ਸਪੋਰਟਸ ਡੈਸਕ - ਅੰਤਰਰਾਸ਼ਟਰੀ ਕ੍ਰਿਕਟ ਕਾਉਂਸਲ (ICC) ਵੱਲੋਂ ਵਿਸ਼ਵ ਕੱਪ 2023 ਲਈ ਆਪਣੀ ਸਰਵਸ਼੍ਰੇਸ਼ਠ ਪਲੇਇੰਗ ਇਲੈਵਨ ਦਾ ਐਲਾਨ ਕਰ ਦਿੱਤਾ ਹੈ। ਜ਼ਬਰਦਸਤ ਪ੍ਰਦਰਸ਼ਨ ਕਰਨ ਵਾਲੀ ਭਾਰਤੀ ਟੀਮ ਦੇ 6 ਖਿਡਾਰੀਆਂ ਨੂੰ ਇਸ ਟੀਮ 'ਚ ਜਗ੍ਹਾ ਮਿਲੀ ਹੈ। ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਇਸ ਟੀਮ ਦਾ ਵੀ ਕਪਤਾਨ ਬਣਾਇਆ ਗਿਆ ਹੈ। ਹੈਰਾਨੀ ਦੀ ਗੱਲ ਤਾਂ ਇਹ ਰਹੀ ਕਿ ਆਸਟ੍ਰੇਲੀਆ ਨੂੰ ਵਿਸ਼ਵ ਕੱਪ ਦਾ ਖ਼ਿਤਾਬ ਦਿਵਾਉਣ ਵਾਲੇ ਕਪਤਾਨ ਪੈਟ ਕਮਿੰਸ ਨੂੰ ਆਈ.ਸੀ.ਸੀ. ਨੇ ਇਸ ਟੀਮ 'ਚ ਜਗ੍ਹਾ ਹੀ ਨਹੀਂ ਦਿੱਤੀ।
ਇਹ ਵੀ ਪੜ੍ਹੋ- ਵਿਸ਼ਵ ਕੱਪ ਫਾਈਨਲ 'ਚ ਮਿਲੀ ਹਾਰ ਕਾਰਨ ਇਕ ਹੋਰ ਵੱਡਾ ਰਿਕਾਰਡ ਤੋੜਨ ਤੋਂ ਖੁੰਝੀ ਟੀਮ ਇੰਡੀਆ
ਵਿਸ਼ਵ ਕੱਪ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਨਿਊਜ਼ੀਲੈਂਡ ਦੇ ਆਲ-ਰਾਊਂਡਰ ਰਚਿਨ ਰਵਿੰਦਰਾ ਨੂੰ ਵੀ ਇਸ ਟੀਮ 'ਚ ਜਗ੍ਹਾ ਨਹੀਂ ਮਿਲ ਸਕੀ। ਦੱਖਣੀ ਅਫਰੀਕਾ ਦੇ ਹੈਨਰਿਕ ਕਲਾਸੇਨ ਅਤੇ ਡੇਵਿਡ ਮਿਲਰ ਵੀ ਇਸ ਟੀਮ ਤੋਂ ਬਾਹਰ ਰਹੇ। ICC ਵੱਲੋਂ ਬਣਾਈ ਗਈ ਇਸ ਟੀਮ 'ਚ 6 ਭਾਰਤੀ ਖਿਡਾਰੀ, 2 ਆਸਟ੍ਰੇਲੀਆਈ ਖਿਡਾਰੀ, 1 ਨਿਊਜ਼ੀਲੈਂਡ ਦਾ, 1 ਦੱਖਣੀ ਅਫਰੀਕਾ ਦਾ ਤੇ ਇਕ ਸ਼੍ਰੀਲੰਕਾ ਦਾ ਖਿਡਾਰੀ ਸ਼ਾਮਲ ਹੈ। ਵਿਸ਼ਵ ਕੱਪ 2023 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਵਿਰਾਟ ਕੋਹਲੀ, 4 ਸੈਂਕੜੇ ਜੜਨ ਵਾਲੇ ਡੀ ਕੌਕ, ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਮੁਹੰਮਦ ਸ਼ੰਮੀ ਅਤੇ ਨਿਊਜ਼ੀਲੈਂਡ ਲਈ 552 ਦੌੜਾਂ ਬਣਾਉਣ ਵਾਲੇ ਡੈਰਿਲ ਮਿਚੇਲ ਦਾ ਨਾਂ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ- PM ਮੋਦੀ ਦੇ ਗਲ਼ ਲੱਗ ਰੋਏ ਭਾਰਤੀ ਸਟਾਰ ਗੇਂਦਬਾਜ਼ ਮੁਹੰਮਦ ਸ਼ੰਮੀ, ਟਵੀਟ ਕਰ ਕੀਤਾ ਧੰਨਵਾਦ
ਇਹ ਰਹੀ ICC ਵਿਸ਼ਵ ਕੱਪ 2023 ਦੀ ਬੈਸਟ ਪਲੇਇੰਗ-11
ਰੋਹਿਤ ਸ਼ਰਮਾ (ਕਪਤਾਨ), ਵਿਰਾਟ ਕੋਹਲੀ, ਕੁਇੰਟਨ ਡੀ ਕੌਕ, ਕੇ.ਐੱਲ. ਰਾਹੁਲ, ਡੈਰਿਲ ਮਿਚੇਲ, ਗਲੈੱਨ ਮੈਕਸਵੈੱਲ, ਰਵਿੰਦਰ ਜਡੇਜਾ, ਦਿਲਸ਼ਾਨ ਮਦੁਸ਼ੰਕਾ, ਐਡਮ ਜ਼ੈਂਪਾ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ੰਮੀ
ਇਹ ਵੀ ਪੜ੍ਹੋ- ਰੋਹਿਤ ਵਿਸ਼ਵ ਕੱਪ ਨਹੀਂ ਦਿਵਾ ਸਕੇ, ਪਰ ਉਨ੍ਹਾਂ ਨੂੰ ਘੱਟੋ-ਘੱਟ ਦੋ ਸਾਲ ਕਪਤਾਨ ਬਣੇ ਰਹਿਣਾ ਹੋਵੇਗਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪ੍ਰਣਯ, ਸੇਨ ਚਾਈਨਾ ਮਾਸਟਰਜ਼ ਸੁਪਰ 750 'ਚ ਭਾਰਤੀ ਚੁਣੌਤੀ ਦੀ ਕਰਨਗੇ ਅਗਵਾਈ
NEXT STORY