਿਕਲ ਰਹੀ ਹੈ। ਵਿਸ਼ਵ ਕੱਪ ਦੇ ਜ਼ਿਆਦਾਤਰ ਮੈਚਾਂ ਤੋਂ ਮੈਂ ਬਾਹਰ ਹੀ ਰਿਹਾ ਸੀ ਤੇ ਮੈਨੂੰ ਖੇਡਣ ਦਾ ਮੌਕਾ ਨਹੀਂ ਮਿਲਿਆ ਸੀ। ਇਸੇ ਕਰ ਕੇ ਗੇਮ ਲਈ ਜਿਸ ਲੈਅ ਦੀ ਲੋੜ ਹੁੰਦੀ ਹੈ, ਉਹ ਮੇਰੇ ਕੋਲ ਨਹੀਂ ਸੀ। ਮੈਂ ਪਹਿਲੇ ਕੁਝ ਮੈਚਾਂ ’ਚ ਚੰਗੀ ਗੇਂਦਬਾਜ਼ੀ ਨਹੀਂ ਕਰ ਰਿਹਾ ਸੀ ਪਰ ਇਸ ਤੋਂ ਬਾਅਦ ਮੈਂ ਆਪਣੀਆਂ ਵੀਡੀਓਜ਼ ਦੇਖੀਆਂ ਅਤੇ ਉਸ ਤੋਂ ਬਾਅਦ ਤੋਂ ਗੇਂਦ ਚੰਗੀ ਤਰ੍ਹਾਂ ਨਾਲ ਪੈਣ ਲੱਗੀ।
ਉਸ ਨੇ ਕਿਹਾ ਕਿ ਅਭਿਆਸ ਦੌਰਾਨ ਮੈਂ ਆਪਣੀ ਲਾਈਨ ਅਤੇ ਲੈਂਥ ਸੁਧਾਰਨ ਲਈ ਨਵੀਂ ਗੇਂਦ ਦੀ ਵਰਤੋਂ ਕੀਤੀ। ਇਸ ਤੋਂ ਬਾਅਦ ਯਾਰਕਰ ਦੀ ਵੀ ਪ੍ਰੈਕਟਿਸ ਕੀਤੀ। ਲਾਲ ਮਿੱਟੀ ਵਾਲੀ ਪਿੱਚ ’ਚ ਮੈਂ ਹਮੇਸ਼ਾ ਸੰਜੂ ਸੈਮਸਨ ਤੋਂ ਡਰਾਈਵ ਕਰਵਾਉਣ ਦੀ ਕੋਸ਼ਿਸ਼ ਕਰਾਂਗਾ। ਪਾਵਰਪਲੇ ’ਚ ਗੇਂਦਬਾਜ਼ੀ ਕਰਦਿਆਂ ਮੇਰਾ ਕੰਮ ਹੁੰਦਾ ਹੈ ਕਿ ਬੱਲੇਬਾਜ਼ਾਂ ’ਤੇ ਦਬਾਅ ਬਣਾ ਕੇ ਰੱਖਾਂ। ਜੇਕਰ ਮੈਂ ਦਬਾਅ ਬਣਾ ਕੇ ਰੱਖਦਾ ਹਾਂ ਤਾਂ ਫਿਰ ਉਸ ਨਾਲ ਰਬਾਡਾ ਨੂੰ ਵੀ ਵਿਕਟ ਮਿਲ ਸਕਦੀ ਹੈ। ਸਾਂਝੇਦਾਰੀ ’ਚ ਤੁਸੀਂ ਇਸੇ ਤਰ੍ਹਾਂ ਨਾਲ ਗੇਂਦਬਾਜ਼ੀ ਕਰਦੇ ਹੋ।
ਬੈਡਮਿੰਟਨ ਖਿਡਾਰੀ ਦਾ ਹਰਿਆਣਾ ’ਚ ਬੇਰਹਿਮੀ ਨਾਲ ਕਤਲ, ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ
NEXT STORY