ਦੁਬਈ— ਆਸਟਰੇਲੀਆ 'ਚ ਹੋਣ ਵਾਲੇ ਅਗਲੇ ਆਈ.ਸੀ.ਸੀ. ਮਹਿਲਾ ਟੀ-20 ਵਿਸ਼ਵ ਕੱਪ ਦੇ ਟਿਕਟ ਇਸ ਪ੍ਰਤੀਯੋਗਿਤਾ ਦੇ ਸ਼ੁਰੂ ਹੋਣ ਤੋਂ ਇਕ ਸਾਲ ਪਹਿਲਾਂ ਵੀਰਵਾਰ ਨੂੰ ਵਿਕਰੀ ਲਈ ਉਪਲਬਧ ਰਹਿਣਗੇ। ਆਈ.ਸੀ.ਸੀ. ਨੇ ਬਿਆਨ 'ਚ ਕਿਹਾ ਕਿ ਕ੍ਰਿਕਟ ਪ੍ਰਸ਼ੰਸਕ ਫਾਈਨਲ ਸਮੇਤ ਮਹਿਲਾਵਾਂ ਦੇ 23 ਮੈਚਾਂ ਦੇ ਟਿਕਟ ਟੂਰਨਾਮੈਂਟ ਦੀ ਅਧਿਕਾਰਤ ਵੈੱਬਸਾਈਟ ਟੀ20ਵਰਲਡਕੱਪ.ਕਾਮ ਤੋਂ ਖਰੀਦ ਸਕਦੇ ਹਨ।

ਮਹਿਲਾ ਟੀ-20 ਕ੍ਰਿਕਟ ਵਿਸ਼ਵ ਕੱਪ ਆਸਟਰੇਲੀਆ 'ਚ 21 ਫਰਵਰੀ ਤੋਂ 8 ਮਾਰਚ 2020 ਦੇ ਵਿਚਾਲੇ ਖੇਡਿਆ ਜਾਵੇਗਾ। ਟੂਰਨਾਮੈਂਟ ਦਾ ਪਹਿਲਾ ਮੈਚ ਮੌਜੂਦਾ ਚੈਂਪੀਅਨ ਆਸਟਰੇਲੀਆ ਅਤੇ ਭਾਰਤ ਵਿਚਾਲੇ ਸਿਡਨੀ 'ਚ ਖੇਡਿਆ ਜਾਵੇਗਾ। ਟੂਰਨਾਮੈਂਟ ਦੇ ਸੈਮੀਫਾਈਨਲ ਪੰਜ ਮਾਰਚ ਨੂੰ ਸਿਡਨੀ ਕ੍ਰਿਕਟ ਗਰਾਊਂਡ 'ਤੇ ਖੇਡੇ ਜਾਣਗੇ ਜਦਕਿ ਫਾਈਨਲ ਅੱਠ ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ 'ਤੇ ਐੱਮ.ਸੀ.ਜੀ. 'ਤੇ ਹੋਵੇਗਾ। ਦੁਨੀਆ ਦੀਆਂ ਚੋਟੀ ਦੀਆਂ ਟੀਮਾਂ ਇਸ ਟੂਰਨਾਮੈਂਟ 'ਚ ਹਿੱਸਾ ਲੈਣਗੀਆਂ ਜਿਨ੍ਹਾਂ ਵਿਚਾਲੇ ਆਸਟਰੇਲੀਆ ਦੇ 6 ਸ਼ਹਿਰਾਂ 'ਚ ਮੈਚ ਖੇਡੇ ਜਾਣਗੇ।
ਧਰਮਸ਼ਾਲਾ ਕ੍ਰਿਕਟ ਸਟੇਡੀਅਮ 'ਚੋਂ ਵੀ ਹਟਾਈਆਂ ਗਈਆਂ 13 ਪਾਕਿ ਖਿਡਾਰੀਆਂ ਦੀਆਂ ਤਸਵੀਰਾਂ
NEXT STORY