ਦੁਬਈ- ਭਾਰਤੀ ਕਪਤਾਨ ਵਿਰਾਟ ਕੋਹਲੀ ਤੇ ਸਟਾਰ ਬੱਲੇਬਾਜ਼ ਲੋਕੇਸ਼ ਰਾਹੁਲ ਨੇ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ਦੀ ਨਵੀਂ ਟੀ-20 ਅੰਤਰਰਾਸ਼ਟਰੀ ਰੈਂਕਿੰਗ ’ਚ ਬੱਲੇਬਾਜ਼ੀ ਸੂਚੀ ’ਚ ਕ੍ਰਮਵਾਰ ਚੌਥਾ ਤੇ 6ਵਾਂ ਸਥਾਨ ਬਰਕਰਾਰ ਰੱਖਿਆ ਹੈ, ਜਦਕਿ ਗੇਂਦਬਾਜ਼ੀ ਸੂਚੀ ਵਿਚ ਕੋਈ ਭਾਰਤੀ ਟਾਪ-10 ’ਚ ਸ਼ਾਮਲ ਨਹੀਂ ਹੈ। ਇੰਗਲੈਂਡ ਦਾ ਡੇਵਿਡ ਮਲਾਨ ਬੱਲੇਬਾਜ਼ੀ ਰੈਂਕਿੰਗ ’ਚ ਚੌਟੀ ’ਤੇ ਚੱਲ ਰਿਹਾ ਹੈ। ਚੌਟੀ ਦੇ 7 ਬੱਲੇਬਾਜ਼ਾਂ ਦੀ ਰੈਂਕਿੰਗ ਵਿਚ ਕੋਈ ਬਦਲਾਅ ਨਹੀਂ ਹੋਇਆ ਹੈ।
ਇਹ ਖ਼ਬਰ ਪੜ੍ਹੋ- UAE ਵਿਚ IPL ਤੋਂ ਟੀ20 ਵਿਸ਼ਵ ਕੱਪ ’ਚ ਮੁਕਾਬਲਾ ਥੋੜਾ ਬਰਾਬਰੀ ਦਾ ਹੋ ਜਾਵੇਗਾ : ਮੈਕਸਵੈੱਲ
ਦੱਖਣੀ ਅਫਰੀਕਾ ਦਾ ਵਿਕਟਕੀਪਰ ਬੱਲੇਬਾਜ਼ ਕੁਇੰਟਨ ਡੀ ਕੋਕ 8ਵੇਂ ਸਥਾਨ ’ਤੇ ਪਹੁੰਚ ਗਿਆ ਹੈ, ਜਦਕਿ ਵੈਸਟਇੰਡੀਜ਼ ਦਾ ਏਵਿਨ ਲੁਈਸ ਇਕ ਸਥਾਨ ਦੇ ਨੁਕਸਾਨ ਨਾਲ 9ਵੇਂ ਸਥਾਨ ’ਤੇ ਹੈ। ਗੇਂਦਬਾਜ਼ਾਂ ਦੀ ਸੂਚੀ ’ਚ ਤਬਰੇਜ਼ ਸ਼ੰਮੀ ਚੌਟੀ ’ਤੇ ਕਾਇਮ ਹੈ ਜਦੋਂਕਿ ਉਸ ਦੇ ਬਾਅਦ ਵਾਨਿੰਦੁ ਹਸਾਰੰਗਾ ਅਤੇ ਰਾਸ਼ਿਦ ਖਾਨ ਦਾ ਨੰਬਰ ਆਉਂਦਾ ਹੈ। ਗੇਂਦਬਾਜ਼ੀ ਰੈਂਕਿੰਗ ’ਚ ਭਾਰਤੀ ਚੌਟੀ ਦਾ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਹੈ, ਜੋ 12ਵੇਂ ਸਥਾਨ ’ਤੇ ਚੱਲ ਰਿਹਾ ਹੈ।
