ਸਪੋਰਟਸ ਡੈਸਕ— ਸਾਊਥ ਅਫਰੀਕਾ ਦੇ ਸਪਿਨਰ ਇਮਰਾਨ ਤਾਹਿਰ ਨੇ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦੇ ਹੋਏ ਚੇਨਈ ਸੁਪਰ ਕਿੰਗਜ਼ ਨੂੰ ਕੋਲਕਾਤਾ ਨਾਈਟਰਾਈਡਰਜ਼ ਦੇ ਖਿਲਾਫ ਜਿੱਤ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਈ। ਤਾਹਿਰ ਨੇ ਮੈਚ 'ਚ 4 ਓਵਰਾਂ 'ਚ 27 ਦੌੜਾਂ ਦੇ ਕੇ 4 ਵਿਕਟ ਝਟਕੇ।

ਮੈਨ ਆਫ ਦਿ ਮੈਚ ਬਣੇ ਇਮਰਾਨ ਤਾਹਿਰ ਨੇ ਕਿਹਾ ਕਿ ਅਸੀਂ ਜਿੱਤ ਗਏ ਅਤੇ ਇਹ ਮੇਰੇ ਲਈ ਇਕ ਖੁਸ਼ਨੁਮਾ ਗੱਲ ਹੈ। ਮੇਰੀ ਯੋਜਨਾ ਆਸਾਨ ਸੀ, ਮੈਂ ਵਿਕਟ ਕੱਢਵਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਉਨ੍ਹਾਂ ਨੂੰ (ਬੱਲੇਬਾਜ਼ਾਂ ਨੂੰ) ਗਲਤੀ ਕਰਨ ਲਈ ਮਜਬੂਰ ਕਰ ਰਿਹਾ ਸੀ। ਜਿਸ ਤਰ੍ਹਾਂ ਨਾਲ ਇਹ ਹੋਇਆ ਉਸ ਤੋਂ ਮੈਂ ਖੁਸ਼ ਹਾਂ। ਇਹ ਸਭ ਮਿਹਨਤ ਦਾ ਕੰਮ ਹੈ। ਮੇਰੀ ਪਤਨੀ ਅਤੇ ਬੱਚਾ ਹਮੇਸ਼ਾ ਮੇਰਾ ਬਹੁਤ ਸਮਰਥਨ ਕਰਦੇ ਹਨ। ਮੈਂ ਸਖਤ ਮਿਹਨਤ ਕਰ ਰਿਹਾ ਹਾਂ ਅਤੇ ਧੋਨੀ ਨਾਲ ਖੇਡ ਰਿਹਾ ਹਾਂ। ਮੈਂ ਬਹੁਤ ਕੁਝ ਸਿਖ ਰਿਹਾ ਹਾਂ ਅਤੇ ਮੈਂ ਚੇਨਈ ਸੁਪਰ ਕਿੰਗਜ਼ ਦਾ ਹਿੱਸਾ ਬਣ ਕੇ ਅਸਲ 'ਚ ਖੁਸ਼ ਹਾਂ।
ਵਰਲਡ ਕੱਪ ਲਈ ਭਾਰਤੀ ਟੀਮ ਦਾ ਐਲਾਨ, ਦੇਖੋ 15 ਖਿਡਾਰੀਆਂ ਦੀ ਲਿਸਟ
NEXT STORY