ਸਪੋਰਟਸ ਡੈਸਕ- ਫਲੋਰਿਡਾ ਦੇ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾਣ ਵਾਲਾ ਟੀ-20 ਵਿਸ਼ਵ ਕੱਪ ਦਾ ਯੂ.ਐੱਸ.ਏ. ਬਨਾਮ ਆਇਰਲੈਂਡ ਮੁਕਾਬਲਾ ਮੀਂਹ ਦੀ ਭੇਂਟ ਚੜ੍ਹ ਗਿਆ ਹੈ। ਇਹ ਮੁਕਾਬਲਾ ਬਿਨਾਂ ਕੋਈ ਗੇਂਦ ਸੁੱਟੇ ਹੀ ਰੱਦ ਕਰ ਦਿੱਤਾ ਗਿਆ ਹੈ। ਇਸ ਮੁਕਾਬਲੇ ਦੇ ਰੱਦ ਹੋਣ ਨਾਲ ਅਮਰੀਕਾ ਨੇ ਪਹਿਲੀ ਵਾਰ ਸੁਪਰ-8 'ਚ ਜਗ੍ਹਾ ਬਣਾ ਲਈ ਹੈ, ਉੱਥੇ ਹੀ ਪਾਕਿਸਤਾਨ ਦੀਆਂ ਸੁਪਰ-8 'ਚ ਪਹੁੰਚਣ ਦੀਆਂ ਉਮੀਦਾਂ ਖ਼ਤਮ ਹੋ ਗਈਆਂ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਮਰੀਕਾ ਦੇ 4 ਅੰਕ ਸਨ ਤੇ ਪਾਕਿਸਤਾਨ ਲਈ ਕੁਆਲੀਫਾਈ ਕਰਨ ਲਈ ਅਮਰੀਕਾ ਨੂੰ ਇਹ ਮੁਕਾਬਲਾ ਹਾਰਨਾ ਜ਼ਰੂਰੀ ਸੀ, ਇਹੀ ਨਹੀਂ ਇਸ ਤੋਂ ਬਾਅਦ ਪਾਕਿਸਤਾਨ ਨੂੰ ਆਇਰਲੈਂਡ ਖ਼ਿਲਾਫ਼ ਆਪਣਾ ਅਗਲਾ ਮੁਕਾਬਲਾ ਵੀ ਜਿੱਤਣਾ ਜ਼ਰੂਰੀ ਸੀ। ਅਜਿਹਾ ਨਾ ਹੋਣ ਦੀ ਸੂਰਤ 'ਚ ਅਮਰੀਕਾ ਕੁਆਲੀਫਾਈ ਕਰ ਜਾਂਦਾ ਤੇ ਪਾਕਿਸਤਾਨ ਬਾਹਰ ਹੋ ਜਾਂਦਾ।
ਅੱਜ ਫਲੋਰਿਡਾ ਵਿਖੇ ਪਏ ਮੀਂਹ ਨੇ ਉਹੀ ਕੀਤਾ। ਇਹ ਮੈਚ ਰੱਦ ਹੋਣ ਕਾਰਨ ਜਿੱਥੇ ਆਇਰਲੈਂਡ ਤੇ ਅਮਰੀਕਾ ਨੂੰ 1-1 ਅੰਕ ਦਿੱਤਾ ਗਿਆ ਹੈ, ਜਿਸ ਕਾਰਨ ਅਮਰੀਕਾ ਦੇ ਹੁਣ 5 ਅੰਕ ਹੋ ਗਏ ਹਨ। ਜੇਕਰ ਪਾਕਿਸਤਾਨ ਆਇਰਲੈਂਡ ਖ਼ਿਲਾਫ਼ ਆਪਣਾ ਅਗਲਾ ਮੁਕਾਬਲਾ ਜਿੱਤ ਵੀ ਜਾਂਦਾ ਹੈ ਤਾਂ ਵੀ ਉਸ ਦੇ 4 ਅੰਕ ਹੀ ਹੋ ਸਕਣਗੇ। ਇਸ ਤਰ੍ਹਾਂ 2009 ਦੀ ਚੈਂਪੀਅਨ ਟੀਮ ਨੂੰ ਟੂਰਨਾਮੈਂਟ ਦੇ ਗਰੁੱਪ ਸਟੇਜ ਤੋਂ ਹੀ ਬਾਹਰ ਹੋਣਾ ਪਿਆ ਹੈ।
ਇਸ ਗਰੁੱਪ 'ਚੋਂ ਭਾਰਤ ਤੇ ਅਮਰੀਕਾ ਸੁਪਰ-8 ਲਈ ਕੁਆਲੀਫਾਈ ਕਰ ਚੁੱਕੇ ਹਨ, ਜਦਕਿ ਪਾਕਿਸਤਾਨ, ਕੈਨੇਡਾ ਤੇ ਆਇਰਲੈਂਡ ਲਈ ਅੱਗੇ ਦੇ ਦਰਵਾਜ਼ੇ ਹੁਣ ਬੰਦ ਹੋ ਗਏ ਹਨ। ਉਹ ਹੁਣ ਆਇਰਲੈਂਡ ਖ਼ਿਲਾਫ਼ ਆਪਣਾ ਆਖ਼ਰੀ ਮੁਕਾਬਲਾ ਖੇਡ ਕੇ ਵਾਪਸ ਪਾਕਿਸਤਾਨ ਪਰਤ ਜਾਵੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸੁਪਰ 8 'ਚ ਪਹੁੰਚ ਕੇ ਬੋਲੇ ਅਫਗਾਨਿਸਤਾਨ ਦੇ ਕੋਚ ਟ੍ਰਾਟ, ਅਸੀਂ ਹੁਣ ਤੱਕ ਕੁਝ ਨਹੀਂ ਜਿੱਤਿਆ
NEXT STORY