ਜ਼ਖਮੀ ਆਫ ਸਪਿਨਰ ਵਾਸ਼ਿੰਗਟਨ ਸੁੰਦਰ 18ਵੇਂ ਸਥਾਨ ਦੇ ਨਾਲ ਟਾਪ-20 ਵਿਚ ਸ਼ਾਮਲ ਇਕ ਹੋਰ ਭਾਰਤੀ ਗੇਂਦਬਾਜ਼ ਹੈ। ਯੁਜਵੇਂਦਰ ਚਾਹਲ ਇਕਲੌਤਾ ਗੇਂਦਬਾਜ਼ ਹੈ, ਜਿਸਦੀ ਰੈਂਕਿੰਗ ਵਿਚ ਸੁਧਾਰ ਹੋਇਆ ਹੈ। ਉਹ ਹੁਣ 25ਵੇਂ ਸਥਾਨ 'ਤੇ ਹੈ। ਉਸ ਨੂੰ ਹਾਲਾਂਕਿ ਟੀ-20 ਵਿਸ਼ਵ ਕੱਪ ਦੇ ਲਈ ਭਾਰਤੀ ਟੀਮ ਵਿਚ ਜਗ੍ਹਾ ਨਹੀਂ ਦਿੱਤੀ ਗਈ ਹੈ। ਆਲਰਾਊਂਡਰਾਂ ਦੀ ਸੂਚੀ ਵਿਚ ਹਾਰਦਿਕ ਪੰਡਯਾ ਚੋਟੀ 20 ਵਿਚ ਸ਼ਾਮਲ ਇਕਲੌਤੇ ਭਾਰਤੀ ਹਨ। ਉਹ 98 ਅੰਕਾਂ ਦੇ ਨਾਲ ਸੂਚੀ ਵਿਚ ਜਗ੍ਹਾ ਬਣਾਉਣ 'ਚ ਸਫਲ ਰਹੇ ਹਨ। ਭਾਰਤ ਨੇ ਪਿਛਲੀ ਟੀ-20 ਸੀਰੀਜ਼ ਸ਼੍ਰੀਲੰਕਾ ਵਿਚ ਖੇਡੀ ਸੀ ਅਤੇ ਇਸ ਤੋਂ ਬਾਅਦ ਟੀਮ ਨੇ ਸਭ ਤੋਂ ਛੋਟੇ ਸਵਰੂਪ ਵਿਚ ਕੋਈ ਮੁਕਾਬਲਾ ਨਹੀਂ ਖੇਡਿਆ ਹੈ। ਬੰਗਲਾਦੇਸ਼ ਦੇ ਤੇਜ਼ ਗੇਂਦਬਾਜ਼ ਮੁਸਤਾਫਿਜ਼ੁਰ ਰਹਿਮਾਨ ਦੋ ਸਥਾਨ ਦੇ ਫਾਇਦੇ ਨਾਲ 8ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਉਨ੍ਹਾਂ ਨੇ ਦੱਖਣੀ ਅਫਰੀਕਾ ਦੇ ਵਿਰੁੱਧ ਸੀਰੀਜ਼ ਵਿਚ 8 ਵਿਕਟਾਂ ਹਾਸਲ ਕੀਤੀਆਂ। ਨਾਸੁਮ ਅਹਿਮਦ 25 ਸਥਾਨ ਦੇ ਫਾਇਦੇ ਨਾਲ 15ਵੇਂ ਜਦਕਿ ਮੇਹਦੀ ਹਸਨ ਚਾਰ ਸਥਾਨ ਦੇ ਫਾਇਦੇ ਨਾਲ 20 ਸਥਾਨ 'ਤੇ ਪਹੁੰਚ ਗਏ ਹਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਭਾਰਤ 'ਚ ਛੇਤੀ ਸ਼ੁਰੂ ਹੋਵੇਗੀ ਵਾਲੀਬਾਲ ਲੀਗ ਪੀ. ਵੀ. ਐੱਲ.
NEXT STORY